ਪੁਤਿਨ ਨਾਲ ਮੁਲਾਕਾਤ ਜਾਂ ਜ਼ੇਲੇਂਸਕੀ ਤੋਂ ਬਦਲਾ! ਟਰੰਪ ਕੱਲ੍ਹ ਰਾਤ ਨੂੰ ਕਿਹੜਾ ਧਮਾਕਾ ਕਰਨ ਜਾ ਰਹੇ ਹਨ?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ 'ਤੇ ਪੋਸਟ ਕਰਕੇ ਹਲਚਲ ਮਚਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਕੱਲ੍ਹ ਦੀ ਰਾਤ ਬਹੁਤ ਵੱਡੀ ਹੋਣ ਵਾਲੀ ਹੈ। ਇਸ ਪੋਸਟ ਤੋਂ ਇੱਕ ਘੰਟਾ ਪਹਿਲਾਂ, ਉਹਨਾਂ ਨੇ ਇੱਕ ਪੋਸਟ ਵੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਜ਼ੇਲੇਂਸਕੀ ਦਾ ਜ਼ਿਕਰ ਕੀਤਾ ਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਇੱਕ ਪੋਸਟ ਨਾਲ ਹਲਚਲ ਮਚਾ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ‘ਤੇ ਇੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ ਕੱਲ੍ਹ ਦੀ ਰਾਤ ਬਹੁਤ ਵੱਡੀ ਹੋਣ ਵਾਲੀ ਹੈ। ਇਸ ਵਾਰ ਮੈਂ ਇਸਨੂੰ ਬਿਲਕੁਲ ਉਵੇਂ ਹੀ ਦੱਸਾਂਗਾ ਜਿਵੇਂ ਇਹ ਹੈ। ਇਸ ਤੋਂ ਇੱਕ ਘੰਟਾ ਪਹਿਲਾਂ ਉਹਨਾਂ ਨੇ ਇੱਕ ਹੋਰ ਪੋਸਟ ਵੀ ਪਾਈ ਸੀ। ਇਸ ਵਿੱਚ, ਉਹਨਾਂ ਨੇ ਕਿਹਾ, ਇੱਕੋ ਇੱਕ ਰਾਸ਼ਟਰਪਤੀ ਜਿਸਨੇ ਰੂਸ ਨੂੰ ਯੂਕਰੇਨ ਦੀ ਕੋਈ ਜ਼ਮੀਨ ਨਹੀਂ ਦਿੱਤੀ, ਉਹ ਰਾਸ਼ਟਰਪਤੀ ਡੋਨਾਲਡ ਟਰੰਪ ਹਨ। ਯਾਦ ਰੱਖੋ ਕਿ ਜਦੋਂ ਕਮਜ਼ੋਰ ਅਤੇ ਬੇਅਸਰ ਡੈਮੋਕਰੇਟ ਆਲੋਚਨਾ ਕਰਦੇ ਹਨ, ਤਾਂ ਫੇਕ ਨਿਊਜ਼ ਖੁਸ਼ੀ-ਖੁਸ਼ੀ ਉਹਨਾਂ ਵੱਲੋਂ ਕਹਿ ਗਈ ਹਰ ਗੱਲ ਨੂੰ ਸਾਹਮਣੇ ਰੱਖ ਦਿੰਦੀ ਹੈ।
ਮੀਟਿੰਗ ਵਿੱਚ ਟਰੰਪ-ਜ਼ੇਲੇਂਸਕੀ ਦੀ ਹੋਈ ਸੀ ਬਹਿਸ
