AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2027

ਅਮਰੀਕਾ ‘ਚ ਪਹਿਲੀ ਵਾਰ ਪੰਜਾਬੀ ਦੇ ਨਾਂ ‘ਤੇ ਬਣਿਆ ਕਾਨੂੰਨ, ਪਠਾਨਕੋਟ ਦੇ ਰੋਮਾਂਚ ਮਹਾਜਨ ਦੇ ਨਾਂ ‘ਤੇ ਰੋਮਾਂਚ ਲਾਅ ਪਾਸ

Romanch Mahajan: ਅਮਰੀਕਾ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਦੇ ਨਾਂ 'ਤੇ ਕਾਨੂੰਨ ਬਣਿਆ ਹੈ। ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਪਠਾਨਕੋਟ ਦੇ ਰਹਿਣ ਵਾਲੇ ਰੋਮਾਂਚ ਮਹਾਜਨ ਦੇ ਨਾਂ 'ਤੇ ਅਮਰੀਕਾ ਵਿੱਚ ਰੋਮਾਂਚ ਲਾਅ ਪਾਸ ਹੋ ਗਿਆ ਹੈ।

ਅਮਰੀਕਾ 'ਚ ਪਹਿਲੀ ਵਾਰ ਪੰਜਾਬੀ ਦੇ ਨਾਂ 'ਤੇ ਬਣਿਆ ਕਾਨੂੰਨ, ਪਠਾਨਕੋਟ ਦੇ ਰੋਮਾਂਚ ਮਹਾਜਨ ਦੇ ਨਾਂ 'ਤੇ ਰੋਮਾਂਚ ਲਾਅ ਪਾਸ
US ‘ਚ ਪੰਜਾਬੀ ਦੇ ਨਾਂ ’ਤੇ ਬਣਿਆ ਕਾਨੂੰਨ
tv9-punjabi
| Updated On: 23 Oct 2026 11:55 AM IST
Share

ਅਮਰੀਕਾ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਦੇ ਨਾਂ ‘ਤੇ ਕਾਨੂੰਨ ਬਣਿਆ ਹੈ। ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਪਠਾਨਕੋਟ ਦੇ ਰਹਿਣ ਵਾਲੇ ਰੋਮਾਂਚ ਮਹਾਜਨ ਦੇ ਨਾਂ ‘ਤੇ ਅਮਰੀਕਾ ਵਿੱਚ ਰੋਮਾਂਚ ਲਾਅ ਪਾਸ ਹੋ ਗਿਆ ਹੈ। ਇਸ ਦੇ ਨਾਲ ਹੀ ਨਿਊਯਾਰਕ ਦੀਆਂ ਸੜਕਾਂ ‘ਤੇ 150 ਸਾਲ ਪੁਰਾਣੀਆਂ ਰਵਾਇਤੀ ਘੋੜਾ-ਗੱਡੀਆਂ (ਹੌਰਸ ਕੈਰੇਜ) ‘ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ‘ਤੇ ਵੀ ਮੋਹਰ ਲੱਗ ਗਈ ਹੈ।

ਰਾਈਡਰ ਲਾਅ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਕਾਨੂੰਨ ਹੁਣ ਰੋਮਾਂਚ ਲਾਅ ਦੇ ਨਾਂ ਨਾਲ ਜਾਣਿਆ ਜਾਵੇਗਾ। ਸ਼ਹਿਰ ਦੀ ਸਿਟੀ ਕੌਂਸਲ ਵਿੱਚ ਇਸ ਸਬੰਧੀ ਫ਼ੈਸਲਾ ਲਿਆ ਗਿਆ। ਰੋਮਾਂਚ ਲਾਅ ਬਿੱਲ ਦੇ ਹੱਕ ਵਿੱਚ 49 ਵਿੱਚੋਂ 40 ਵੋਟਾਂ ਪਈਆਂ, ਜਦਕਿ ਇਸ ਦੇ ਵਿਰੋਧ ਵਿੱਚ 7 ਵੋਟਾਂ ਪਈਆਂ। ਦੋ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।

