ਰੂਸ ਦਾ ਕੋਈ ਭਵਿੱਖ ਨਹੀਂ, ਦੇਸ਼ ਛੱਡ ਰਹੇ ਲੋਕ, ਯੂਕਰੇਨ ਦੀ ਧਰਤੀ ਤੋਂ ਪੁਤਿਨ ‘ਤੇ ਵਰ੍ਹੇ ਬਾਈਡਨ

Updated On: 

20 Feb 2023 19:51 PM

Ukrain-Russia War : ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਦਾ ਕੀਵ ਦੌਰਾ ਆਪਣੇ ਆਪ ਵਿਚ ਰੂਸ ਲਈ ਬਹੁਤ ਮਹੱਤਵਪੂਰਨ ਸੰਕੇਤ ਹੈ।

ਰੂਸ ਦਾ ਕੋਈ ਭਵਿੱਖ ਨਹੀਂ, ਦੇਸ਼ ਛੱਡ ਰਹੇ ਲੋਕ, ਯੂਕਰੇਨ ਦੀ ਧਰਤੀ ਤੋਂ ਪੁਤਿਨ ਤੇ ਵਰ੍ਹੇ ਬਾਈਡਨ

ਰੂਸ ਦਾ ਕੋਈ ਭਵਿੱਖ ਨਹੀਂ, ਦੇਸ਼ ਛੱਡ ਰਹੇ ਲੋਕ…ਯੂਕਰੇਨ ਦੀ ਧਰਤੀ ਤੋਂ ਪੁਤਿਨ 'ਤੇ ਵਰ੍ਹੇ ਬਾਈਡਨ। Us President Joe Biden Ukrain Visit

Follow Us On

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ( US President Joe Biden) ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਜੋ ਬਾਈਡਨ ਸੋਮਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੇ। ਬਾਈਡਨ ਦੀ ਯੂਕਰੇਨ ਯਾਤਰਾ ਨੂੰ ਯੁੱਧ ਵਿਚਾਲੇ ਬਹੁਤ ਮਹੱਤਵਪੂਰਨ ਸੰਕੇਤ ਮੰਨਿਆ ਜਾ ਰਿਹਾ ਹੈ। ਬਾਈਡਨ ਨੇ ਕਿਹਾ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ, ਉਹ ਯੂਕਰੇਨ ਦਾ ਸਾਥ ਨਹੀਂ ਛੱਡਣਗੇ ਅਤੇ ਹਰ ਸੰਭਵ ਮਦਦ ਕਰਨਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਦੁਨੀਆ ਦੇ ਕਈ ਦੇਸ਼ ਯੂਕਰੇਨ ਦੀ ਪ੍ਰਭੂਸੱਤਾ ਦੇ ਨਾਲ ਹਨ।

ਬਾਈਡਨ ਦੀ ਰੂਸ ਨੂੰ ਸਿੱਧੀ ਚੁਣੌਤੀ

ਅਮਰੀਕੀ ਰਾਸ਼ਟਰਪਤੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਤਿੰਨ ਟਵੀਟ ਕੀਤੇ ਹਨ, ਜਿਸ ‘ਚ ਉਨ੍ਹਾਂ ਨੇ ਲਿਖਿਆ, ‘ਯੂਕਰੇਨ ‘ਤੇ ਰੂਸ ਦੇ ਵਹਿਸ਼ੀਆਨਾ ਹਮਲੇ ਦੀ ਵਰ੍ਹੇਗੰਢ ਆਉਣ ਵਾਲੀ ਹੈ, ਜਿਸ ਦੌਰਾਨ ਮੈਂ ਅੱਜ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਮਿਲਣ ਅਤੇ ਯੂਕਰੇਨ ਦੇ ਲੋਕਤੰਤਰ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰਨ ਲਈ ਕੀਵ ਆਇਆ ਹਾਂ। ਬਾਈਡਨ ਨੇ ਅੱਗੇ ਲਿਖਿਆ, ”ਜਦੋਂ ਪੁਤਿਨ ਨੇ ਲਗਭਗ ਇਕ ਸਾਲ ਪਹਿਲਾਂ ਆਪਣਾ ਹਮਲਾ ਸ਼ੁਰੂ ਕੀਤਾ ਸੀ, ਤਾਂ ਉਨ੍ਹਾਂ ਨੂੰ ਲੱਗਾ ਕਿ ਯੂਕਰੇਨ ਕਮਜ਼ੋਰ ਹੈ ਅਤੇ ਪੱਛਮੀ ਦੇਸ਼ ਵੰਡੇ ਹੋਏ ਹਨ। ਪੁਤਿਨ ਨੇ ਸੋਚਿਆ ਕਿ ਉਹ ਸਾਡੇ ਤੋਂ ਅੱਗੇ ਨਿਕਲ ਸਕਦੇ ਹਨ। ਪਰ ਉਹ ਗਲਤ ਸਨ।

ਜਾਰੀ ਰਹੇਗਾ ਯੂਕਰੇਨ ਨੂੰ ਸਮਰਥਨ – ਬਾਈਡਨ

ਇਸ ਦੌਰਾਨ, ਬਾਈਡਨ ਨੇ ਯੂਕਰੇਨ ਦਾ ਸਮਰਥਨ ਜਾਰੀ ਰੱਖਣ ਦੀ ਗੱਲ ਕਰਦਿਆਂ ਇੱਕ ਹੋਰ ਟਵੀਟ ਵਿੱਚ ਲਿਖਿਆ, ਪਿਛਲੇ ਇੱਕ ਸਾਲ ਵਿੱਚ, ਸੰਯੁਕਤ ਰਾਜ ਅਮਰੀਕਾ ਨੇ ਯੂਕਰੇਨ ਦੀ ਰੱਖਿਆ ਵਿੱਚ ਸਹਾਇਤਾ ਲਈ ਅਟਲਾਂਟਿਕ ਤੋਂ ਲੈ ਕੇ ਪ੍ਰਸ਼ਾਂਤ ਮਹਾਸਾਗਰ ਤੱਕ ਦੇਸ਼ਾਂ ਦਾ ਇੱਕ ਗੱਠਜੋੜ ਬਣਾਇਆ ਹੈ। ਇਹ ਗਠਜੋੜ ਯੂਕਰੇਨ ਨੂੰ ਬੇਮਿਸਾਲ ਫੌਜੀ, ਆਰਥਿਕ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ।