AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਈਰਾਨ ਅਤੇ ਅਮਰੀਕਾ ਵਿਚਾਲੇ ਹੋ ਗਿਆ ਸਮਝੌਤਾ, ਇਨ੍ਹਾਂ 3 ਮੁੱਦਿਆਂ ‘ਤੇ ਬਣੀ ਸਹਿਮਤੀ, ਛੇਤੀ ਹੋਵੇਗਾ ਜੰਗ ਖਤਮ ਕਰਨ ਦਾ ਐਲਾਨ

Iran US Deal: ਈਰਾਨ ਅਤੇ ਅਮਰੀਕਾ ਵਿਚਕਾਰ ਅਗਲੇ 48 ਘੰਟਿਆਂ ਬਾਅਦ ਜੰਗ ਖਤਮ ਕਰਨ ਦਾ ਐਲਾਨ ਹੋ ਸਕਦਾ ਹੈ। ਦੋਵਾਂ ਦੇ ਵਿਚਾਲੇ 3 ਮੁੱਦਿਆਂ 'ਤੇ ਸਹਿਮਤੀ ਬਣ ਗਈ ਹੈ। ਜੇਨੇਵਾ ਅਤੇ ਇਸਲਾਮਾਬਾਦ ਵਿੱਚ ਮੀਟਿੰਗਾਂ ਤੋਂ ਬਾਅਦ, ਦੋਵਾਂ ਦੇਸ਼ਾਂ ਵੱਲੋਂ ਇੱਕ ਪੰਨੇ ਦਾ ਸਮਝੌਤਾ ਜਾਰੀ ਕੀਤੇ ਜਾਣ ਦੀ ਉਮੀਦ ਹੈ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਕਰ ਦਿੱਤੀਆਂ ਗਈਆਂ ਹਨ।

ਈਰਾਨ ਅਤੇ ਅਮਰੀਕਾ ਵਿਚਾਲੇ ਹੋ ਗਿਆ ਸਮਝੌਤਾ, ਇਨ੍ਹਾਂ 3 ਮੁੱਦਿਆਂ 'ਤੇ ਬਣੀ ਸਹਿਮਤੀ, ਛੇਤੀ ਹੋਵੇਗਾ ਜੰਗ ਖਤਮ ਕਰਨ ਦਾ ਐਲਾਨ
tv9-punjabi
| Updated On: 06 May 2026 15:47 PM IST
Share

Iran US Deal: ਈਰਾਨ ਅਤੇ ਅਮਰੀਕਾ ਵੱਲੋਂ ਜੰਗ ਖਤਮ ਕਰਨ ਲਈ ਇੱਕ ਸਮਝੌਤੇ ‘ਤੇ ਪਹੁੰਚ ਗਏ ਹਨ। ਦੋਵਾਂ ਦੇਸ਼ਾਂ ਵੱਲੋਂ ਅਗਲੇ 48 ਘੰਟਿਆਂ ਦੇ ਅੰਦਰ ਇੱਕ ਸਮਝੌਤੇ ‘ਤੇ ਦਸਤਖਤ ਕਰਨ ਦੀ ਉਮੀਦ ਹੈ। ਇਸ ਤੋਂ ਬਾਅਦ, ਦੋਵੇਂ ਦੇਸ਼ ਅਧਿਕਾਰਤ ਤੌਰ ‘ਤੇ ਜੰਗ ਦੇ ਅੰਤ ਦਾ ਐਲਾਨ ਕਰਨਗੇ। ਅਮਰੀਕੀ ਆਊਟਲੈੱਟ ਐਕਸੀਓਸ ਨੇ ਵ੍ਹਾਈਟ ਹਾਊਸ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਦਿੱਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਵਾਰ, ਦੋਵੇਂ ਦੇਸ਼ ਕਿਸੇ ਸਮਝੌਤੇ ‘ਤੇ ਸਹਿਮਤ ਹੋਏ ਹਨ।

