AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਦੁਨੀਆ ‘ਚ ਜੰਗ ਦਾ ਇੱਕ ਹੋਰ ਨਵਾਂ ਮੋਰਚਾ! ਇਥੋਪੀਆ ਨੇ ਇਰੀਟਰੀਆ ਸਰਹੱਦ ‘ਤੇ ਤਾਇਨਾਤ ਕੀਤੀ ਫੌਜ, ਛਿੜ ਸਕਦੀ ਹੈ ਜੰਗ

ਵਿਸ਼ਵ ਪੱਧਰ 'ਤੇ ਜਾਰੀ ਜੰਗਾਂ ਦੇ ਵਿਚਕਾਰ ਹੁਣ ਅਫਰੀਕੀ ਮਹਾਂਦੀਪ ਤੋਂ ਵੀ ਚਿੰਤਾਜਨਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਫਰੀਕੀ ਦੇਸ਼ ਇਥੋਪੀਆ ਨੇ ਆਪਣੇ ਗੁਆਂਢੀ ਮੁਲਕ ਇਰੀਟਰੀਆ ਨਾਲ ਜੰਗ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਰਿਪੋਰਟਾਂ ਅਨੁਸਾਰ, ਇਥੋਪੀਆ ਨੇ ਇਰੀਟਰੀਆ ਦੀ ਸਰਹੱਦ 'ਤੇ ਆਪਣੇ ਸੈਨਿਕਾਂ ਦੀ ਲਾਮਬੰਦੀ ਤੇਜ਼ ਕਰ ਦਿੱਤੀ ਹੈ।

ਦੁਨੀਆ 'ਚ ਜੰਗ ਦਾ ਇੱਕ ਹੋਰ ਨਵਾਂ ਮੋਰਚਾ! ਇਥੋਪੀਆ ਨੇ ਇਰੀਟਰੀਆ ਸਰਹੱਦ 'ਤੇ ਤਾਇਨਾਤ ਕੀਤੀ ਫੌਜ, ਛਿੜ ਸਕਦੀ ਹੈ ਜੰਗ
(Photo- Jawar Mohammed/X)
tv9-punjabi
| Published: 18 Feb 2026 21:52 PM IST

ਵਿਸ਼ਵ ਪੱਧਰ ‘ਤੇ ਜਾਰੀ ਜੰਗਾਂ ਦੇ ਵਿਚਕਾਰ ਹੁਣ ਅਫਰੀਕੀ ਮਹਾਂਦੀਪ ਤੋਂ ਵੀ ਚਿੰਤਾਜਨਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਫਰੀਕੀ ਦੇਸ਼ ਇਥੋਪੀਆ ਨੇ ਆਪਣੇ ਗੁਆਂਢੀ ਮੁਲਕ ਇਰੀਟਰੀਆ ਨਾਲ ਜੰਗ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਰਿਪੋਰਟਾਂ ਅਨੁਸਾਰ, ਇਥੋਪੀਆ ਨੇ ਇਰੀਟਰੀਆ ਦੀ ਸਰਹੱਦ ‘ਤੇ ਆਪਣੇ ਸੈਨਿਕਾਂ ਦੀ ਲਾਮਬੰਦੀ ਤੇਜ਼ ਕਰ ਦਿੱਤੀ ਹੈ।

ਇਥੋਪੀਆ ਦਾ ਦੋਸ਼ ਹੈ ਕਿ ਇਰੀਟਰੀਆ ਉਸ ਦੇ ਦੇਸ਼ ਵਿੱਚ ਸਰਗਰਮ ਬਾਗੀਆਂ ਨੂੰ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ, ਜਿਸ ਕਾਰਨ ਦੇਸ਼ ਵਿੱਚ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੀ ਸਥਿਤੀ ਵਿੱਚ, ਇਥੋਪੀਆ ਹੁਣ ਇਰੀਟਰੀਆ ਨੂੰ ਸਬਕ ਸਿਖਾਉਣ ਦੇ ਮੂਡ ਵਿੱਚ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਰੀਟਰੀਆ ਕਦੇ ਇਥੋਪੀਆ ਦਾ ਹੀ ਹਿੱਸਾ ਸੀ ਅਤੇ ਸਾਲ 1993 ਵਿੱਚ ਉਸ ਤੋਂ ਵੱਖ ਹੋ ਕੇ ਇੱਕ ਸੁਤੰਤਰ ਦੇਸ਼ ਬਣਿਆ ਸੀ। ਦੋਵੇਂ ਦੇਸ਼ ਈਸਾਈ ਬਹੁਗਿਣਤੀ ਵਾਲੇ ਹਨ, ਜਿੱਥੇ ਮੁਸਲਮਾਨ ਘੱਟ ਗਿਣਤੀ ਵਿੱਚ ਹਨ।

