72 ਘੰਟਿਆਂ ‘ਚ ਬਦਲਾ ਪੂਰਾ, ਇਜ਼ਰਾਈਲ ਨੇ ਹਮਾਸ ਦੇ 1500 ਅੱਤਵਾਦੀ ਮਾਰੇ, ਹੁਣ ਬਾਰਡਰ ਸੁਰੱਖਿਅਤ
ਇਜ਼ਰਾਈਲ ਨੇ ਗਾਜ਼ਾ ਨੂੰ ਕਬਰਿਸਤਾਨ ਵਿੱਚ ਬਦਲ ਦਿੱਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 1500 ਫਲਸਤੀਨੀ ਸੈਨਿਕਾਂ ਦੀਆਂ ਲਾਸ਼ਾਂ ਇਜ਼ਰਾਇਲੀ ਖੇਤਰ 'ਚੋਂ ਮਿਲੀਆਂ ਹਨ। ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਹੁਣ ਦੇਸ਼ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਦੇਰ ਰਾਤ ਤੋਂ ਹੁਣ ਤੱਕ ਹਮਾਸ ਦਾ ਇੱਕ ਵੀ ਅੱਤਵਾਦੀ ਇਜ਼ਰਾਈਲ ਵਿੱਚ ਦਾਖਲ ਨਹੀਂ ਹੋ ਸਕਿਆ ਹੈ।
ਫਲਸਤੀਨ ਦੇ ਕੱਟੜਪੰਥੀ ਸੰਗਠਨ ਹਮਾਸ ਨੇ ਸ਼ਨੀਵਾਰ ਨੂੰ ਇਜ਼ਰਾਈਲ ‘ਤੇ ਰਾਕੇਟ ਦਾਗੇ। ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਹਮਾਸ ‘ਤੇ ਬੰਬਾਰੀ ਕੀਤੀ। ਕੁਝ ਹੀ ਸਮੇਂ ਵਿੱਚ ਇਹ ਲੜਾਈ ਜੰਗ ਵਿੱਚ ਬਦਲ ਗਈ। ਹੁਣ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਹਮਾਸ ਤੋਂ ਹਮਲਿਆਂ ਦੇ 72 ਘੰਟਿਆਂ ਅੰਦਰ ਬਦਲਾ ਲੈ ਲਿਆ ਹੈ। ਇਜ਼ਰਾਈਲ ਦੀ ਫੌਜ ਨੇ ਕਿਹਾ ਹੈ ਕਿ ਅਸੀਂ ਹਮਾਸ ਦੇ 1500 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ ਅਤੇ ਹੁਣ ਸਾਡੀ ਸਰਹੱਦ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਇਜ਼ਰਾਇਲੀ ਫੌਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਦੇਸ਼ ਦੇ ਦੱਖਣੀ ਹਿੱਸੇ ‘ਚ ਜ਼ਿਆਦਾਤਰ ਥਾਵਾਂ ਫਿਰ ਤੋਂ ਇਜ਼ਰਾਈਲ ਦੇ ਕਬਜ਼ੇ ‘ਚ ਹਨ। ਫੌਜ ਨੇ ਕਿਹਾ ਕਿ ਇਜ਼ਰਾਇਲੀ ਇਲਾਕਿਆਂ ‘ਚ 1500 ਤੋਂ ਜ਼ਿਆਦਾ ਹਮਾਸ ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਹੁਣ ਸਰਹੱਦ ‘ਤੇ ਪੂਰਾ ਕੰਟਰੋਲ ਹਾਸਲ ਕਰ ਲਿਆ ਗਿਆ ਹੈ। ਇਜ਼ਰਾਇਲੀ ਫੌਜ ਦੇ ਬੁਲਾਰੇ ਰਿਚਰਡ ਹੇਚਟ ਨੇ ਦਾਅਵਾ ਕੀਤਾ ਹੈ ਕਿ ਦੇਰ ਰਾਤ ਤੋਂ ਹਮਾਸ ਦਾ ਇੱਕ ਵੀ ਅੱਤਵਾਦੀ ਇਜ਼ਰਾਈਲ ਵਿੱਚ ਦਾਖਲ ਨਹੀਂ ਹੋਇਆ ਹੈ।
