Indians Achievement : ਜੋ ਬਾਈਡਨ ਦੇ ਐਕਸਪੋਰਟ ਕਾਉਂਸਿਲ ‘ਚ ਦੋ ਭਾਰਤੀ-ਅਮਰੀਕੀ ਕਾਰਪੋਰੇਟ ‘ਚ ਸ਼ਾਮਿਲ
World News : ਵਾਈਟ ਹਾਊਸ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਪਿਛਲੇ ਮੰਗਲਵਾਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਅਜਿਹੇ ਮੈਂਬਰਾਂ ਦੀ ਇੱਕ ਸੰਭਾਵਿਤ ਸੂਚੀ ਜਾਰੀ ਕੀਤੀ ਗਈ ਹੈ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੀ ਤਾਕਤਵਰ ਐਕਸਪੋਰਟ ਕਾਉਂਸਿਲ ਵਿੱਚ ਦੋ ਭਾਰਤੀ-ਅਮਰੀਕੀ ਵਿਅਕਤੀਆਂ ਨੂੰ ਤਾਇਨਾਤ ਕਰਨ ਦੇ ਮੰਤਵ ਦੀ ਘੋਸ਼ਣਾ ਕੀਤੀ ਹੈ, ਜੋ ਦਰਅਸਲ ਅੰਤਰਰਾਸ਼ਟਰੀ ਕਾਰੋਬਾਰ ਨੂੰ ਲੈ ਕੇ ਉਹਨਾਂ ਦੀ ਇੱਕ ਪ੍ਰਮੁੱਖ ਨੈਸ਼ਨਲ ਐਡਵਾਈਜ਼ਰੀ ਕਮੇਟੀ ਦੇ ਰੂਪ ਵਿੱਚ ਕੰਮ ਕਰਦੀ ਹੈ। ਵਾਈਟ ਹਾਊਸ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਪਿਛਲੇ ਮੰਗਲਵਾਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਅਜਿਹੇ ਮੈਂਬਰਾਂ ਦੀ ਇੱਕ ਸੰਭਾਵਿਤ ਸੂਚੀ ਜਾਰੀ ਕੀਤੀ ਗਈ ਹੈ।
‘ ਨੈਸ਼ਨਲ ਸਿਕਊਰਿਟੀ ਐਂਡ ਲਾ ਤੋਂ ਨੇਤਾਵਾਂ ਨੂੰ ਸ਼ਾਮਿਲ ਕੀਤੇ ਜਾਣ ਦਾ ਟੀਚਾ’
ਜੋ ਬਾਇਡਨ ਦੀ ਐਕਸਪੋਰਟ ਕਾਉਂਸਿਲ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਲਿਸਟ ਵਿੱਚ ਡੈਲੋਇਟ ਕੰਸਲਟਿੰਗ ਦੇ ਸਾਬਕਾ ਸੀਈਓ ਪੁਨੀਤ ਰੰਜਨ ਅਤੇ ਫੈੱਡਐਕਸ ਦੇ ਸੀਈਓ ਅਤੇ ਪ੍ਰੈਜ਼ੀਡੈਂਟ ਰਾਜੇਸ਼ ਸੁਬਰਮਨੀਅਮ ਦੇ ਨਾਂ ਸ਼ਾਮਿਲ ਹਨ।ਦੱਸਣਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਐਕਸਪੋਰਟ ਕਾਊਂਸਿਲ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਮੈਂਬਰਾਂ ਵਿੱਚ ਕਾਰਪੋਰੇਟ ਸੈਕਟਰ, ਲੇਬਰ, ਰੀਅਲ ਇਸਟੇਟ, ਨੈਸ਼ਨਲ ਸਿਕਊਰਿਟੀ ਐਂਡ ਲਾ ਤੋਂ ਆਉਣ ਵਾਲੇ ਦੋ ਦਰਜਨ ਤੋਂ ਵੀ ਵੱਧ ਨੇਤਾਵਾਂ ਨੂੰ ਸ਼ਾਮਿਲ ਕੀਤੇ ਜਾਣ ਦਾ ਟੀਚਾ ਹੈ।
ਸੀਈਓ ਅਹੁਦੇ ਤੋਂ ਰਿਟਾਇਰ ਹੋਏ ਸਨ ਪੁਨੀਤ ਰੰਜਨ
ਦੱਸ ਦਈਏ ਕਿ ਪਿਛਲੇ ਸਾਲ 31 ਦਸੰਬਰ ਨੂੰ ਪੁਨੀਤ ਰੰਜਨ ਡੈਲੋਇਟ ਗਲੋਬਲ ਦੇ ਸੀਈਓ ਪਦ ਤੋਂ ਰਿਟਾਇਰ ਹੋਏ ਸਨ, ਜਿੱਥੇ ਉਹਨਾਂ ਨੇ ਜੂਨ 2015 ਵਿੱਚ ਕੰਮ ਸ਼ੁਰੂ ਕੀਤਾ ਸੀ। ਹਾਲੀ ਸਮੇਂ ਵਿੱਚ ਰੰਜਨ ਡੈਲੋਇਟ ਗਲੋਬਲ ਸੀਈਓ ਐਮਿਰੇਟਸ ਹਨ।
ਫੈੱਡਐਕਸ ਕੰਪਨੀਆਂ ਨੂੰ ਦਿੰਦੇ ਹਨ ਦਿਸ਼ਾ ਨਿਰਦੇਸ਼
ਦੂਜੇ ਪਾਸੇ ਰਾਜੇਸ਼ ਸੁਬਰਾਮਨਿਅਮ ਫੈੱਡਐਕਸ ਕਾਰਪੋਰੇਸ਼ਨ ਦੇ ਪ੍ਰੈਜੀਡੈਂਟ ਅਤੇ ਚੀਫ਼ ਐਗਜ਼ੀਕਿਊਟਿਵ ਅਫਸਰ ਵਜੋਂ ਸਾਰੀਆਂ ਫੈੱਡਐਕਸ ਕੰਪਨੀਆਂ ਨੂੰ ਰਣਨੀਤਿਕ ਦਿਸ਼ਾ ਨਿਰਦੇਸ਼ ਦਿੰਦੇ ਹਨ। ਰਾਜੇਸ਼ ਸੁਬਰਾਮਨਿਅਮ ਹਾਲੀ ਸਮੇਂ ਵਿੱਚ ਫੈੱਡਐਕਸ ਕਾਰਪੋਰੇਸ਼ਨ ਦੀ ਪੰਜ ਮੈਂਬਰਾਂ ਵਾਲੀ ਐਗਜ਼ੀਕਿਊਟਿਵ ਕਮੇਟੀ ਦੇ ਪ੍ਰਮੁੱਖ ਹਨ, ਜੋ ਕੰਪਨੀ ਦੀ ਸਟ੍ਰੇਟੇਜਿਕ ਬਿਜ਼ਨੈਸ ਐਕਟੀਵਿਟੀਜ਼ ਦਾ ਖਾਕਾ ਤਿਆਰ ਕਰਕੇ ਉਨ੍ਹਾਂ ਨੂੰ ਅੰਜਾਮ ਦਿੰਦੇ ਹਨ…