ਇਰਾਨ ‘ਚ IS ਦੇ 2 ਆਤਮਘਾਤੀ ਹਮਲਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧੀ, 6 ਸੂਬਿਆਂ ਤੋਂ 11 ਸ਼ੱਕੀ ਗ੍ਰਿਫਤਾਰ

Updated On: 

06 Jan 2024 18:48 PM

ਖੁਫੀਆ ਮੰਤਰਾਲੇ ਨੇ ਕੱਲ੍ਹ ਸ਼ੁੱਕਰਵਾਰ ਨੂੰ ਕਿਹਾ ਕਿ ਦੋ ਆਤਮਘਾਤੀ ਹਮਲਾਵਰਾਂ ਵਿੱਚੋਂ ਇੱਕ ਤਾਜਿਕ ਨਾਗਰਿਕ ਸੀ। ਹਮਲੇ ਨਾਲ ਸਬੰਧਤ ਘੱਟੋ-ਘੱਟ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਨੂੰ 6 ਵੱਖ-ਵੱਖ ਸੂਬਿਆਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਰਾਨ ਚ IS ਦੇ 2 ਆਤਮਘਾਤੀ ਹਮਲਿਆਂ ਚ ਮਰਨ ਵਾਲਿਆਂ ਦੀ ਗਿਣਤੀ ਵਧੀ, 6 ਸੂਬਿਆਂ ਤੋਂ 11 ਸ਼ੱਕੀ ਗ੍ਰਿਫਤਾਰ

Pic Credit: Tv9hindi.com

Follow Us On

ਇਰਾਨ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਵੱਲੋਂ ਹਾਲ ਹੀ ‘ਚ ਕੀਤੇ ਗਏ ਦੋਹਰੇ ਆਤਮਘਾਤੀ ਹਮਲਿਆਂ ਤੋਂ ਬਾਅਦ ਇਸ ‘ਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਪ੍ਰਕਿਰਿਆ ਜਾਰੀ ਹੈ। ਹਮਲੇ ‘ਚ ਸ਼ਾਮਲ 11 ਸ਼ੱਕੀਆਂ ਨੂੰ 6 ਵੱਖ-ਵੱਖ ਸੂਬਿਆਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਈਰਾਨ ਦੇ ਸਰਕਾਰੀ ਟੀਵੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਆਤਮਘਾਤੀ ਬੰਬ ਧਮਾਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 91 ਹੋ ਗਈ ਹੈ। ਕਈ ਜ਼ਖਮੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਸਰਕਾਰੀ ਟੀਵੀ ਨੇ ਦੇਸ਼ ਦੀਆਂ ਐਮਰਜੈਂਸੀ ਸੇਵਾਵਾਂ ਦੇ ਬੁਲਾਰੇ ਬਾਬਕ ਯੇਕਤਾਪਰਸਤ ਦੇ ਹਵਾਲੇ ਨਾਲ ਕਿਹਾ ਕਿ ਆਤਮਘਾਤੀ ਹਮਲਿਆਂ ਵਿੱਚ ਜ਼ਖ਼ਮੀ ਹੋਏ ਇੱਕ 8 ਸਾਲਾ ਲੜਕੇ ਅਤੇ ਇੱਕ 67 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਯੇਕਤਾਪਰਸਤ ਨੇ ਦੱਸਿਆ ਕਿ 102 ਲੋਕ ਅਜੇ ਵੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 11 ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸੁਲੇਮਾਨੀ ਦੀ ਚੌਥੀ ਬਰਸੀ ‘ਤੇ ਹਮਲਾ

ਇਹ ਹਮਲਾ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਕਰੀਬ 820 ਕਿਲੋਮੀਟਰ ਦੱਖਣ-ਪੂਰਬ ਵਿਚ ਕਰਮਾਨ ਵਿਚ ਹੋਇਆ। ਇਹ ਆਤਮਘਾਤੀ ਹਮਲਾ ਬੁੱਧਵਾਰ ਨੂੰ ਰੈਵੋਲਿਊਸ਼ਨਰੀ ਗਾਰਡਜ਼ ਦੀ ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦੀ ਚੌਥੀ ਬਰਸੀ ‘ਤੇ ਆਯੋਜਿਤ ਇਕ ਸ਼ਰਧਾਂਜਲੀ ਸਮਾਰੋਹ ਦੌਰਾਨ ਕੀਤਾ ਗਿਆ। ਜਨਰਲ ਸੁਲੇਮਾਨੀ 2020 ਵਿੱਚ ਇੱਕ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਸੀ। ਉਸਨੇ ਕੁਦਸ ਫੋਰਸ ਦੀ ਅਗਵਾਈ ਕੀਤੀ ਸੀ।

ਕਰਮਾਨ ਵਿੱਚ ਬੁੱਧਵਾਰ ਨੂੰ ਹੋਏ ਹਮਲੇ ਵਿੱਚ, ਇੱਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਵਿਸਫੋਟ ਨਾਲ ਉਡਾ ਦਿੱਤਾ, ਜਿਸ ਤੋਂ ਬਾਅਦ ਲਗਭਗ 20 ਮਿੰਟ ਬਾਅਦ ਇੱਕ ਦੂਜੇ ਆਤਮਘਾਤੀ ਹਮਲਾਵਰ ਨੇ ਧਮਾਕਾ ਕੀਤਾ। ਹਮਲਾ ਉਸ ਸਮੇਂ ਹੋਇਆ ਜਦੋਂ ਐਮਰਜੈਂਸੀ ਕਰਮਚਾਰੀ ਅਤੇ ਹੋਰ ਜ਼ਖਮੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਦੂਜੇ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਸੀ।