ਘੁਸਪੈਠ ਰੋਕਣ ਦੀ ਸੰਭਾਵਨਾ ਤੋਂ ਇਜ਼ਰਾਈਲੀ ਫ਼ੌਜ ਦਾ ਇਨਕਾਰ
ਹਾਲਾਂਕਿ ਰਿਚਰਡ ਹੇਕਟ ਨੇ ਘੁਸਪੈਠ ਰੁਕਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਘੁਸਪੈਠ ਅਜੇ ਵੀ ਹੋ ਸਕਦੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਹਾਲਾਤ ਵਿੱਚ ਜੰਗ ਜਿੱਤਾਂਗੇ। ਦੂਜੇ ਪਾਸੇ ਇਜ਼ਰਾਇਲੀ ਰੱਖਿਆ ਬਲ ਨੇ ਜੰਗਬੰਦੀ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਯੁੱਧ ਦੇ ਵਿਚਕਾਰ, ਇਜ਼ਰਾਈਲੀ ਜਹਾਜ਼ਾਂ ਨੇ ਗਾਜ਼ਾ ਪੱਟੀ ਵਿੱਚ ਹਮਾਸ ਦੇ 1200 ਤੋਂ ਵੱਧ ਟਿਕਾਣਿਆਂ ‘ਤੇ ਹਮਲਾ ਕੀਤਾ ਹੈ।
ਜੰਗ ਵਿੱਚ 900 ਇਜ਼ਰਾਈਲੀ ਫੌਜੀ ਮਰੇ, ਹਮਾਸ ਦਾ ਵੀ ਨੁਕਸਾਨ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਚਾਰ ਦਿਨਾਂ ਤੋਂ ਜਾਰੀ ਇਸ ਜੰਗ ਵਿੱਚ ਹਮਾਸ ਦੇ ਲੜਾਕਿਆਂ ਨੇ 900 ਇਜ਼ਰਾਇਲੀ ਸੈਨਿਕਾਂ ਅਤੇ ਨਾਗਰਿਕਾਂ ਨੂੰ ਮਾਰ ਦਿੱਤਾ ਹੈ। ਇਸ ਦੇ ਨਾਲ ਹੀ ਫਲਸਤੀਨੀ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗਾਜ਼ਾ ਅਤੇ ਵੈਸਟ ਬੈਂਕ ਵਿੱਚ ਇਜ਼ਰਾਇਲੀ ਹਮਲਿਆਂ ਦੌਰਾਨ ਕਰੀਬ 700 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ
ਗਾਜ਼ਾ ਨੂੰ ਤਬਾਹ ਕਰਨ ਦੀ ਤਿਆਰੀ!
ਦੱਸ ਦੇਈਏ ਕਿ ਇਜ਼ਰਾਈਲ ਦੇਰ ਰਾਤ ਤੋਂ ਗਾਜ਼ਾ ਪੱਟੀ ‘ਤੇ ਹਮਲੇ ਕਰ ਰਿਹਾ ਹੈ। ਇਜ਼ਰਾਈਲ ਨੇ ਹੁਣ ਗਾਜ਼ਾ ਪੱਟੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦਾ ਫੈਸਲਾ ਕੀਤਾ ਹੈ। ਇਜ਼ਰਾਈਲ ਨੇ ਹੁਣ ਗਾਜ਼ਾ ‘ਤੇ ਵੱਡੇ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲ ਰੱਖਿਆ ਬਲਾਂ ਨੇ 48 ਘੰਟਿਆਂ ਵਿੱਚ ਤਿੰਨ ਲੱਖ ਰਿਜ਼ਰਵ ਸੈਨਿਕ ਜੁਟਾਏ ਹਨ। IDF ਨੇ ਕਦੇ ਵੀ 3 ਲੱਖ ਰਿਜ਼ਰਵ ਸਿਪਾਹੀਆਂ ਨੂੰ ਇੰਨੀ ਜਲਦੀ ਇਕੱਠਾ ਨਹੀਂ ਕੀਤਾ ਹੈ। 1973 ਦੀ ਯੋਮ ਕਿਪੁਰ ਜੰਗ ਤੋਂ ਬਾਅਦ ਇਹ ਸਭ ਤੋਂ ਵੱਡੀ ਲਾਮਬੰਦੀ ਹੈ। ਇਜ਼ਰਾਈਲ ਨੇ 1973 ਵਿੱਚ 4 ਲੱਖ ਰਿਜ਼ਰਵ ਸੈਨਿਕਾਂ ਨੂੰ ਬੁਲਾਇਆ ਸੀ।