ਭਾਰਤ-ਕੈਨੇਡਾ ਦੇ ਰਿਸ਼ਤਿਆਂ ‘ਚ ਸੁਧਾਰ ਤੋਂ ਬਾਅਦ ਬੀਸੀ ਪ੍ਰੀਮੀਅਰ ਡੇਵੀ ਐਬੇ ਦੀ ਭਾਰਤ ਫੇਰੀ ਤੋਂ ਭੜਕੇ ਖਾਲਿਸਤਾਨੀ, ਕਹੀ ਇਹ ਗੱਲ
Khalistani Supporters on India-Canada Relations: ਇਸ ਟ੍ਰੇਡ ਮਿਸ਼ਨ ਦੌਰਾਨ, ਵਫ਼ਦ ਨਵੀਂ ਦਿੱਲੀ, ਮੁੰਬਈ, ਚੰਡੀਗੜ੍ਹ ਅਤੇ ਬੰਗਲੁਰੂ ਵਰਗੇ ਪ੍ਰਮੁੱਖ ਸਥਾਨਾਂ 'ਤੇ ਭਾਰਤੀ ਸਰਕਾਰੀ ਅਧਿਕਾਰੀਆਂ, ਉਦਯੋਗ ਅਤੇ ਵਪਾਰਕ ਭਾਈਚਾਰੇ ਨਾਲ ਮੁਲਾਕਾਤ ਕਰੇਗਾ। ਇਹ ਦੌਰਾ ਭਾਰਤੀ ਬਾਜ਼ਾਰ ਵਿੱਚ ਬੀਸੀ ਉਤਪਾਦਾਂ ਅਤੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰ ਸਕਦਾ ਹੈ, ਅਤੇ ਨਵੇਂ ਨਿਵੇਸ਼ ਅਤੇ ਵਪਾਰਕ ਸਮਝੌਤਿਆਂ ਵੱਲ ਲੈ ਜਾ ਸਕਦਾ ਹੈ। ਜਿਸਨੂੰ ਲੈ ਕੇ ਖਾਲਿਸਤਾਨੀ ਡਰ ਰਹੇ ਹਨ ਕਿ ਉਨ੍ਹਾਂ ਦੇ ਏਜੰਡੇ ਨੂੰ ਢਾਹ ਲੱਗ ਸਕਦੀ ਹੈ।
ਭਾਰਤ-ਕੈਨੇਡਾ ਦੇ ਰਿਸ਼ਤਿਆਂ ਚ ਸੁਧਾਰ ਤੋਂ ਭੜਕੇ ਖਾਲ਼ਿਸਤਾਨੀ
ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਅਤੇ ਭਾਰਤ ਸਰਕਾਰ ਵਿਚਕਾਰ ਸਬੰਧਾਂ ਵਿੱਚ ਤਣਾਅ ਤੋਂ ਬਾਅਦ, ਕੈਨੇਡੀਅਨ ਸਰਕਾਰ ਹੁਣ ਭਾਰਤ ਨਾਲ ਰਿਸ਼ਤਿਆਂ ਨੂੰ ਮੁੜ ਬਹਾਲ ਕਰਨ ਅਤੇ ਵਪਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਉਦੇਸ਼ ਲਈ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੇ ਆਪਣੇ ਵਫ਼ਦ ਨਾਲ ਭਾਰਤ ਦਾ ਦੌਰਾ ਕਰਨ ਜਾ ਰਹੇ ਹਨ। ਖਾਲਿਸਤਾਨ ਸਮਰਥਕਾਂ ਨੇ ਉਨ੍ਹਾਂ ਦੇ ਦੌਰੇ ‘ਤੇ ਤਿੱਖਾ ਇਤਰਾਜ਼ ਜਤਾਇਆ ਹੈ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵੀ ਐਬੇ 12 ਤੋਂ 17 ਜਨਵਰੀ ਤੱਕ ਭਾਰਤ ਦਾ ਦੌਰਾ ਕਰ ਰਹੇ ਹਨ। ਇਹ ਦੌਰਾ ਇੱਕ ਟ੍ਰੇਡ ਮਿਸ਼ਨ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਬੀਸੀ ਵਿੱਚ ਰਹਿਣ ਵਾਲੇ ਖਾਲਿਸਤਾਨ ਸਮਰਥਕਾਂ ਨੇ ਕੈਨੇਡੀਅਨ ਸਰਕਾਰ ਨੂੰ ਭਾਰਤ ਨਾਲ ਵਪਾਰ ਨਾ ਕਰਨ ਦੀ ਅਪੀਲ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨੇ ਕੈਨੇਡਾ ਵਿੱਚ ਰਹਿਣ ਵਾਲੇ ਸਿੱਖਾਂ ਦਾ ਕਤਲੇਆਮ ਕੀਤਾ ਹੈ।
ਖਾਲਿਸਤਾਨੀਂ ਦਾ ਕੈਨੇਡਾ ਸਰਕਾਰ ਦੇ ਆਰੋਪ
