AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮੈਂ ਨਹੀਂ ਈਰਾਨ ਨੇ ਕੀਤਾ ਸੰਪਰਕ, 15 ਪੁਆਇੰਟ ‘ਤੇ ਹੋ ਰਹੀ ਗੱਲ…ਟਰੰਪ ਦਾ ਵੱਡਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨੇ ਖੁਦ ਗੱਲਬਾਤ ਦੀ ਪਹਿਲ ਕੀਤੀ ਹੈ ਅਤੇ ਉਹ ਸਮਝੌਤਾ ਕਰਨਾ ਚਾਹੁੰਦੇ ਹਨ। ਅਮਰੀਕਾ ਨੇ ਈਰਾਨ ਦੇ ਪਾਵਰ ਪਲਾਂਟ 'ਤੇ ਹਮਲੇ ਨੂੰ ਪੰਜ ਦਿਨਾਂ ਦੇ ਲਈ ਟਾਲ ਦਿੱਤਾ ਹੈ। ਟਰੰਪ ਨੇ ਸਾਫ ਕਿਹਾ ਕਿ ਡੀਲ ਉਸ ਵੇਲੇ ਹੋਵੇਗੀ ਜਦੋਂ ਈਰਾਨ ਪ੍ਰਮਾਣੂ ਹਥਿਆਰ ਪ੍ਰੋਗਰਾਮ ਪੂਰੀ ਤਰ੍ਹਾਂ ਛੱਡ ਦੇਵੇਗਾ ਨਹੀਂ ਤਾਂ ਹਮਲੇ ਪੂਰੀ ਤਰ੍ਹਾਂ ਨਾਲ ਸ਼ੁਰੂ ਹੋ ਸਕਦੇ ਹਨ।

ਮੈਂ ਨਹੀਂ ਈਰਾਨ ਨੇ ਕੀਤਾ ਸੰਪਰਕ, 15 ਪੁਆਇੰਟ 'ਤੇ ਹੋ ਰਹੀ ਗੱਲ...ਟਰੰਪ ਦਾ ਵੱਡਾ
tv9-punjabi
| Published: 23 Mar 2026 23:55 PM IST

ਅਮਰੀਕਾ ਦੇ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਨੇ ਫਲੋਰਿਡਾ ਵਿੱਚ ਈਰਾਨ ਜੰਗ ਨੂੰ ਲੈ ਕੇ 30 ਮਿਨਟ ਤੱਕ ਮੀਡੀਆ ਨਾਲ ਗੱਲਬਾਤ ਕੀਤੀ। ਟਰੰਪ ਨੇ ਦੱਸਿਆ ਕਿ ਗੱਲਬਾਤ ਦੀ ਪਹਿਲ ਅਮਰੀਕਾ ਨੇ ਨਹੀਂ ਬਲਕਿ ਈਰਾਨ ਨੇ ਕੀਤੀ। ਟਰੰਪ ਦੇ ਮੁਤਾਬਕ, ਉਨ੍ਹਾਂ ਨੇ ਸਾਨੂੰ ਫੋਨ ਕੀਤਾ, ਅਸੀਂ ਨਹੀਂ ਕੀਤਾ। ਉਹ ਸਮਝੌਤਾ ਕਰਨਾ ਚਾਹੁੰਦੇ ਹਨ ਅਤੇ ਅਸੀਂ ਵੀ ਤਿਆਰ ਹਾਂ। ਟਰੰਪ ਨੇ ਕਿਹਾ ਕਿ ਡੀਲ ਹੋਣ ਦੀ ਚੰਗੀ ਸੰਭਾਵਨਾ ਹੈ, ਪਰ ਇਸ ਦੀ ਕੋਈ ਗਾਰੰਟੀ ਨਹੀਂ ਹੈ।

ਟਰੰਪ ਦੇ ਮੁਤਾਬਿਕ,ਦੋਵੇਂ ਦੇਸ਼ ਜੰਗ ਖਤਮ ਕਰਨ ਦੇ ਲਈ 15 ਪੁਆਇੰਟ ‘ਤੇ ਚਰਚਾ ਕਰ ਰਹੇ ਹਨ। ਜਿਨ੍ਹਾਂ ਵਿੱਚ ਸਭ ਤੋਂ ਅਹਿਮ ਸ਼ਰਤ ਇਹ ਹੈ ਕਿ ਈਰਾਨ ਪ੍ਰਮਾਣੂ ਹਥਿਆਰ ਪੂਰੀ ਤਰ੍ਹਾਂ ਛੱਡ ਦੇਵੇ।

