AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਮਰੀਕਾ ‘ਚ ‘ਪੈਨਲ ਲਾ ਇੰਫੋਰਸਮੈਂਟ ਏਜੰਸੀ’ ਦੇ ਮੈਂਬਰ ਸਿੱਖਾਂ ਨੂੰ ਦਾੜ੍ਹੀ ਕਟਾਉਣ ਦੇ ਹੁਕਮ

'ਸਿਵਲ ਰਾਈਟਸ ਐਕਟੀਵਿਸਟਸ' ਦਾ ਕਹਿਣਾ ਹੈ ਕਿ ਇਹ ਕਦਮ ਅਸਲ 'ਚ ਸਿੱਖਾਂ ਅਤੇ ਬਲੈਕ ਅਮਰੀਕੰਜ਼ ਵਰਗੀਆਂ ਧਾਰਮਿਕ ਘੱਟ ਗਿਣਤੀਆਂ ਵਾਲੇ ਸਮੁਦਾਇਆਂ ਤੇ ਨਿਸ਼ਾਨਾ ਲਾਉਣ ਦੀ ਮਨਸ਼ਾ ਨਾਲ ਚੁੱਕਿਆ ਗਿਆ ਹੈ

ਅਮਰੀਕਾ 'ਚ 'ਪੈਨਲ ਲਾ ਇੰਫੋਰਸਮੈਂਟ ਏਜੰਸੀ' ਦੇ ਮੈਂਬਰ ਸਿੱਖਾਂ ਨੂੰ ਦਾੜ੍ਹੀ ਕਟਾਉਣ ਦੇ ਹੁਕਮ
ਅਮਰੀਕਾ ‘ਚ ਸਿੱਖਾਂ ਨੂੰ ਦਾੜ੍ਹੀ ਕਟਾਉਣ ਜਾਂ ਸਖਤ ਕਾਰਵਾਈ ਲਈ ਤਿਆਰ ਰਹਿਣ ਦੀ ਹਿਦਾਇਤ। New rule for Sikhs in US
tv9-punjabi
| Updated On: 16 Feb 2023 13:17 PM IST
Share
ਨਿਊਯਾਰਕ: ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੀ ‘ਪੈਨਲ ਲਾ ਇੰਫੋਰਸਮੈਂਟ ਏਜੰਸੀ’ ਦੇ ਮੈਂਬਰਾਂ ਨੂੰ ਹੁਣ ਆਪਣੀ ਦਾੜੀ ਕਟਾਉਣੀ ਪਵੇਗੀ, ਫ਼ੇਰ ਭਾਵੇਂ ਉਹਨਾਂ ਵੱਲੋਂ ਇਹ ਦਾੜੀ ਕਿਸੇ ਧਾਰਮਿਕ ਵਜ੍ਹਾ ਨਾਲ ਜਾਂ ਸਿਹਤ ਸਬੰਧੀ ਵਜ੍ਹਾ ਕਰਕੇ ਹੀ ਕਿਉਂ ਨਾ ਰੱਖੀ ਹੋਵੇ। ਉੱਥੇ ਦੀ ਮੀਡੀਆ ‘ਚ ਆ ਰਹੀਆਂ ਇਹਨਾਂ ਖਬਰਾਂ ਮੁਤਾਬਕ ‘ਸਿਵਲ ਰਾਈਟਸ’ ਐਕਟੀਵਿਸਟਸ ਦਾ ਕਹਿਣਾ ਹੈ ਕਿ ਇਹ ਕਦਮ ਅਸਲ ‘ਚ ਸਿੱਖਾਂ ਅਤੇ ਬਲੈਕ ਅਮਰੀਕੀ ਵਰਗੀਆਂ ਧਾਰਮਿਕ ਘੱਟ ਗਿਣਤੀਆਂ ਵਾਲੇ ਸਮੁਦਾਇਆਂ ਤੇ ਨਿਸ਼ਾਨਾ ਲਾਉਣ ਦੀ ਮਨਸ਼ਾ ਨਾਲ ਚੁੱਕਿਆ ਗਿਆ ਹੈ। ਪਿਛਲੀ 1 ਫ਼ਰਵਰੀ ਨੂੰ ‘ਕੈਲੀਫੋਰਨੀਆ ਡਿਪਾਰਟਮੈਂਟ ਆਫ਼ ਕਰੈਕਸ਼ਨਲ ਐਂਡ ਰੀਹੈਬਿਲੀਟੇਸ਼ਨ’ – ਸੀਡੀਸੀਆਰ ਵੱਲੋਂ ਜਾਰੀ ਕੀਤੇ ਗਏ ਇੱਕ ਆਰਡਰ ਵਿੱਚ ਕਿਹਾ ਗਿਆ ਕਿ ‘ਪੈਨਲ ਲਾ ਇੰਫੋਰਸਮੈਂਟ ਏਜੰਸੀ’ ਦੇ ਮੈਂਬਰਾਂ ਨੂੰ ਆਪਣੀ ਦਾੜ੍ਹੀ ਕੱਟਣੀ ਪਏਗੀ, ਫ਼ੇਰ ਭਾਵੇਂ ਉਹਨਾਂ ਵੱਲੋਂ ਇਹ ਦਾੜੀ ਕਿਸੇ ਧਾਰਮਿਕ ਵਜ੍ਹਾ ਨਾਲ ਜਾਂ ਸਿਹਤ ਸਬੰਧੀ ਵਜ੍ਹਾ ਕਰਕੇ ਹੀ ਕਿਉਂ ਨਾ ਰੱਖੀ ਗਈ ਹੋਵੇ।

