ਇੱਕ ਘੰਟੇ ਵਿੱਚ 17 ਵਾਰ ਹਮਲੇ, ਰੂਸ ਨੇ ਯੂਕਰੇਨ ਦੇ ਜੇਪੋਰਿਜੀਆ ਪਲਾਂਟ ਨੂੰ ਕੀਤਾ ਤਬਾਹ
ਇਸ ਸਾਲ 24 ਫਰਵਰੀ ਨੂੰ ਦੋਹਾਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੋਏ ਨੂੰ ਇਕ ਸਾਲ ਹੋ ਜਾਵੇਗਾ। ਇੰਨੇ ਦਿਨਾਂ ਦੀ ਜੰਗ ਦੌਰਾਨ ਦੋਹਾਂ ਦੇਸ਼ਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਜੇਪੋਰਿਜੀਆ ਨਿਊਕਲੀਅਰ ਪਾਵਰ ਪਲਾਂਟ ਯੂਰਪ ਦਾ ਸਭ ਤੋਂ ਵੱਡਾ ਨਿਊਕਲੀਅਰ ਪਾਵਰ ਪਲਾਂਟ ਹੈ।

Russia Ukraine War: ਜੰਗ ਦੇ ਵਿਚਕਾਰ ਰੂਸ ਨੇ ਇੱਕ ਵਾਰ ਫਿਰ ਯੂਕਰੇਨ ਦੇ ਜੇਪੋਰਿਜੀਆ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਹੈ। ਰੂਸੀ ਸੈਨਿਕਾਂ ਨੇ ਇੱਕ ਘੰਟੇ ਵਿੱਚ 17 ਵਾਰ ਜੇਪੋਰਿਜੀਆਰਮਾਣੂ ਪਾਵਰ ਪਲਾਂਟ ‘ਤੇ ਹਮਲਾ ਕੀਤਾ। ਰੂਸ ਦਾ ਉਦੇਸ਼ ਇਸ ਪਲਾਂਟ ਨੂੰ ਨਸ਼ਟ ਕਰਨਾ ਹੈ। ਰੂਸ ਨੇ ਸ਼ੁੱਕਰਵਾਰ ਸਵੇਰ ਤੋਂ ਹੀ ਇਸ ਪਲਾਂਟ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ। ‘ਦਿ ਕੀਵ ਇੰਡੀਪੈਂਡੈਂਟ’ ਨੇ ਜੇਪੋਰਿਜੀਆ ਸਿਟੀ ਕੌਂਸਲ ਦੇ ਸਕੱਤਰ ਅਨਾਤੋਲੀ ਕੁਰਤੀਏਵ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।