ਦੱਸ ਦੇਈਏ ਕਿ ਪਰਿਵਾਰ ਸਮੇਤ ਅਮਰੀਕਾ ਘੁੰਮਣ ਗਏ 18 ਸਾਲਾ ਰੋਮਾਂਚ ਮਹਾਜਨ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਜਿਸ ਘੋੜਾ-ਗੱਡੀ ਵਿੱਚ ਬੈਠੇ ਸਨ, ਉਸ ਦਾ ਘੋੜਾ ਭੱਜ ਗਿਆ ਸੀ। ਇਸ ਦੌਰਾਨ ਰੋਮਾਂਚ ਦੀ ਮਾਂ ਪ੍ਰਿਆ ਗੱਡੀ ਵਿੱਚੋਂ ਡਿੱਗ ਪਈ। ਮਾਂ ਨੂੰ ਬਚਾਉਣ ਲਈ ਰੋਮਾਂਚ ਨੇ ਵੀ ਗੱਡੀ ਵਿੱਚੋਂ ਛਾਲ ਮਾਰ ਦਿੱਤੀ। ਹਾਦਸੇ ਵਿੱਚ ਪ੍ਰਿਆ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਰੋਮਾਂਚ ਦੇ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਨਿਊਯਾਰਕ ਦੀਆਂ ਕਈ ਸੰਸਥਾਵਾਂ ਅਤੇ ਆਗੂ ਇਸ ਮਾਮਲੇ ਵਿੱਚ ਅੱਗੇ ਆਏ। ਰਾਈਡਰ ਲਾਅ ਦਾ ਨਾਂ ਬਦਲ ਕੇ ਰੋਮਾਂਚ ਦੇ ਨਾਂ ‘ਤੇ ਰੱਖਣ ਅਤੇ ਇਸ ਨੂੰ ਪਾਸ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਸੀ।

ਇਸ ਹਾਦਸੇ ਤੋਂ ਬਾਅਦ ਨਿਊਯਾਰਕ ਦੀਆਂ ਕਈ ਸੰਸਥਾਵਾਂ ਅਤੇ ਆਗੂ ਇਸ ਮਾਮਲੇ ਵਿੱਚ ਅੱਗੇ ਆਏ। ਰਾਈਡਰ ਲਾਅ ਨੂੰ ਰੋਮਾਂਚ ਦੇ ਨਾਂ ‘ਤੇ ਰੱਖ ਕੇ ਪਾਸ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਸੀ।

ਕੀ ਹੈ ਰੋਮਾਂਚ ਲਾਅ, ਜਿਸ ਦਾ ਬਦਲਿਆ ਗਿਆ ਨਾਂ?

ਇਹ ਬਿੱਲ ਨਿਊਯਾਰਕ ਸਿਟੀ ਕੌਂਸਲ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤਹਿਤ ਘੋੜਾ-ਗੱਡੀਆਂ ਚਲਾਉਣ ਵਾਲਿਆਂ ਲਈ ਨਵੇਂ ਲਾਇਸੈਂਸ ਜਾਰੀ ਕਰਨ ‘ਤੇ ਤੁਰੰਤ ਰੋਕ ਲਗਾਈ ਜਾਵੇਗੀ। ਇਸ ਤੋਂ ਬਾਅਦ ਇਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਹਾਲ ਹੀ ਵਿੱਚ ਸਿਟੀ ਕੌਂਸਲ ਦੀ ਸਿਹਤ ਕਮੇਟੀ ਦੀ ਸੁਣਵਾਈ ਦੌਰਾਨ ਰੋਮਾਂਚ ਦੇ ਪਰਿਵਾਰਕ ਮੈਂਬਰਾਂ ਅਤੇ ਐਮੀ ਐਵਾਰਡ ਜੇਤੂ ਅਦਾਕਾਰਾ ਐਡੀ ਫਾਲਕੋ ਸਮੇਤ ਕਈ ਸਮਰਥਕਾਂ ਨੇ ਹਿੱਸਾ ਲਿਆ। ਕੌਂਸਲ ਦੀ ਸਪੀਕਰ ਜੂਲੀ ਮੇਨਿਨ ਇਸ ਪਾਬੰਦੀ ਦਾ ਜਨਤਕ ਤੌਰ ‘ਤੇ ਸਮਰਥਨ ਕਰਨ ਵਾਲੀ ਪਹਿਲੀ ਮੌਜੂਦਾ ਸਪੀਕਰ ਬਣ ਗਈ ਹੈ। ਕੌਂਸਲ ਦੇ ਕੁੱਲ 51 ਮੈਂਬਰਾਂ ਵਿੱਚੋਂ 32 ਨੇ ਇਸ ਬਿੱਲ ਦਾ ਸਮਰਥਨ ਕੀਤਾ ਹੈ।

70% ਨਿਊਯਾਰਕ ਵਾਸੀ ਪਾਬੰਦੀ ਦੇ ਹੱਕ ਵਿੱਚ

ਨਿਊਯਾਰਕ ਵਿੱਚ ਕੀਤੇ ਗਏ ਕਈ ਸਰਵੇਖਣਾਂ ਮੁਤਾਬਕ, 70% ਲੋਕ ਘੋੜਾ-ਗੱਡੀਆਂ ਦੇ ਕਾਰੋਬਾਰ ਨੂੰ ਬੰਦ ਕਰਨ ਦੇ ਹੱਕ ਵਿੱਚ ਹਨ। ਲੋਕਾਂ ਦਾ ਮੰਨਣਾ ਹੈ ਕਿ ਘੋੜਿਆਂ ਨੂੰ ਭਿਆਨਕ ਗਰਮੀ ਅਤੇ ਠੰਢ ਵਿੱਚ ਕੰਕਰੀਟ ਦੀਆਂ ਸੜਕਾਂ ‘ਤੇ ਦੌੜਨਾ ਪੈਂਦਾ ਹੈ, ਜਿਸ ਕਾਰਨ ਉਹ ਸਾਹ ਅਤੇ ਪੈਰਾਂ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਵਾਹਨਾਂ ਦੇ ਧੂੰਏਂ ਅਤੇ ਹਾਦਸਿਆਂ ਕਾਰਨ ਕਈ ਘੋੜਿਆਂ ਅਤੇ ਇਨਸਾਨਾਂ ਦੀ ਜਾਨ ਵੀ ਜਾ ਚੁੱਕੀ ਹੈ।

ਟ੍ਰੀ ਆਫ ਲਾਈਫ ‘ਤੇ ਨਾਂ ਦਰਜ ਕਰਵਾਉਣ ਵਾਲੇ ਵੀ ਪਹਿਲੇ ਭਾਰਤੀ

ਰੋਮਾਂਚ ਮਹਾਜਨ ਨੂੰ ਅਮਰੀਕਾ ਵਿੱਚ ਮਰਨ ਤੋਂ ਬਾਅਦ ਵੱਡਾ ਸਨਮਾਨ ਮਿਲਿਆ ਹੈ। PETA ਨੇ ਆਪਣੇ ਮੁੱਖ ਦਫ਼ਤਰ ਵਿੱਚ ਸਥਿਤ ਟ੍ਰੀ ਆਫ ਲਾਈਫ ਯਾਦਗਾਰ ਵਿੱਚ ਰੋਮਾਂਚ ਦੀ ਯਾਦ ਵਿੱਚ ਇੱਕ ਵਿਸ਼ੇਸ਼ ਪੱਤਾ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਦੁਨੀਆ ਦੀ ਸਭ ਤੋਂ ਵੱਡੀ ਪਸ਼ੂ ਅਧਿਕਾਰ ਸੰਸਥਾ PETA (ਪੀਪਲ ਫਾਰ ਦ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼) ਵੱਲੋਂ ਇਹ ਵਿਸ਼ੇਸ਼ ਸਨਮਾਨ ਹਾਸਲ ਕਰਨ ਵਾਲੇ ਰੋਮਾਂਚ ਪਹਿਲੇ ਭਾਰਤੀ ਹਨ।