ਇਸ ਤੋਂ ਪਹਿਲਾਂ ਟਰੰਪਤ ਨੇ ਆਪਣੇ ਸੋਸ਼ਲ ਮੀਡੀਆ ਟਰੂਥ ਸੋਸ਼ਲ ‘ਤੇ ਦੱਸਿਆ ਸੀ ਅਮਰੀਕਾ ਨੇ ਈਰਾਨ ਦੇ ਉਰਜ਼ਾ ਢਾਂਚੇ ਨੂੰ ਹੋਣ ਵਾਲੇ ਹਮਲੇ ਨੂੰ ਫਿਲਹਾਲ 5 ਦਿਨਾਂ ਦੇ ਲਈ ਟਾਲ ਦਿੱਤਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ, ਤਾਂ ਜੋ ਗੱਲਬਾਤ ਨੂੰ ਅੱਗੇ ਵਧਾਉਣ ਦਾ ਮੌਕਾ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 5 ਦਿਨਾਂ ਵਿੱਚ ਦੇਖਿਆ ਜਾਵੇਗਾ ਕਿ ਗੱਲਬਾਤ ਕਿੰਨੀ ਸਫਲ ਹੁੰਦੀ ਹੈ। ਹਲਾਂਕਿ ਟਰੰਪ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਗੱਲਬਾਤ ਸਫਲ ਨਹੀਂ ਹੋਈ ਤਾਂ ਅਮਰੀਕਾ ਫਿਰ ਹਮਲੇ ਸ਼ੁਰੂ ਕਰ ਸਕਦਾ ਹੈ। ਹਲਾਂਕਿ ਈਰਾਨੀ ਮੀਡੀਆ ਦੇ ਮੁਤਾਬਕ, ਈਰਾਨ ਅਤੇ ਅਮਰੀਕਾ ਦੇ ਵਿਚਾਰ ਅਜਿਹੀ ਕੋਈ ਗੱਲ ਨਹੀਂ ਹੋਈ ਹੈ।

ਈਰਾਨ ਵਿੱਚ ਸਿਆਸੀ ਫੇਰਬਦਲ- ਟਰੰਪ

ਟਰੰਪ ਨੇ ਸਾਫ ਕਿਹਾ ਕਿ ਕਿਸੇ ਵੀ ਸਮਝੌਤੇ ਦੀ ਸਭ ਤੋਂ ਜ਼ਰੂਰੀ ਸ਼ਰਤ ਇਹ ਹੋਵੇਗੀ ਕਿ ਈਰਾਨ ਆਪਣੇ ਪ੍ਰਮਾਣੂ ਹਥਿਆਰ ਬਣਾਉਣ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਨਾਲ ਛੱਡ ਦੇ। ਟਰੰਪ ਨੇ ਕਿਹਾ, ਈਰਾਨ ਨੂੰ ਪ੍ਰਮਾਣੂ ਹਥਿਆਰ ਨਹੀਂ ਰੱਖਣ ਦਿੱਤੇ ਜਾਣਗੇ। ਜੇਕਰ ਉਹ ਇਸ ਤਰ੍ਹਾਂ ਨਾਲ ਨਹੀਂ ਮੰਨਦੇ ਤਾਂ ਕੋਈ ਵੀ ਸਮਝੌਤਾ ਨਹੀਂ ਹੋਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਸਮਝੌਤਾ ਹੋ ਜਾਂਦਾ ਹੈ ਤਾਂ ਅਮਰੀਕਾ ਈਰਾਨ ਦੇ ਅਮੀਰ ਯੁਰੇਨੀਅਮ ਨੂੰ ਆਪਣੇ ਕੰਟਰੋਲ ਵਿੱਚ ਲੈ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨ ਨੂੰ ਵੱਡੇ ਸਿਆਸੀ ਬਦਲਾਅ ਬਾਰੇ ਵੀ ਗੱਲ ਕੀਤੀ।

ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਪਿੱਛਲੇ ਦੋ ਦਿਨਾਂ ਵਿੱਚ ਚੰਗੀ ਅਤੇ ਗੰਭੀਰ ਗੱਲਬਾਤ ਹੋਈ ਹੈ। ਟਰੰਪ ਨੇ ਕਿਹਾ ਕਿ ਇਨ੍ਹਾਂ ਗੱਲ ਨਾਲ ਕਈ ਅਹਿਮ ਮੁੱਦਿਆਂ ‘ਤੇ ਸਹਿਮਤੀ ਬਣਦੀ ਦਿਖ ਰਹੀ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਸ਼ਾਮ ਤੱਕ ਗੱਲਬਾਤ ਜਾਰੀ ਰਹੀ ਅਤੇ ਇਸ ਵਿੱਚ ਅਮਰੀਕਾ ਦੇ ਅਧਿਕਾਰੀ ਸਟੀਵ ਵਿਟਕਾਫ ਅਤੇ ਜੇਰੇਡ ਕੁਸ਼ਨਰ ਵੀ ਸ਼ਾਮਲ ਸਨ। ਟਰੰਪ ਮੁਤਾਬਕ, ਜੇਕਰ ਇਹ ਗੱਲਬਾਤ ਸਫਲ ਰਹੀ ਤਾਂ ਮਿਡਲ ਈਸਟ ਵਿੱਚ ਚੱਲ ਰਹੇ ਤਣਾਅ ਖਤਮ ਹੋ ਸਕਦੇ ਹਨ।

ਈਰਾਨ ਤੇ ਅਮਰੀਕਾ ਡੀਲ ਲਈ ਤਿਆਰ

ਟਰੰਪ ਨੇ ਈਰਾਨ ਨੂੰ ਲੈ ਕੇ ਕਿਹਾ ਕਿ ਇਹ ਸਮਝੌਤ ਕਰਨਾ ਚਾਹੁੰਦੇ ਹਨ ਅਤੇ ਅਮਰੀਕਾ ਵੀ ਇਸ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਮਿਡਲ ਈਸਟ ਦੇ ਭਾਈਵਾਲ ਮੁਲਕਾਂ ਨੂੰ ਇਨ੍ਹਾਂ ਚਰਚਾਵਾਂ ਵਿੱਚ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਜੇਕਰ ਈਰਾਨ ਨਾਲ ਸਮਝੌਤਾ ਹੋ ਜਾਂਦਾ ਹੈ ਤਾਂ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗ ਸਕਦੀ ਹੈ।

ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨ ਵਿੱਚ ਵੱਡੇ-ਵੱਡੇ ਬਿਜਲੀ ਬਣਾਉਣ ਵਾਲੇ ਪਾਵਰ ਪਲਾਂਟਸ ‘ਤੇ ਹਮਲਾ ਕਰਨ ਦੀ ਤਿਆਰੀ ਕਰ ਚੁੱਕੇ ਸਨ। ਇਨ੍ਹਾਂ ਪਲਾਂਟਸ ਨੂੰ ਬਣਾਉਣ ਵਿੱਚ 10 ਅਰਬ ਡਾਲਰ ਤੋਂ ਵੱਧ ਖਰਚ ਹੋਇਆ ਹੈ। ਜੇਕਰ ਹਮਲਾ ਹੁੰਦਾ ਹੈ ਤਾਂ ਇੱਕ ਹੀ ਬਾਰ ਵਿੱਚ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਸਕਦੇ ਹਨ। ਟਰੰਪ ਨੇ ਸਵਾਲ ਚੁੱਕਿਆ ਕਿ ਈਰਾਨ ਅਜਿਹੇ ਨੁਕਸਾਨ ਕਿਉਂ ਝੇਲੇਗਾ।

ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਜਿਸ ਸ਼ਖ਼ਸ ਦੇ ਨਾਲ ਦੂਸਰੀ ਪਾਸੇ ਕੰਮ ਕਰ ਰਹੇ ਹਨ। ਉਹ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੁਜ਼ਤਬਾ ਖਾਮੇਨੇਈ ਨਹੀਂ ਹੈ, ਕਿਸੇ ਨੇ ਵੀ ਉਨ੍ਹਾਂ ਤੋਂ ਸਲਾਹ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਹੈ ਕਿ ਉਹ ਜਿਉਂਦੇ ਹਨ ਜਾਂ ਨਹੀਂ, ਮੈਂ ਨਹੀਂ ਚਾਹੁੰਦਾ ਕਿ ਈਰਾਨੀ ਨੇਤਾ ਦਾ ਕਤਲ ਹੋ। ਫਿਲਹਾਲ ਕੋਈ ਵੀ ਉਸ ਅਹੁਦੇ ‘ਤੇ ਨਹੀਂ ਰਹਿਣਾ ਚਾਹਿਦਾ ਹੈ।

Follow Us
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ...
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ...
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ...
Delhi Blast Case: ਜੰਮੂ-ਕਸ਼ਮੀਰ ਵਿੱਚ NIA ਦੀ 12 ਠਿਕਾਣਿਆਂ 'ਤੇ ਰੇਡ
Delhi Blast Case: ਜੰਮੂ-ਕਸ਼ਮੀਰ ਵਿੱਚ NIA ਦੀ 12 ਠਿਕਾਣਿਆਂ 'ਤੇ ਰੇਡ...
EPFO ਦਾ ਡਿਜੀਟਲ ਅਪਡੇਟ, ਹੁਣ 3 ਦਿਨਾਂ ਮਿਲਣਗੇ ਪੈਸੇ ਤੇ ਆਸਾਨ ਹੋਵੇਗਾ ਖਾਤਾ ਟ੍ਰਾਂਸਫਰ
EPFO ਦਾ ਡਿਜੀਟਲ ਅਪਡੇਟ, ਹੁਣ 3 ਦਿਨਾਂ ਮਿਲਣਗੇ ਪੈਸੇ ਤੇ ਆਸਾਨ ਹੋਵੇਗਾ ਖਾਤਾ ਟ੍ਰਾਂਸਫਰ...
Navaratri 2026 : ਜਲੰਧਰ ਦੇ ਮਾਂ ਤ੍ਰਿਪੁਰਮਾਲਿਨੀ ਮੰਦਿਰ ਚ ਪੂਰੀ ਹੁੰਦੀ ਹੈ ਹਰ ਮਨੋਕਾਮਨਾ, ਕਰੋ ਦਰਸ਼ਨ
Navaratri 2026 : ਜਲੰਧਰ ਦੇ ਮਾਂ ਤ੍ਰਿਪੁਰਮਾਲਿਨੀ ਮੰਦਿਰ ਚ ਪੂਰੀ ਹੁੰਦੀ ਹੈ ਹਰ ਮਨੋਕਾਮਨਾ, ਕਰੋ ਦਰਸ਼ਨ...
Golds Unexpected Fall: ਸੋਨੇ ਦੀ ਚਮਕ ਕਿਉਂ ਹੋਈ ਫਿੱਕੀ? ਈਰਾਨ ਯੁੱਧ ਦੇ ਬਾਵਜੂਦ ਡਾਲਰ ਅਤੇ ਵਿਆਜ ਦਰਾਂ ਦਾ ਅਸਰ
Golds Unexpected Fall: ਸੋਨੇ ਦੀ ਚਮਕ ਕਿਉਂ ਹੋਈ ਫਿੱਕੀ? ਈਰਾਨ ਯੁੱਧ ਦੇ ਬਾਵਜੂਦ ਡਾਲਰ ਅਤੇ ਵਿਆਜ ਦਰਾਂ ਦਾ ਅਸਰ...
ਕੌਣ ਸੀ ਚਰਨਪ੍ਰੀਤ ਸਿੰਘ ਉਰਫ ਚੀਨੀ ਕੁਬਾਹੇੜੀ, ਜਿਸ ਦੇ ਲਈ PGI ਦੇ ਬਾਹਰ ਲੱਗ ਗਈ ਭੀੜ?
ਕੌਣ ਸੀ ਚਰਨਪ੍ਰੀਤ ਸਿੰਘ ਉਰਫ ਚੀਨੀ ਕੁਬਾਹੇੜੀ, ਜਿਸ ਦੇ ਲਈ PGI ਦੇ ਬਾਹਰ ਲੱਗ ਗਈ ਭੀੜ?...
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?...