ਰਿਪੋਰਟ ਦੇ ਅਨੁਸਾਰ, ਦੋਵੇਂ ਦੇਸ਼ ਜੰਗ ਨੂੰ ਖਤਮ ਕਰਨ ਲਈ ਇੱਕ ਪੰਨੇ ਦਾ ਸਮਝੌਤਾ ਪੱਤਰ ਜਾਰੀ ਕਰਨਗੇ। ਇਸ ਪੱਤਰ ਵਿੱਚ ਤਿੰਨ ਮੁੱਦਿਆਂ ਦਾ ਜ਼ਿਕਰ ਹੋ ਸਕਦਾ ਹੈ। ਦੋਵਾਂ ਦੇਸ਼ਾਂ ਵਿਚਕਾਰ ਤਿੰਨ ਪ੍ਰਮੁੱਖ ਮੁੱਦਿਆਂ ‘ਤੇ ਸਮਝੌਤੇ ਹੋਏ ਹਨ।

ਇਨ੍ਹਾਂ 3 ਮੁੱਦਿਆਂ ‘ਤੇ ਬਣੀ ਸਹਿਮਤੀ

1. ਈਰਾਨ ਐਲਾਨ ਕਰੇਗਾ ਕਿ ਉਹ ਪ੍ਰਮਾਣੂ ਹਥਿਆਰ ਨਹੀਂ ਬਣਾਵੇਗਾ। ਨਾਲ ਹੀ ਵੀ ਐਲਾਨ ਕਰੇਗਾ ਕਿ ਇਹ ਯੂਰੇਨੀਅਮ ਨੂੰ ਵਿਕਸਿਤ ਨਹੀਂ ਕਰੇਗਾ। ਈਰਾਨ ਇਹ ਵੀ ਐਲਾਨ ਕਰੇਗਾ ਕਿ ਉਹ ਆਪਣੇ ਕੋਲ ਮੌਜੂਦ ਯੂਰੇਨੀਅਮ ਨੂੰ ਪਤਲਾ ਜਾਂ ਨਸ਼ਟ ਕਰ ਦੇਵੇਗਾ। ਇਸ ਯੂਰੇਨੀਅਮ ਨੂੰ ਕਿੱਥੇ ਪਤਲਾ ਕੀਤਾ ਜਾਵੇਗਾ, ਇਸ ਬਾਰੇ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚਾਹੁੰਦੇ ਹਨ ਕਿ ਈਰਾਨ ਆਪਣੇ ਕੋਲ ਮੌਜੂਦ 440 ਕਿਲੋਗ੍ਰਾਮ ਵਿਕਿਸਿਤ ਯੂਰੇਨੀਅਮ ਨੂੰ ਅਮਰੀਕਾ ਸ਼ਿਫਟ ਕਰ ਦੇਵੇ।

2. ਸਮਝੌਤੇ ਦੇ ਤਹਿਤ, ਅਮਰੀਕਾ ਈਰਾਨ ‘ਤੇ ਆਰਥਿਕ ਪਾਬੰਦੀਆਂ ਹਟਾਏਗਾ। ਇਸ ਵਿੱਚ ਈਰਾਨ ਦੇ ਫ੍ਰੀਜ ਕੀਤੇ ਫੰਡਾਂ ਨੂੰ ਵਾਪਸ ਕਰਨਾ ਵੀ ਸ਼ਾਮਲ ਹੋਵੇਗਾ। ਸ਼ੁਰੂ ਵਿੱਚ, ਈਰਾਨ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਫੰਡ ਪ੍ਰਾਪਤ ਹੋਣਗੇ। 2015 ਵਿੱਚ, ਅਮਰੀਕਾ ਨੇ ਯੂਰੇਨੀਅਮ ਵਿਕਾਸ ਲਈ ਬਦਲੇ ਵਿੱਚ 150 ਅਰਬ ਡਾਲਰ ਦੀ ਰਾਸ਼ੀ ਨੂੰ ਅਨਫ੍ਰੀਜ਼ ਕਰਨ ਦਾ ਵਾਅਦਾ ਕੀਤਾ ਸੀ, ਪਰ ਡੋਨਾਲਡ ਟਰੰਪ ਨੇ ਬਾਅਦ ਵਿੱਚ ਇਸਨੂੰ ਹੋਣ ਤੋਂ ਰੋਕ ਦਿੱਤਾ।