ਰੋਮਾਂਚ ਦੇ ਪਿਤਾ ਦੀਪਕ ਮਹਾਜਨ ਨੇ ਦੱਸਿਆ ਕਿ PETA ਦੀ ਟ੍ਰੀ ਆਫ ਲਾਈਫ ਯਾਦਗਾਰ ਵਰਜੀਨੀਆ ਸਥਿਤ ਸੰਸਥਾ ਦੇ ਮੁੱਖ ਦਫ਼ਤਰ (ਸੈਮ ਸਾਈਮਨ ਸੈਂਟਰ) ਵਿੱਚ ਬਣਾਈ ਗਈ ਹੈ। ਇਹ ਯਾਦਗਾਰ ਉਨ੍ਹਾਂ ਨਾਇਕਾਂ ਅਤੇ ਦਿਆਲੂ ਰੂਹਾਂ ਦੀ ਯਾਦ ਦਿਵਾਉਂਦੀ ਹੈ, ਜਿਨ੍ਹਾਂ ਨੇ ਜਾਨਵਰਾਂ ਦੀ ਭਲਾਈ ਲਈ ਬੇਮਿਸਾਲ ਯੋਗਦਾਨ ਪਾਇਆ ਹੈ।

ਰੋਮਾਂਚ ਦੇ ਨਾਂ ਵਾਲੇ ਪੱਤੇ ‘ਤੇ ਲਿਖਿਆ ਹੋਵੇਗਾ, ਰੋਮਾਂਚ ਮਹਾਜਨ ਦੀ ਪਿਆਰੀ ਯਾਦ ਵਿੱਚ—ਪਸ਼ੂਆਂ ਦਾ ਇੱਕ ਫ਼ਰਿਸ਼ਤਾ। ਪਠਾਨਕੋਟ ਸਥਿਤ ਰੋਮਾਂਚ ਦੇ ਘਰ ਵਿੱਚ ਉਸ ਦੇ ਮਾਤਾ-ਪਿਤਾ ਉਸ ਦੇ ਕਮਰੇ ਵਿੱਚ ਇਸ ਯਾਦਗਾਰੀ ਤਖ਼ਤੀ ਦੀ ਇੱਕ ਨਕਲ ਲਗਾਉਣ ਜਾ ਰਹੇ ਹਨ।

ਪਿਤਾ ਬੋਲੇ- ਦਰਦ ਹਮੇਸ਼ਾ ਰਹੇਗਾ, ਪਰ ਦੂਜਿਆਂ ਦੀਆਂ ਜਾਨਾਂ ਬਚ ਸਕਣਗੀਆਂ

ਦੀਪਕ ਮਹਾਜਨ ਨੇ ਕਿਹਾ ਕਿ ਭਾਵੇਂ ਇਸ ਹਾਦਸੇ ਨੇ ਉਨ੍ਹਾਂ ਨੂੰ ਕਦੇ ਨਾ ਖ਼ਤਮ ਹੋਣ ਵਾਲਾ ਦਰਦ ਦਿੱਤਾ ਹੈ, ਪਰ ਸਰਕਾਰਾਂ ਅਤੇ ਸੰਸਥਾਵਾਂ ਵੱਲੋਂ ਦਿਖਾਈ ਜਾ ਰਹੀ ਗੰਭੀਰਤਾ ਨਾਲ ਕਈ ਲੋਕਾਂ ਦੀਆਂ ਜਾਨਾਂ ਬਚ ਸਕਣਗੀਆਂ। ਰੋਮਾਂਚ ਨਾਲ ਵਾਪਰੇ ਹਾਦਸੇ ਤੋਂ ਬਾਅਦ ਮਿਸਰ, ਬੰਬੇ, ਬੈਲਜੀਅਮ, ਸਪੇਨ, ਇਟਲੀ ਅਤੇ ਪੈਰਾਗੁਏ ਵਿੱਚ ਘੋੜਾ-ਗੱਡੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ, PETA ਦੀ ਟ੍ਰੀ ਆਫ ਲਾਈਫ ਯਾਦਗਾਰ ਵਿੱਚ ਪਹਿਲੇ ਭਾਰਤੀ ਵਜੋਂ ਰੋਮਾਂਚ ਦਾ ਨਾਂ ਸ਼ਾਮਲ ਹੋਣਾ ਅਤੇ ਅਮਰੀਕਾ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਦੇ ਨਾਂ ‘ਤੇ ਰੋਮਾਂਚ ਲਾਅ ਬਣਨਾ ਹਰ ਦੇਸ਼ਵਾਸੀ ਲਈ ਮਾਣ ਵਾਲੀ ਗੱਲ ਹੈ।

ਹੁਣ ਜਾਣੋ, ਕਿਵੇਂ ਗਈ ਸੀ ਰੋਮਾਂਚ ਦੀ ਜਾਨ

ਪਠਾਨਕੋਟ ਤੋਂ ਅਮਰੀਕਾ ਘੁੰਮਣ ਗਿਆ ਸੀ ਪਰਿਵਾਰ: ਨਿਊਯਾਰਕ ਵਿੱਚ ਹਾਦਸੇ ਦਾ ਸ਼ਿਕਾਰ ਹੋਏ 18 ਸਾਲਾ ਰੋਮਾਂਚ ਮਹਾਜਨ ਆਪਣੇ ਮਾਤਾ-ਪਿਤਾ ਨਾਲ 14 ਜੂਨ ਨੂੰ ਨਿਊਯਾਰਕ ਗਿਆ ਸੀ। ਪਰਿਵਾਰ ਦਾ 15 ਦਿਨਾਂ ਦਾ ਟੂਰ ਸੀ। ਦੋ-ਤਿੰਨ ਦਿਨ ਹੋਰ ਘੁੰਮਣ ਤੋਂ ਬਾਅਦ ਪਰਿਵਾਰ ਨੇ ਰੋਮਾਂਚ ਦੀ ਭੂਆ ਦੇ ਘਰ ਜਾਣਾ ਸੀ। ਇਹ ਪਰਿਵਾਰ ਪਠਾਨਕੋਟ ਦੀ ਇੰਦਰਾ ਕਾਲੋਨੀ ਵਿੱਚ ਰਹਿੰਦਾ ਹੈ।

ਘੋੜਾ ਹੋਇਆ ਬੇਕਾਬੂ, ਪਲਟ ਗਈ ਘੋੜਾ-ਗੱਡੀ: ਨਿਊਯਾਰਕ ਪੁਲਿਸ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਰੋਮਾਂਚ ਆਪਣੇ ਪਿਤਾ ਦੀਪਕ ਮਹਾਜਨ, ਮਾਂ ਪ੍ਰਿਆ ਮਹਾਜਨ ਅਤੇ ਛੋਟੇ ਭਰਾ ਮਾਣਿਕ ਨਾਲ ਰਵਾਇਤੀ ਘੋੜਾ-ਗੱਡੀ ਵਿੱਚ ਬੈਠ ਕੇ ਸੈਂਟਰਲ ਪਾਰਕ ਦੀ ਸੈਰ ਕਰ ਰਿਹਾ ਸੀ। ਇਸ ਦੌਰਾਨ ਚੈਰੀ ਹਿੱਲ ਇਲਾਕੇ ਨੇੜੇ ਘੋੜਾ ਅਚਾਨਕ ਕਿਸੇ ਗੱਲੋਂ ਡਰ ਗਿਆ ਅਤੇ ਬੇਕਾਬੂ ਹੋ ਕੇ ਤੇਜ਼ ਰਫ਼ਤਾਰ ਨਾਲ ਦੌੜਨ ਲੱਗਾ।

ਸੜਕ ਨਾਲ ਟਕਰਾਇਆ ਸਿਰ: ਬੇਕਾਬੂ ਘੋੜਾ ਗੱਡੀ ਨੂੰ ਘਸੀਟਦਾ ਹੋਇਆ ਵੈਸਟ ਡਰਾਈਵ ਵੱਲ ਭੱਜਿਆ ਅਤੇ ਮਸ਼ਹੂਰ ਟੈਵਰਨ ਆਨ ਦ ਗ੍ਰੀਨ ਰੈਸਟੋਰੈਂਟ ਨੇੜੇ ਇੱਕ ਹੋਰ ਘੋੜਾ-ਗੱਡੀ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਸੜਕ ਦੇ ਵਿਚਕਾਰ ਹੀ ਪਲਟ ਗਈ ਅਤੇ ਰੋਮਾਂਚ ਉਛਲ ਕੇ ਕੰਕਰੀਟ ਦੀ ਸੜਕ ‘ਤੇ ਜਾ ਡਿੱਗਿਆ। ਇਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ।

ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਗਈ ਜਾਨ: ਰੋਮਾਂਚ ਦੇ ਦਾਦਾ ਸੁਰੇਸ਼ ਮਹਾਜਨ ਨੇ ਦੱਸਿਆ ਕਿ ਗੱਡੀ ਵਿੱਚ ਪੂਰਾ ਪਰਿਵਾਰ ਸਵਾਰ ਸੀ। ਘੋੜੇ ਦੇ ਭੱਜਦੇ ਹੀ ਗੱਡੀ ਚਾਲਕ ਵੀ ਉਸ ਦੇ ਪਿੱਛੇ ਭੱਜਿਆ, ਪਰ ਘੋੜਾ ਤੇਜ਼ ਰਫ਼ਤਾਰ ਨਾਲ ਗੱਡੀ ਸਮੇਤ ਅੱਗੇ ਨਿਕਲ ਗਿਆ। ਪਰਿਵਾਰ ਮੁਤਾਬਕ, ਰੋਮਾਂਚ ਅਤੇ ਉਸ ਦੀ ਮਾਂ ਪ੍ਰਿਆ ਇੱਕ ਪਾਸੇ ਬੈਠੇ ਸਨ। ਘੋੜੇ ਦੇ ਤੇਜ਼ ਦੌੜਨ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਪ੍ਰਿਆ ਹੇਠਾਂ ਡਿੱਗ ਪਈ। ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਰੋਮਾਂਚ ਨੇ ਵੀ ਗੱਡੀ ਵਿੱਚੋਂ ਛਾਲ ਮਾਰ ਦਿੱਤੀ।

ਅੰਦਰੂਨੀ ਖੂਨ ਵਗਣ ਕਾਰਨ ਹੋਈ ਮੌਤ: ਹਾਦਸੇ ਵਿੱਚ ਪ੍ਰਿਆ ਮਹਾਜਨ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਰੋਮਾਂਚ ਸਿਰ ਦੇ ਭਾਰ ਹੇਠਾਂ ਡਿੱਗਿਆ, ਜਿਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਹਸਪਤਾਲ ਵਿੱਚ ਦੋ ਦਿਨ ਉਸ ਦਾ ਇਲਾਜ ਚੱਲਿਆ, ਪਰ ਅੰਦਰੂਨੀ ਖੂਨ ਵਗਣ ਕਾਰਨ ਉਸ ਦੀ ਜਾਨ ਨਹੀਂ ਬਚ ਸਕੀ।

ਪਠਾਨਕੋਟ ਵਿੱਚ ਟੂਰ ਐਂਡ ਟ੍ਰੈਵਲ ਦਾ ਕਾਰੋਬਾਰ ਚਲਾਉਂਦੇ ਹਨ ਪਿਤਾ

ਰੋਮਾਂਚ ਦੇ ਪਿਤਾ ਦੀਪਕ ਮਹਾਜਨ ਪਠਾਨਕੋਟ ਵਿੱਚ ਓਪਿਊਲੈਂਸ ਟੂਰ ਦੇ ਨਾਂ ‘ਤੇ ਟ੍ਰੈਵਲ ਏਜੰਸੀ ਚਲਾਉਂਦੇ ਹਨ। ਉਸ ਦੇ ਦਾਦਾ ਰਮੇਸ਼ ਸ਼ਹਿਰ ਵਿੱਚ ਗਹਿਣਿਆਂ ਦਾ ਕਾਰੋਬਾਰ ਕਰਦੇ ਹਨ। ਇਸ ਤੋਂ ਇਲਾਵਾ, ਦੀਪਕ ਦਾ ਪਰਿਵਾਰ ਸ਼ਹਿਰ ਵਿੱਚ ਹੋਟਲ ਅਤੇ ਜਿਊਲਰੀ ਦੇ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਹੈ।

Follow Us
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...