ਇਰਾਨ ਵਿਚ ਹੋਏ ਆਤਮਘਾਤੀ ਹਮਲਿਆਂ ਤੋਂ ਬਾਅਦ ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਸਮੂਹ ਨੇ ਲਈ ਸੀ। ਆਈਐਸ ਵੱਲੋਂ ਜ਼ਿੰਮੇਵਾਰੀ ਲੈਣ ਤੋਂ ਬਾਅਦ ਇਰਾਨ ਨਾਰਾਜ਼ ਹੈ। ਹੁਣ ਉਹ ਇਨ੍ਹਾਂ ਹਮਲਿਆਂ ਦਾ ਬਦਲਾ ਲੈਣ ‘ਤੇ ਤੁਲਿਆ ਹੋਇਆ ਹੈ। ਜਾਮਕਰਨ ਮਸਜਿਦ ‘ਤੇ ਬਦਲੇ ਦਾ ਪ੍ਰਤੀਕ ਲਾਲ ਝੰਡਾ ਟੰਗਿਆ ਗਿਆ ਹੈ। ਲਾਲ ਝੰਡਾ ਕੋਈ ਆਮ ਝੰਡਾ ਨਹੀਂ ਹੈ, ਇਸਨੂੰ ਇਰਾਨ ਦੇ ਬਦਲੇ ਦੀ ਕਸਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਦਾਏਸ਼ ਅੱਤਵਾਦੀ ਸੰਗਠਨ ਦਾ ਵੀ ਦਾਅਵਾ

ਇਨ੍ਹਾਂ ਧਮਾਕਿਆਂ ਵਿਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 91 ਹੋ ਗਈ ਹੈ। ਹਾਲਾਂਕਿ ਸ਼ੁਰੂਆਤ ‘ਚ ਮਰਨ ਵਾਲਿਆਂ ਦੀ ਗਿਣਤੀ 95 ਦੱਸੀ ਗਈ ਸੀ ਪਰ ਅਧਿਕਾਰੀਆਂ ਨੇ ਕਿਹਾ ਕਿ ਕਈ ਥਾਵਾਂ ‘ਤੇ ਮਰਨ ਵਾਲਿਆਂ ਦੇ ਨਾਂ ਦੋ ਵਾਰ ਲਿਖੇ ਗਏ ਹਨ। ਅਜਿਹੇ ‘ਚ ਮ੍ਰਿਤਕਾਂ ਦੀ ਸੂਚੀ ‘ਚ ਸੋਧ ਕਰਨੀ ਪਈ।

ਖੁਫੀਆ ਮੰਤਰਾਲੇ ਨੇ ਕੱਲ੍ਹ ਸ਼ੁੱਕਰਵਾਰ ਨੂੰ ਕਿਹਾ ਕਿ ਦੋ ਆਤਮਘਾਤੀ ਹਮਲਾਵਰਾਂ ਵਿੱਚੋਂ ਇੱਕ ਤਾਜਿਕ ਨਾਗਰਿਕ ਸੀ। ਹਮਲੇ ਨਾਲ ਸਬੰਧਤ ਘੱਟੋ-ਘੱਟ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਨੂੰ 6 ਵੱਖ-ਵੱਖ ਸੂਬਿਆਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਧਮਾਕਿਆਂ ਲਈ ਦਾਏਸ਼ ਅੱਤਵਾਦੀ ਸਮੂਹ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਖੁਫੀਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਏਜੰਟਾਂ ਨੇ ਦੋ ਅੱਤਵਾਦੀਆਂ ਦੇ ਘਰਾਂ ‘ਤੇ ਛਾਪਾ ਮਾਰਿਆ ਅਤੇ ਵਿਸਫੋਟਕ ਯੰਤਰ ਅਤੇ ਕੱਚਾ ਮਾਲ, ਵਿਸਫੋਟਕ ਜੈਕਟਾਂ, ਰਿਮੋਟ-ਕੰਟਰੋਲ ਯੰਤਰ, ਡੈਟੋਨੇਟਰ ਜ਼ਬਤ ਕੀਤੇ। ਇਨ੍ਹਾਂ ਆਤਮਘਾਤੀ ਹਮਲਾਵਰਾਂ ਵਿੱਚੋਂ ਇੱਕ ਦੀ ਪਛਾਣ ਤਾਜਿਕ ਨਾਗਰਿਕ ਵਜੋਂ ਹੋਈ ਹੈ।

ਦੂਜੇ ਪਾਸੇ, ਦਾਏਸ਼ ਅੱਤਵਾਦੀ ਸੰਗਠਨ ਨੇ ਵੀ ਵੀਰਵਾਰ ਨੂੰ ਆਪਣੇ ਟੈਲੀਗ੍ਰਾਮ ਚੈਨਲ ‘ਤੇ ਜਾਰੀ ਬਿਆਨ ‘ਚ ਇਰਾਨ ‘ਚ 40 ਸਾਲਾਂ ‘ਚ ਹੋਏ ਸਭ ਤੋਂ ਘਾਤਕ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸਮੂਹ ਨੇ ਦਾਅਵਾ ਕੀਤਾ ਕਿ ਜਦੋਂ ਦੋ ਭਰਾ ਜਨਰਲ ਸੁਲੇਮਾਨੀ ਦੀ ਕਬਰ ਨੇੜੇ ਸੋਗ ਮਨਾਉਣ ਲਈ ਆਏ ਤਾਂ ਉਨ੍ਹਾਂ ਨੇ ਆਪਣੀਆਂ ਵਿਸਫੋਟਕ ਜੈਕਟਾਂ ਨਾਲ ਧਮਾਕਾ ਕਰਕੇ ਹਮਲਾ ਕੀਤਾ।

Exit mobile version