3. ਦੋਵੇਂ ਧਿਰਾਂ ਹੋਰਮੁਜ਼ ਸਟ੍ਰੇਟ ‘ਤੇ ਵੀ ਸਹਿਮਤ ਹੋ ਗਈਆਂ ਹਨ। ਹੋਰਮੁਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ। ਈਰਾਨ ਵੀ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਦੀ ਆਗਿਆ ਦੇਵੇਗਾ। ਅਮਰੀਕਾ ਵੀ ਕਿਸੇ ਨੂੰ ਪਰੇਸ਼ਾਨ ਨਹੀਂ ਕਰੇਗਾ। ਇਸਦਾ ਮਤਲਬ ਹੈ ਕਿ ਸਟ੍ਰੇਟ ਆਫ ਹੋਰਮੁਜ਼ ਹੁਣ ਪੂਰੀ ਦੁਨੀਆ ਲਈ ਆਸਾਨੀ ਨਾਲ ਖੁਲ੍ਹ ਸਕਦਾ ਹੈ।

ਅਮਰੀਕਾ-ਈਰਾਨ ਵਿੱਚ 11 ਮੁੱਦਿਆਂ ‘ਤੇ ਹਾਲੇ ਵੀ ਪੇਚ

ਅਮਰੀਕੀ ਰਾਜਦੂਤ ਸਟੀਵ ਵਿਟਕੌਫ ਅਤੇ ਜੈਰੇਡ ਕੁਸ਼ਨੇਰ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ 14-ਨੁਕਾਤੀ ਸਮਝੌਤੇ ‘ਤੇ ਚਰਚਾ ਕਰ ਰਹੇ ਹਨ। ਹੁਣ ਤੱਕ, ਤਿੰਨ ਮੁੱਦਿਆਂ ‘ਤੇ ਸਹਿਮਤੀ ਬਣ ਗਈ ਹੈ, ਪਰ 11 ਹਾਲੇ ਵੀ ਅਣਸੁਲਝੇ ਹਨ। ਦੋਵੇਂ ਦੇਸ਼ ਅਗਲੇ 30 ਦਿਨਾਂ ਦੇ ਅੰਦਰ ਇਨ੍ਹਾਂ ਮੁੱਦਿਆਂ ਨੂੰ ਹੱਲ ਕਰ ਲੈਣਗੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਐਪਿਕ ਫਿਊਰੀ ਖਤਮ ਹੋ ਗਿਆ ਹੈ। ਅਸੀਂ ਅੱਗੇ ਦੀ ਗੱਲਬਾਤ ਹੁਣ ਸ਼ਾਂਤੀਪੂਰਵਕ ਤਰੀਕੇ ਨਾਲ ਕਰਾਂਗੇ।

ਰਿਪੋਰਟਾਂ ਅਨੁਸਾਰ, ਸਮਝੌਤੇ ਦੀ ਬੈਠਕ ਇਸਲਾਮਾਬਾਦ ਜਾਂ ਜੇਨੇਵਾ ਵਿੱਚ ਹੋ ਸਕਦੀ ਹੈ। ਜੇਡੀ ਵੈਂਸ ਅਮਰੀਕਾ ਦੀ ਨੁਮਾਇੰਦਗੀ ਕਰ ਸਕਦੇ ਹਨ ਅਤੇ ਈਰਾਨ ਦੀ ਨੁਮਾਇੰਦਗੀ ਐਮਬੀ ਗਾਲਿਬਫ ਕਰ ਸਕਦੇ ਹਨ।

Follow Us
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ...
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ...
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ...
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...