ਕੋਵਿਡ-19 ਦੇ ਸੁਰੱਖਿਆ ਉਪਾਇਆਂ ਕਰਕੇ ਫੈਸਲਾ

ਸੀਡੀਸੀਆਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਲਿਸੀ ਵਿੱਚ ਇਹ ਫੇਰਬਦਲ ਅਸਲ ‘ਚ ਡਿਪਾਰਟਮੈਂਟ ਵੱਲੋਂ ਕੋਵਿਡ-19 ਸਬੰਧੀ ਕੀਤੇ ਸੁਰੱਖਿਆ ਉਪਾਇਆਂ ਕਰਕੇ ਕੀਤਾ ਗਿਆ ਹੈ। ਅਮਰੀਕਾ ਵਿੱਚ ਨਾਰਦਰਨ ਕੈਲੀਫੋਰਨੀਆ ਦੇ ‘ਅਮਰੀਕਨ ਸਿਵਿਲ ਲਿਬਰਟੀਜ਼ ਯੂਨੀਅਨ’ ਅਤੇ ‘ਸਿੱਖ ਕੋਏਲਿਸ਼ਨ’ ਦੇ ਮੁਤਾਬਕ, ਇਹ ਨਵੀਂ ਪਾਲਿਸੀ ਸਿੱਖਾਂ ਅਤੇ ਬਲੈਕ ਅਮਰੀਕਨਸ ਵਰਗੀਆਂ ਧਾਰਮਿਕ ਘੱਟ ਗਿਣਤੀ ਵਾਲੇ ਸਮੁਦਾਇਆਂ ‘ਤੇ ਨਿਸ਼ਾਨਾ ਲਾਉਣ ਦੀ ਮਨਸ਼ਾ ਨਾਲ ਲਿਆਂਦੀ ਗਈ ਹੈ। ਸਿੱਖ ਕੋਏਲਿਸ਼ਨ ਦੀ ਸੀਨੀਅਰ ਲੀਗਲ ਕਾਉਂਸਲ ਹਰਸਿਮਰਨ ਕੌਰ ਦਾ ਕਹਿਣਾ ਹੈ ਕਿ ਡਿਪਾਰਟਮੈਂਟ ਵੱਲੋਂ ਲਿਆਂਦੀ ਗਈ ਇਹ ‘ਬਲੇਂਕੇਟ-ਵੈਰੀ ਓਵਰ ਬ੍ਰਾਡ ਪਾਲਿਸੀ’ ਅਜਿਹੀ ਹੈ ਜਿਸ ਵਿੱਚ ਸਾਰੀਆਂ ਸ਼ਾਂਤੀ ਅਧਿਕਾਰੀਆਂ ਨੂੰ ਐਨ-95 ਮਾਸਕ ਲਗਾਉਣ ਲਈ ਆਪਣੀ ਦਾੜੀ ਕੱਟਣੀ ਹੀ ਪਵੇਗੀ।ਹਰਸਿਮਰਤ ਕੌਰ ਨੇ ਅੱਗੇ ਕਿਹਾ, ਪਰ ਅਸੀਂ ਜਾਣਦੇ ਹਾਂ ਕਿ ਦਾੜ੍ਹੀ ਰੱਖਣ ਵਾਲੇ ਲੋਕਾਂ ਲਈ ਸਾਹ ਲੈਣ ਨੂੰ ਹੋਰ ਕਈ ਵਿਕਲਪਕ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਆਪਣੀਆਂ ਨੌਕਰੀਆਂ ਕੀਤੀਆਂ ਜਾ ਸਕਦੀਆਂ ਹਨ। ਅਸੀਂ ਜਾਣਦੇ ਹਾਂ ਕਿ ਦਾੜ੍ਹੀ ਰੱਖਣ ਵਾਲੇ ਲੋਕਾਂ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੁੰਦਾ ਹੈ ਅਤੇ ਉਨ੍ਹਾਂ ਦੇ ਨਾਗਰਿਕ ਅਧਿਕਾਰਾਂ ਨੂੰ ਕੁਚਲਿਆ ਨਹੀਂ ਜਾ ਸਕਦਾ।

‘ਸਿੱਖਾਂ ਨੂੰ ਫੋਰਸ ਵਿੱਚ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ’

ਪਿਛਲੇ ਸਾਲ 23 ਦਸੰਬਰ ਨੂੰ ‘ਯੂਐਸ ਫੈਡਰਲ ਕੋਰਟ’ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸੀ ਕਿ ਯੂਐਸ ਆਰਮਡ ਫੋਰਸਿਸ ਦੀ ‘ਮਰੀਨਜ਼ ਕਾਰਪਸ’ ਦਾੜ੍ਹੀ ਰੱਖਣ ਵਾਲੇ ਅਤੇ ਪੱਗ ਧਾਰੀ ਸਿੱਖਾਂ ਨੂੰ ਫੋਰਸ ਵਿੱਚ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ। ਅਤੇ ਕੋਰਟ ਦਾ ਇਹ ਫੈਸਲਾ ਉਹਨਾਂ 3 ਸਿੱਖ ਰੰਗਰੂਟਾਂ ਲਈ ਬੜੀ ਰਾਹਤ ਦਾ ਸਬੱਬ ਬਣਿਆ ਸੀ ਜਿਨ੍ਹਾਂ ਨੇ ਬੇਸਿਕ ਟ੍ਰੇਨਿੰਗ ਲਈ ਇਸ ਆਹਲਾ ਤਰੀਨ ਫਾਈਟਿੰਗ ਫੋਰਸ ਦਾ ਹਿੱਸਾ ਬਣਨਾ ਸੀ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...