AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਮਰੀਕੀ ਰਾਜਨੀਤੀ ‘ਚ ਸਿੱਖ ਭਾਈਚਾਰੇ ਦੀ ਨਵੀਂ ਪਛਾਣ, ਜੋਤ ਸਿੰਘ ਜਾਰਜੀਆ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ-ਅਮਰੀਕੀ ਬਣੇ

Jot Singh: ਅਮਰੀਕਾ ਦੇ ਜਾਰਜੀਆ ਰਾਜ ਦੇ ਸਟੇਟ ਹਾਊਸ ਦੇ ਡਿਸਟ੍ਰਿਕਟ 97 ਤੋਂ ਚੋਣ ਜਿੱਤ ਕੇ ਜੋਤ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਉਹ ਜਾਰਜੀਆ ਦੀ ਰਾਜ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ-ਅਮਰੀਕੀ ਅਤੇ ਪਹਿਲੇ ਸਿੱਖ-ਅਮਰੀਕੀ ਵਿਧਾਇਕ ਬਣ ਗਏ ਹਨ।

ਅਮਰੀਕੀ ਰਾਜਨੀਤੀ 'ਚ ਸਿੱਖ ਭਾਈਚਾਰੇ ਦੀ ਨਵੀਂ ਪਛਾਣ, ਜੋਤ ਸਿੰਘ ਜਾਰਜੀਆ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ-ਅਮਰੀਕੀ ਬਣੇ
ਅਮਰੀਕਾ ਦੇ ਜਾਰਜੀਆ ‘ਚ ਜੋਤ ਸਿੰਘ ਨੇ ਰਚਿਆ ਇਤਿਹਾਸ
tv9-punjabi
| Updated On: 05 Nov 2026 16:42 PM IST
Share

ਅਮਰੀਕਾ ਵਿੱਚ ਭਾਰਤੀ ਅਤੇ ਸਿੱਖ ਭਾਈਚਾਰੇ ਲਈ ਮਾਣ ਦਾ ਇੱਕ ਇਤਿਹਾਸਕ ਮੌਕਾ ਸਾਹਮਣੇ ਆਇਆ ਹੈ। ਜਾਰਜੀਆ ਰਾਜ ਦੇ ਸਟੇਟ ਹਾਊਸ ਦੇ ਡਿਸਟ੍ਰਿਕਟ 97 ਤੋਂ ਚੋਣ ਜਿੱਤ ਕੇ ਜੋਤ ਸਿੰਘ ਨੇ ਇਤਿਹਾਸ ਰਚਿਆ ਹੈ। ਉਨ੍ਹਾਂ ਦੀ ਇਸ ਜਿੱਤ ਨੂੰ ਅਮਰੀਕੀ ਰਾਜਨੀਤੀ ਵਿੱਚ ਸਿੱਖ ਭਾਈਚਾਰੇ ਦੀ ਵਧਦੀ ਭਾਗੀਦਾਰੀ ਅਤੇ ਨੁਮਾਇੰਦਗੀ ਦੇ ਲਿਹਾਜ਼ ਨਾਲ ਇੱਕ ਮਹੱਤਵਪੂਰਨ ਉਪਲਬਧੀ ਮੰਨਿਆ ਜਾ ਰਿਹਾ ਹੈ।

ਜਾਰਜੀਆ ਦੇ ਨੌਰਕ੍ਰਾਸ ਵਿੱਚ ਇੱਕ ਮਿਹਨਤੀ ਪ੍ਰਵਾਸੀ ਸਿੱਖ ਪਰਿਵਾਰ ਵਿੱਚ ਪਲੇ-ਵਧੇ ਜੋਤ ਸਿੰਘ ਦਾ ਇਹ ਸਫ਼ਰ ਭਾਰਤੀ ਪ੍ਰਵਾਸੀ ਭਾਈਚਾਰੇ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਨੇ ਚੋਣ ਵਿੱਚ ਰਿਪਬਲਿਕਨ ਉਮੀਦਵਾਰ ਯਾਸੀਨ ਮੋਗਾਜੀ ਨੂੰ ਹਰਾਇਆ। ਉਪਲਬਧ ਚੋਣ ਅੰਕੜਿਆਂ ਮੁਤਾਬਕ, ਜੋਤ ਸਿੰਘ ਨੂੰ 68 ਫ਼ੀਸਦੀ ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਨੂੰ 32 ਫ਼ੀਸਦੀ ਵੋਟਾਂ ਹਾਸਲ ਹੋਈਆਂ। ਉਨ੍ਹਾਂ ਦੀ ਜਿੱਤ ਤੋਂ ਬਾਅਦ ਨੌਰਕ੍ਰਾਸ ਸਥਿਤ ਗੁਰੂ ਨਾਨਕ ਮਿਸ਼ਨ ਸੋਸਾਇਟੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਹੋਏ ਅਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਖੁਸ਼ੀ ਮਨਾਈ।