ਸਰੀ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਸਕੱਤਰ ਭੁਪਿੰਦਰ ਸਿੰਘ ਹੋਠੀ ਦਾ ਕਹਿਣਾ ਹੈ ਕਿ ਬੀਸੀ ਪ੍ਰੀਮੀਅਰ ਡੇਵਿਡ ਐਬੀ ਕਹਿ ਰਹੇ ਹਨ ਕਿ ਵਪਾਰਕ ਫੈਸਲੇ ਬੀਸੀ ਨਾਗਰਿਕਾਂ ਦੇ ਹਿੱਤ ਲਈ ਕੀਤੇ ਜਾ ਰਹੇ ਹਨ। ਇਸਦਾ ਮਤਲਬ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਅਲੱਗ-ਥਲੱਗ ਕੀਤਾ ਜਾ ਰਿਹਾ ਹੈ। ਸਿੱਖਾਂ ਦਾ ਕਤਲ ਕੀਤਾ ਜਾ ਰਿਹਾ ਹੈ। ਸਿੱਖ ਕਾਰੋਬਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਅਸੀਂ ਆਰਥਿਕ ਅਤੇ ਵਪਾਰਕ ਵਿਭਿੰਨਤਾ ਦੇਖਣਾ ਚਾਹੁੰਦੇ ਹਾਂ, ਤਾਂ ਭਾਰਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ ਹਨ ਜਿਨ੍ਹਾਂ ਨਾਲ ਅਸੀਂ ਗੱਲ ਕਰ ਸਕਦੇ ਹਾਂ।”
ਖਾਲਿਸਤਾਨੀਆਂ ਦਾ ਕਹਿਣਾ ਹੈ ਭਾਰਤ ਨੇ ਇੱਥੇ ਹਿੰਸਾ ਕੀਤੀ ਹੈ। ਉਸ ਨਾਲ ਹੱਥ ਮਿਲਾਉਣਾ ਸਹੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਨੂੰ ਅਮਰੀਕਾ ਦੀ ਤਰਜ਼ ‘ਤੇ ਭਾਰਤ ਉਤੇ ਟੈਰਿਫ ਲਗਾਉਣੇ ਚਾਹੀਦੇ ਹਨ। ਦਰਅਸਲ, ਉਹ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤ ਨੂੰ ਜਿੰਮੇਦਾਰ ਠਹਿਰਾ ਰਹੇ ਹਨ। ਜਦਕਿ ਜਸਟਿਨ ਟਰੂਡੋ ਖੁਦ ਸੰਸਦ ਵਿੱਚ ਇਹ ਗੱਲ ਮੰਨ ਚੁੱਕੇ ਹਨ ਕਿ ਨਿੱਝਰ ਦੇ ਕਤਲ ਦੇ ਪਿੱਛੇ ਭਾਰਤ ਦਾ ਹੱਥ ਨਹੀਂ ਸੀ।
ਖਾਲਿਸਤਾਨ ਸਮਰਥਕਾਂ ਦੇ ਏਜੰਡੇ ਨੂੰ ਪਹੁੰਚੇਗਾ ਨੁਕਸਾਨ
ਉੱਧਰ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ-ਕੈਨੇਡਾ ਸਬੰਧਾਂ ਨੂੰ ਸੁਧਰਨ ਨਾਲ ਖਾਲਿਸਤਾਨ ਸਮਰਥਕਾਂ ਦੇ ਏਜੰਡੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ, ਖਾਲਿਸਤਾਨ ਸਮਰਥਕ ਨਹੀਂ ਚਾਹੁੰਦੇ ਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਚੰਗੇ ਹੋਣ। ਦਰਅਸਲ, ਕੈਨੇਡਾ ਵਿੱਚ ਸਥਿਤ ਖਾਲਿਸਤਾਨ ਸਮਰਥਕ ਭਾਰਤ ਵਿਰੁੱਧ ਆਪਣਾ ਏਜੰਡਾ ਅੱਗੇ ਚਲਾਉਂਦੇ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਭਾਰਤ ਨਾਲ ਸਬੰਧ ਸੁਧਰੇ ਤਾਂ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ
ਭਾਰਤ 12 ਤੋਂ 17 ਜਨਵਰੀ ਤੱਕ ਦੌਰੇ ‘ਤੇ ਰਹੇਗਾ ਵਫਦ
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਅਤੇ ਬੀਸੀ ਦੇ ਨੌਕਰੀਆਂ ਅਤੇ ਅਰਥ ਸ਼ਾਸਤਰ ਮੰਤਰੀ ਰਵੀ ਕੈਲਨ 12 ਤੋਂ 17 ਜਨਵਰੀ, 2026 ਤੱਕ ਭਾਰਤ ਦਾ ਦੌਰਾ ਕਰ ਰਹੇ ਹਨ। ਇਹ ਦੌਰਾ ਇੱਕ ਟ੍ਰੇਡ ਮਿਸ਼ਨ ਵਜੋਂ ਕੀਤਾ ਜਾ ਰਿਹਾ ਹੈ, ਜੋ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ।