ਟਰੰਪ ਨੇ ਸ਼ੁੱਕਰਵਾਰ ਨੂੰ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਆਪਣੀ ਮੁਲਾਕਾਤ ਅਤੇ ਬਹਿਸ ਤੋਂ ਬਾਅਦ ਇਹ ਪੋਸਟ ਕੀਤਾ ਕਿ ‘ਕੱਲ੍ਹ ਇੱਕ ਵੱਡੀ ਰਾਤ ਹੋਵੇਗੀ’। ਅਮਰੀਕੀ ਰਾਸ਼ਟਰਪਤੀ ਦੇ ਓਵਲ ਦਫ਼ਤਰ ਵਿੱਚ ਦੋਵਾਂ ਆਗੂਆਂ ਵਿਚਕਾਰ ਮੁਲਾਕਾਤ ਹੋਈ। ਦੋਵਾਂ ਵਿਚਕਾਰ ਗਰਮਾ-ਗਰਮ ਬਹਿਸ ਹੋਈ। ਇਹ ਸਭ ਇਸ ਲਈ ਹੋਇਆ ਕਿਉਂਕਿ ਜ਼ੇਲੇਂਸਕੀ ਨੇ ਸਮਝੌਤੇ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਨੇ ਪੁਤਿਨ ਦੀ ਵੀ ਆਲੋਚਨਾ ਕੀਤੀ।
ਜ਼ੇਲੇਂਸਕੀ ਨੂੰ ਮਿਲਿਆ ਸਟਾਰਮਰ ਸਮਰਥਨ
ਇਸ ਬਹਿਸ ਤੋਂ ਬਾਅਦ, ਕਈ ਦੇਸ਼ ਜ਼ੇਲੇਂਸਕੀ ਦੇ ਸਮਰਥਨ ਵਿੱਚ ਆ ਗਏ। ਇਸ ਸੂਚੀ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਸਟਾਰਮਰ ਦਾ ਨਾਂਅ ਵੀ ਸ਼ਾਮਲ ਹੈ। ਜ਼ੇਲੇਂਸਕੀ ਨਾਲ ਮੁਲਾਕਾਤ ਤੋਂ ਬਾਅਦ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦਾ ਅਟੁੱਟ ਸਮਰਥਨ ਪ੍ਰਾਪਤ ਹੈ। ਲੰਡਨ ਵਿੱਚ ਜ਼ੇਲੇਂਸਕੀ ਅਤੇ ਸਟਾਰਮਰ ਵਿਚਕਾਰ ਇੱਕ ਮੁਲਾਕਾਤ ਵੀ ਹੋਈ। ਸਟਾਰਮਰ ਨੇ ਜ਼ੇਲੇਂਸਕੀ ਨੂੰ ਕਿਹਾ ਕਿ, ਜਿਵੇਂ ਕਿ ਤੁਸੀਂ ਬਾਹਰ ਸੜਕ ‘ਤੇ ਨਾਅਰੇ ਸੁਣੇ ਹਨ, ਤੁਹਾਨੂੰ ਪੂਰੇ ਯੂਕੇ ਵਿੱਚ ਪੂਰਾ ਸਮਰਥਨ ਪ੍ਰਾਪਤ ਹੈ।
ਉਹਨਾਂ ਨੇ ਕਿਹਾ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਜੰਗ ਭਾਵੇਂ ਕਿੰਨੀ ਵੀ ਦੇਰ ਕਿਉਂ ਨਾ ਲਵੇ। ਇਸ ‘ਤੇ, ਜ਼ੇਲੇਂਸਕੀ ਨੇ ਉਨ੍ਹਾਂ ਦਾ ਅਤੇ ਬ੍ਰਿਟੇਨ ਦੇ ਲੋਕਾਂ ਦਾ ਉਨ੍ਹਾਂ ਦੇ ਸਮਰਥਨ ਅਤੇ ਦੋਸਤੀ ਲਈ ਧੰਨਵਾਦ ਕੀਤਾ। ਇਸ ਮੁਲਾਕਾਤ ਤੋਂ ਬਾਅਦ, ਸਟਾਰਮਰ ਨੇ ਸ਼ਨੀਵਾਰ ਸ਼ਾਮ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨਾਲ ਵੀ ਗੱਲ ਕੀਤੀ।