ਜੋਤ ਸਿੰਘ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਦਾ ਜ਼ਿਕਰ ਕਰਦਿਆਂ ਜ਼ੁਲਮ, ਬੇਇਨਸਾਫ਼ੀ ਅਤੇ ਦਮਨ ਖ਼ਿਲਾਫ਼ ਆਵਾਜ਼ ਉਠਾਉਣ ਦੀ ਭਾਵਨਾ ਨੂੰ ਜਨਤਕ ਜੀਵਨ ਦਾ ਮਾਰਗਦਰਸ਼ਕ ਦੱਸਿਆ ਸੀ। ਉਨ੍ਹਾਂ ਦਾ ਚੋਣੀ ਏਜੰਡਾ ਸਿਹਤ ਸੇਵਾਵਾਂ, ਰਿਹਾਇਸ਼, ਸਿੱਖਿਆ, ਮਹਿੰਗਾਈ ਅਤੇ ਪ੍ਰਵਾਸੀ ‘ਤੇ ਕੰਮਕਾਜੀ ਪਰਿਵਾਰਾਂ ਨਾਲ ਜੁੜੇ ਮੁੱਦਿਆਂ ‘ਤੇ ਕੇਂਦਰਿਤ ਰਿਹਾ।

ਇਸ ਇਤਿਹਾਸਕ ਜਿੱਤ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਜੋਤ ਸਿੰਘ ਨੂੰ ਵਧਾਈ ਦਿੱਤੀ ਹੈ। ਜਥੇਦਾਰ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਵਿਸ਼ੇਸ਼ ਸੱਦਾ ਭੇਜਿਆ ਹੈ। ਇਸ ਨਾਲ ਸਿੱਖ ਭਾਈਚਾਰੇ ਵਿੱਚ ਉਨ੍ਹਾਂ ਦੀ ਉਪਲਬਧੀ ਨੂੰ ਲੈ ਕੇ ਖੁਸ਼ੀ ਅਤੇ ਉਤਸ਼ਾਹ ਹੈ।

ਅਮਰੀਕਾ ਵਿੱਚ ਭਾਰਤੀ ਨੌਜਵਾਨਾਂ ਲਈ ਪ੍ਰੇਰਣਾ ਬਣੇ ਜੋਤ ਸਿੰਘ

ਯੇਲ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਚੁੱਕੇ ਜੋਤ ਸਿੰਘ ਦੀ ਸਫ਼ਲਤਾ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਨੌਜਵਾਨਾਂ ਲਈ ਵੀ ਪ੍ਰੇਰਣਾ ਹੈ। ਉਨ੍ਹਾਂ ਦੀ ਜਿੱਤ ਇਸ ਗੱਲ ਦਾ ਸੰਕੇਤ ਹੈ ਕਿ ਪ੍ਰਵਾਸੀ ਭਾਰਤੀ ਆਪਣੀ ਮਿਹਨਤ, ਸਿੱਖਿਆ ਅਤੇ ਸਮਾਜਿਕ ਭਾਗੀਦਾਰੀ ਦੇ ਦਮ ‘ਤੇ ਅਮਰੀਕੀ ਰਾਜਨੀਤਿਕ ਪ੍ਰਣਾਲੀ ਵਿੱਚ ਵੀ ਮਹੱਤਵਪੂਰਨ ਸਥਾਨ ਹਾਸਲ ਕਰ ਰਹੇ ਹਨ। ਹੁਣ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਭੂਮਿਕਾ ‘ਤੇ ਸਭ ਦੀ ਨਜ਼ਰ ਰਹੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਉਠਾਉਣ ਦੇ ਨਾਲ-ਨਾਲ ਸਾਰੇ ਭਾਈਚਾਰਿਆਂ ਦੇ ਹਿੱਤਾਂ ਲਈ ਕੰਮ ਕਰਨਗੇ।

Follow Us
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ...
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...