ਪਾਕਿਸਤਾਨ ਦੇ ਸਿੰਧ ਵਿੱਚ ਇਸਲਾਮ ਕਬੂਲ ਕਰ ਲੈਣ ਦੀ ਧਮਕੀ ਦੇ ਕੇ ਵਿਆਹੀ ਹੋਈ ਹਿੰਦੂ ਕੁੜੀ ਨਾਲ ਦਰਿੰਦਗੀ

Updated On: 

23 Jan 2023 10:52 AM

ਪੀੜਿਤ ਹਿੰਦੂ ਕੁੜੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਬਰਾਹੀਮ ਮੰਗਰਿਓ, ਪੁਨਹੋ ਮੰਗਰਿਓ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨਾਲ ਮਿਲ ਕੇ ਅਗਵਾ ਕੀਤਾ ਗਿਆ ਸੀ।

ਪਾਕਿਸਤਾਨ ਦੇ ਸਿੰਧ ਵਿੱਚ ਇਸਲਾਮ ਕਬੂਲ ਕਰ ਲੈਣ ਦੀ ਧਮਕੀ ਦੇ ਕੇ ਵਿਆਹੀ ਹੋਈ ਹਿੰਦੂ ਕੁੜੀ ਨਾਲ ਦਰਿੰਦਗੀ

ਸੰਕੇਤਕ ਤਸਵੀਰ

Follow Us On

ਪਾਕਿਸਤਾਨ ਦੇ ਦੱਖਣੀ ਪ੍ਰਾਂਤ ਸਿੰਧ ਵਿੱਚ ਅਗਵਾ ਕੀਤੀ ਇੱਕ ਵਿਆਹੀ ਹੋਈ ਹਿੰਦੂ ਕੁੜੀ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਧਰਮ ਪਰਿਵਰਤਨ ਕਰਕੇ ਇਸਲਾਮ ਧਰਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਲੋਕਾਂ ਨੇ ਉਹਦੇ ਨਾਲ ਬਲਾਤਕਾਰ ਕੀਤਾ। ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਵਾਸਤੇ ਡਰਾ-ਧਮਕਾ ਕੇ ਉਹਨਾਂ ਨੂੰ ਦਰਿੰਦਗੀ ਦਾ ਸ਼ਿਕਾਰ ਬਣਾਏ ਜਾਣ ਦੀ ਘਟਨਾਵਾਂ ਆਮ ਗੱਲ ਹੈ, ਪਰ ਉਥੇ ਵਾਪਰਿਆ ਇਹ ਇਸ ਤਰੀਕੇ ਦਾ ਇੱਕ ਸਭ ਤੋਂ ਨਵਾਂ ਮਾਮਲਾ ਹੈ। ਸੋਸ਼ਲ ਮੀਡੀਆ ਤੇ ਅਪਲੋਡ ਕੀਤੇ ਗਏ ਇੱਕ ਵੀਡੀਓ ਵਿੱਚ ਦਰਿੰਦਿਆਂ ਵੱਲੋਂ ਬਲਾਤਕਾਰ ਦਾ ਸ਼ਿਕਾਰ ਬਣਾਈ ਗਈ ਇਸ ਹਿੰਦੂ ਕੁੜੀ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਨਾਲ ਇਸਲਾਮ ਧਰਮ ਕਬੂਲ ਕਰਨ ਦੀ ਧਮਕੀ ਦੇ ਕੇ ਬਲਾਤਕਾਰ ਕੀਤੇ ਜਾਣ ਦੀ ਇਹ ਵਾਰਦਾਤ ਉਥੇ ਦੇ ਜਿਲਾ ਉਮਰਕੋਟ ਦੇ ਕਸਬਾ ਸਮਾਰੋ ਵਿੱਚ ਹੋਈ। ਓਥੇ ਦੇ ਇੱਕ ਸਥਾਨਕ ਹਿੰਦੂ ਨੇਤਾ ਵੱਲੋਂ ਦੱਸਿਆ ਗਿਆ ਕਿ ਐਤਵਾਰ ਤਕ ਮੀਰਪੁਰ ਖਾਸ ਥਾਣੇ ਵਿੱਚ ਪੁਲਿਸ ਨੇ ਬਲਾਤਕਾਰ ਦਾ ਸ਼ਿਕਾਰ ਹਿੰਦੂ ਕੁੜੀ ਵੱਲੋਂ ਦੱਸੇ ਗਏ ਲੋਕਾਂ ਦੇ ਖਿਲਾਫ਼ ਕੋਈ ਮਾਮਲਾ ਦਰਜ ਨਹੀਂ ਸੀ ਕੀਤਾ। ਇਸ ਹਿੰਦੂ ਨੇਤਾ ਨੇ ਦਾਅਵਾ ਕੀਤਾ, ਹਿੰਦੂ ਕੁੜੀ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਥਾਣੇ ਦੇ ਬਾਹਰ ਬੈਠਿਆ ਹੋਇਆ ਹੈ ਅਤੇ ਆਪਣੇ ਵਾਸਤੇ ਇਨਸਾਫ਼ ਦੀ ਗੁਹਾਰ ਲਾ ਰਿਹਾ ਹੈ ਪਰ ਪੁਲਿਸ ਨੇ ਹਾਲੇ ਤੱਕ ਦੋਸ਼ੀਆਂ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ। ਇਸ ਪੀੜਿਤ ਹਿੰਦੂ ਕੁੜੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਬਰਾਹੀਮ ਮੰਗਰਿਓ, ਪੁਨਹੋ ਮੰਗਰਿਓ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨਾਲ ਮਿਲ ਕੇ ਅਗਵਾ ਕੀਤਾ ਗਿਆ ਸੀ। ਇਨ੍ਹਾਂ ਲੋਕਾਂ ਨੇ ਇਸ ਕੁੜੀ ਨੂੰ ਧਮਕੀ ਦਿੱਤੀ ਅਤੇ ਇਸਲਾਮ ਧਰਮ ਕਬੂਲ ਕਰ ਲੈਣ ਨੂੰ ਕਿਹਾ ਪਰ ਹਿੰਦੂ ਕੁੜੀ ਦੇ ਅਜਿਹਾ ਕਰਨ ਤੋਂ ਇਨਕਾਰ ਕਰਨ ਮਗਰੋਂ ਉਹਨਾਂ ਦਰਿੰਦਿਆਂ ਨੇ ਤਿੰਨ ਦਿਨਾਂ ਤੱਕ ਉਸ ਦੇ ਨਾਲ ਬਲਾਤਕਾਰ ਕੀਤਾ। ਇਹ ਕੁੜੀ ਬਾਅਦ ਵਿੱਚ ਕਿਸੇ ਤਰ੍ਹਾਂ ਉਹਨਾਂ ਦਰਿੰਦਿਆਂ ਨੂੰ ਚਕਮਾ ਦੇ ਕੇ ਆਪਣੇ ਘਰ ਪਹੁੰਚ ਗਈ ਸੀ।

