ਕੈਲੀਫੋਰਨੀਆ ਦੇ ਇੱਕ ਹੋਰ ਗੋਲੀ ਕਾਂਡ ਵਿੱਚ ਤਿੰਨ ਵਿਅਕਤੀਆਂ ਦੀ ਮੌਤ, ਚਾਰ ਜ਼ਖ਼ਮੀ
ਜਿਹਨਾਂ 7 ਲੋਕਾਂ ਨੂੰ ਹਮਲਾਵਰ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਬਣਾਇਆ, ਉਹ ਬਾਹਰ ਖੜੇ ਸਨ, ਤਿੰਨ ਮਾਰੇ ਗਏ ਵਿਅਕਤੀ ਇੱਕ ਗੱਡੀ ਵਿੱਚ ਸਵਾਰ ਸੀ।

ਕੈਲੀਫੋਰਨੀਆ :ਸ਼ਨੀਵਾਰ ਸਵੇਰੇ ਤੜਕੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋਏ ਇਕ ਹੋਰ ਜਾਨਲੇਵਾ ਗੋਲੀ ਕਾਂਡ ਵਿੱਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਵਿਅਕਤੀ ਬੁਰੀ ਤਰਾਂ ਫੱਟੜ ਹੋਏ ਹਨ। ਲਾਸ ਏਂਜਲਸ ਪੁਲਿਸ ਡਿਪਾਟਮੈਂਟ ਦੇ ਸਾਰਜੰਟ ਫ੍ਰੇਂਕ ਪ੍ਰੇਸ਼ੀਆਡੋ ਵੱਲੋਂ ਇਸ ਗੋਲੀਬਾਰੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਗਇਆ ਕਿ ਸ਼ਨੀਵਾਰ ਸਵੇਰੇ ਤੜਕੇ
ਢਾਈ ਵਜੇ ਤੋਂ ਬਾਅਦ ਇਸ ਗੋਲੀਕਾਂਡ ਨੂੰ ਅਪਸਕੇਲ ਲਾਸ ਏਂਜਲਸ ਦੇ ਨੇੜੇ ਪੈਂਦੇ ਬੇਵਰਲੀ ਕ੍ਰੇਸਤ ਵਿੱਚ ਅੰਜਾਮ ਦਿੱਤਾ ਗਿਆ।
ਜਿਹਨਾਂ 7 ਲੋਕਾਂ ਨੂੰ ਹਮਲਾਵਰ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਬਣਾਇਆ, ਉਹ ਬਾਹਰ ਖੜੇ ਸਨ ਜਦਕਿ ਤਿੰਨ ਮਾਰੇ ਗਏ ਵਿਅਕਤੀ ਇੱਕ ਗੱਡੀ ਵਿੱਚ ਸਵਾਰ ਸਨ। ਪੁਲਿਸ ਵੱਲੋਂ ਹਾਲੇ ਇਸ ਗੋਲੀ ਕਾਂਡ ਵਿੱਚ ਮਾਰੇ ਗਏ ਲੋਕਾਂ ਦੀ ਪਹਿਚਾਣ ਨਹੀਂ ਦੱਸੀ ਗਈ ਹੈ, ਜਦ ਕੇ ਹਮਲੇ ਵਿੱਚ ਜ਼ਖਮੀ ਹੋਣ ਵਾਲੇ ਲੋਕਾਂ ਨੂੰ ਇੱਕ ਅਸਪਤਾਲ ਵਿੱਚ ਦਾਖਲ
ਕਰਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾਂਦੀ ਹੈ।