ਜੰਗ ਦੀ ਤਿਆਰੀ ‘ਚ ਇਥੋਪੀਆਈ ਫੌਜ

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਇਥੋਪੀਆ ਦੀ ਫੌਜ ‘ਤਿਗਨੇ’ ਵਿਦਰੋਹੀਆਂ ਵਿਰੁੱਧ ਕਾਰਵਾਈ ਦੇ ਨਾਮ ‘ਤੇ ਪੱਛਮੀ ਸਰਹੱਦ ‘ਤੇ ਇਕੱਠੀ ਹੋ ਰਹੀ ਹੈ। ਫੌਜ ਦੀ ਇਹ ਤਿਆਰੀ ਸਿੱਧੇ ਤੌਰ ‘ਤੇ ਜੰਗ ਵੱਲ ਇਸ਼ਾਰਾ ਕਰ ਰਹੀ ਹੈ, ਤਾਂ ਜੋ ਭਵਿੱਖ ਵਿੱਚ ਇਸ ਪੂਰੇ ਇਲਾਕੇ ‘ਤੇ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕੇ। ਇਥੋਪੀਆਈ ਸਰਕਾਰ ਦਾ ਕਹਿਣਾ ਹੈ ਕਿ ਤਿਗਨੇ ਵਿਦਰੋਹੀਆਂ ਨੂੰ ਇਰੀਟਰੀਆ ਦੀ ਫੌਜ ਵੱਲੋਂ ਹਥਿਆਰ ਅਤੇ ਹੋਰ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਦੇ ਦਮ ‘ਤੇ ਇਹ ਬਾਗੀ ਇਥੋਪੀਆ ਵਿੱਚ ਹਿੰਸਾ ਫੈਲਾ ਰਹੇ ਹਨ।

ਇਸ ਮਿਲਟਰੀ ਮੂਵਮੈਂਟ ਨੇ ਪੱਛਮੀ ਦੇਸ਼ਾਂ ਦੇ ਰਾਜਦੂਤਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਨਿਊਜ਼ ਏਜੰਸੀ ਏ.ਐਫ.ਪੀ. (AFP) ਨਾਲ ਗੱਲਬਾਤ ਕਰਦਿਆਂ ਇੱਕ ਪੱਛਮੀ ਰਾਜਦੂਤ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਘੇਰਾਬੰਦੀ ਕੀਤੀ ਜਾ ਰਹੀ ਹੈ। ਇੱਕ ਪਾਸੇ ਇਥੋਪੀਆ ਦੀ ਫੌਜ ਹੈ ਅਤੇ ਦੂਜੇ ਪਾਸੇ ਇਰੀਟਰੀਆ ਸਮਰਥਿਤ ਤਿਗਨੇ ਦੀ ਸੈਨਾ। ਹਾਲਾਤ ਅਜਿਹੇ ਹਨ ਕਿ ਜੰਗ ਕਿਸੇ ਵੀ ਸਮੇਂ ਭੜਕ ਸਕਦੀ ਹੈ।

ਪੁਰਾਣਾ ਹੈ ਖੂਨੀ ਸੰਘਰਸ਼ ਦਾ ਇਤਿਹਾਸ

ਇਥੋਪੀਆ ਵਿੱਚ ਸਾਲ 2020 ਤੋਂ 2022 ਦੇ ਵਿਚਕਾਰ ਇਰੀਟਰੀਆ ਸਮਰਥਿਤ ਤਿਗਨੇ ਫੌਜ ਨੇ ਭਾਰੀ ਤਬਾਹੀ ਮਚਾਈ ਸੀ। ਉਸ ਸਮੇਂ ਇਸ ਸੰਘਰਸ਼ ਨੂੰ ਇਥੋਪੀਆ ਦਾ ਗ੍ਰਹਿ ਯੁੱਧ ਕਰਾਰ ਦਿੱਤਾ ਗਿਆ ਸੀ, ਜਿਸ ਵਿੱਚ ਲਗਭਗ 6 ਲੱਖ ਲੋਕਾਂ ਦੀ ਜਾਨ ਗਈ ਸੀ। ਹਾਲਾਂਕਿ ਬਾਅਦ ਵਿੱਚ ਜੰਗਬੰਦੀ ਦਾ ਐਲਾਨ ਹੋਇਆ, ਪਰ ਇਹ ਸਫਲ ਨਹੀਂ ਹੋ ਸਕਿਆ ਅਤੇ ਅੰਦਰੂਨੀ ਸੰਘਰਸ਼ ਜਾਰੀ ਰਿਹਾ। ਹੁਣ ਇਥੋਪੀਆ ਦੀ ਫੌਜ ਆਰ-ਪਾਰ ਦੀ ਕਾਰਵਾਈ ਕਰਨ ਲਈ ਤਿਆਰ ਹੈ।

ਦੋਵਾਂ ਦੇਸ਼ਾਂ ਵਿਚਾਲੇ ਦੁਸ਼ਮਣੀ ਪੁਰਾਣੀ ਹੈ। 1993 ਵਿੱਚ ਵੱਖ ਹੋਣ ਤੋਂ ਬਾਅਦ, ਸਾਲ 1998 ਵਿੱਚ ਸਰਹੱਦੀ ਵਿਵਾਦ ਨੂੰ ਲੈ ਕੇ ਦੋਵਾਂ ਵਿਚਾਲੇ ਭਿਆਨਕ ਜੰਗ ਹੋਈ ਸੀ। ਇਹ ਜੰਗ 2 ਸਾਲਾਂ ਤੱਕ ਚੱਲੀ ਅਤੇ ਇਸ ਵਿੱਚ ਦੋਵਾਂ ਪਾਸਿਆਂ ਦੇ ਲਗਭਗ 1 ਲੱਖ ਲੋਕ ਮਾਰੇ ਗਏ ਸਨ। ਉਸ ਜੰਗ ਵਿੱਚ ਇਥੋਪੀਆ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ, ਜਿਸ ਦੀ ਕਸਕ ਅੱਜ ਵੀ ਬਾਕੀ ਹੈ।

Follow Us
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...