ਰੂਸ ਦਾ ਕੋਈ ਭਵਿੱਖ ਨਹੀਂ, ਦੇਸ਼ ਛੱਡ ਰਹੇ ਲੋਕ, ਯੂਕਰੇਨ ਦੀ ਧਰਤੀ ਤੋਂ ਪੁਤਿਨ ‘ਤੇ ਵਰ੍ਹੇ ਬਾਈਡਨ
Ukrain-Russia War : ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਦਾ ਕੀਵ ਦੌਰਾ ਆਪਣੇ ਆਪ ਵਿਚ ਰੂਸ ਲਈ ਬਹੁਤ ਮਹੱਤਵਪੂਰਨ ਸੰਕੇਤ ਹੈ।
ਰੂਸ ਦਾ ਕੋਈ ਭਵਿੱਖ ਨਹੀਂ, ਦੇਸ਼ ਛੱਡ ਰਹੇ ਲੋਕ…ਯੂਕਰੇਨ ਦੀ ਧਰਤੀ ਤੋਂ ਪੁਤਿਨ ‘ਤੇ ਵਰ੍ਹੇ ਬਾਈਡਨ। Us President Joe Biden Ukrain Visit
ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ( US President Joe Biden) ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਜੋ ਬਾਈਡਨ ਸੋਮਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੇ। ਬਾਈਡਨ ਦੀ ਯੂਕਰੇਨ ਯਾਤਰਾ ਨੂੰ ਯੁੱਧ ਵਿਚਾਲੇ ਬਹੁਤ ਮਹੱਤਵਪੂਰਨ ਸੰਕੇਤ ਮੰਨਿਆ ਜਾ ਰਿਹਾ ਹੈ। ਬਾਈਡਨ ਨੇ ਕਿਹਾ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ, ਉਹ ਯੂਕਰੇਨ ਦਾ ਸਾਥ ਨਹੀਂ ਛੱਡਣਗੇ ਅਤੇ ਹਰ ਸੰਭਵ ਮਦਦ ਕਰਨਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਦੁਨੀਆ ਦੇ ਕਈ ਦੇਸ਼ ਯੂਕਰੇਨ ਦੀ ਪ੍ਰਭੂਸੱਤਾ ਦੇ ਨਾਲ ਹਨ।