ਸਿੰਧ ਦੇ ਅੰਦਰੂਨੀ ਇਲਾਕਿਆਂ ‘ਚ ਧਰਮ ਪਰਿਵਰਤਨ ‘ਤੇ ਮਜਬੂਰ ਕਰਨਾ ਵੱਡਾ ਮਸਲਾ

ਸਿੰਧ ਦੇ ਅੰਦਰੂਨੀ ਇਲਾਕਿਆਂ ਵਿੱਚ ਹਿੰਦੂ ਕੁੜੀਆਂ ਨੂੰ ਅਗਵਾ ਕਰ ਕੇ ਉਹਨਾਂ ਤੋਂ ਇਸਲਾਮ ਧਰਮ ਕਬੂਲ ਕਰਵਾਉਣ ਲਈ ਉਨ੍ਹਾਂ ਨਾਲ ਬਲਾਤਕਾਰ ਵਰਗੀਆਂ ਦਰਿੰਦਗੀਆਂ ਨੂੰ ਅੰਜਾਮ ਦਿੱਤਾ ਜਾਣਾ ਇੱਕ ਵੱਡਾ ਮਸਲਾ ਬਣ ਗਿਆ ਹੈ। ਖ਼ਾਸਕਰ ਓਥੇ ਦੇ ਥਾਰ, ਉਮਰਕੋਟ, ਮੀਰਪੁਰ ਖ਼ਾਸ, ਘੋਟਕੀ ਅਤੇ ਖੈਰਪੁਰ ਵਰਗੇ ਇਲਾਕਿਆਂ ਵਿੱਚ ਹਿੰਦੂ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਅਤੇ ਜ਼ਿਆਦਾਤਰ ਮਜ਼ਦੂਰ ਹਨ। ਪਿਛਲੇ ਸਾਲ ਜੂਨ ਵਿੱਚ ਵੀ ਹਿੰਦੂ ਕੁੜੀ ਕਰੀਨਾ ਕੁਮਾਰੀ ਨੇ ਅਦਾਲਤ ਵਿੱਚ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੂੰ ਜਬਰਨ ਇਸਲਾਮ ਕਬੂਲ ਕਰਵਾ ਕੇ ਉਨ੍ਹਾਂ ਦਾ ਵਿਆਹ ਇਕ ਮੁਸਲਿਮ ਬੰਦੇ ਨਾਲ ਕਰਾ ਦਿੱਤਾ ਗਿਆ ਸੀ। ਪਿਛਲੇ ਸਾਲ ਹੀ ਮਾਰਚ ਵਿੱਚ ਸਤ੍ਰਨ ਓਦ, ਕਵਿਤਾ ਭੀਲ ਅਤੇ ਅਨੀਤਾ ਭੀਲ ਨਾਂ ਦੀਆਂ ਤਿੰਨ ਹਿੰਦੂ ਕੁੜੀਆਂ ਨੂੰ ਵੀ ਅਗਵਾ ਕਰ ਕੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਤੇ ਮਜਬੂਰ ਕੀਤਾ ਅਤੇ ਅੱਠ ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਨੂੰ ਮੁਸਲਮਾਨਾਂ ਨਾਲ ਵਿਆਹ ਦਿੱਤਾ ਗਿਆ ਸੀ।