ਪਾਕਿਸਤਾਨ ਦੇ ਸਿੰਧ ਵਿੱਚ ਇਸਲਾਮ ਕਬੂਲ ਕਰ ਲੈਣ ਦੀ ਧਮਕੀ ਦੇ ਕੇ ਵਿਆਹੀ ਹੋਈ ਹਿੰਦੂ ਕੁੜੀ ਨਾਲ ਦਰਿੰਦਗੀ
ਪੀੜਿਤ ਹਿੰਦੂ ਕੁੜੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਬਰਾਹੀਮ ਮੰਗਰਿਓ, ਪੁਨਹੋ ਮੰਗਰਿਓ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨਾਲ ਮਿਲ ਕੇ ਅਗਵਾ ਕੀਤਾ ਗਿਆ ਸੀ।
ਸੰਕੇਤਕ ਤਸਵੀਰ
ਪਾਕਿਸਤਾਨ ਦੇ ਦੱਖਣੀ ਪ੍ਰਾਂਤ ਸਿੰਧ ਵਿੱਚ ਅਗਵਾ ਕੀਤੀ ਇੱਕ ਵਿਆਹੀ ਹੋਈ ਹਿੰਦੂ ਕੁੜੀ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਧਰਮ ਪਰਿਵਰਤਨ ਕਰਕੇ ਇਸਲਾਮ ਧਰਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਲੋਕਾਂ ਨੇ ਉਹਦੇ ਨਾਲ ਬਲਾਤਕਾਰ ਕੀਤਾ। ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਵਾਸਤੇ ਡਰਾ-ਧਮਕਾ ਕੇ ਉਹਨਾਂ ਨੂੰ ਦਰਿੰਦਗੀ ਦਾ ਸ਼ਿਕਾਰ ਬਣਾਏ ਜਾਣ ਦੀ ਘਟਨਾਵਾਂ ਆਮ ਗੱਲ ਹੈ, ਪਰ ਉਥੇ ਵਾਪਰਿਆ ਇਹ ਇਸ ਤਰੀਕੇ ਦਾ ਇੱਕ ਸਭ ਤੋਂ ਨਵਾਂ ਮਾਮਲਾ ਹੈ। ਸੋਸ਼ਲ ਮੀਡੀਆ ਤੇ ਅਪਲੋਡ ਕੀਤੇ ਗਏ ਇੱਕ ਵੀਡੀਓ ਵਿੱਚ ਦਰਿੰਦਿਆਂ ਵੱਲੋਂ ਬਲਾਤਕਾਰ ਦਾ ਸ਼ਿਕਾਰ ਬਣਾਈ ਗਈ ਇਸ ਹਿੰਦੂ ਕੁੜੀ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਨਾਲ ਇਸਲਾਮ ਧਰਮ ਕਬੂਲ ਕਰਨ ਦੀ ਧਮਕੀ ਦੇ ਕੇ ਬਲਾਤਕਾਰ ਕੀਤੇ ਜਾਣ ਦੀ ਇਹ ਵਾਰਦਾਤ ਉਥੇ ਦੇ ਜਿਲਾ ਉਮਰਕੋਟ ਦੇ ਕਸਬਾ ਸਮਾਰੋ ਵਿੱਚ ਹੋਈ। ਓਥੇ ਦੇ ਇੱਕ ਸਥਾਨਕ ਹਿੰਦੂ ਨੇਤਾ ਵੱਲੋਂ ਦੱਸਿਆ ਗਿਆ ਕਿ ਐਤਵਾਰ ਤਕ ਮੀਰਪੁਰ ਖਾਸ ਥਾਣੇ ਵਿੱਚ ਪੁਲਿਸ ਨੇ ਬਲਾਤਕਾਰ ਦਾ ਸ਼ਿਕਾਰ ਹਿੰਦੂ ਕੁੜੀ ਵੱਲੋਂ ਦੱਸੇ ਗਏ ਲੋਕਾਂ ਦੇ ਖਿਲਾਫ਼ ਕੋਈ ਮਾਮਲਾ ਦਰਜ ਨਹੀਂ ਸੀ ਕੀਤਾ। ਇਸ ਹਿੰਦੂ ਨੇਤਾ ਨੇ ਦਾਅਵਾ ਕੀਤਾ, ਹਿੰਦੂ ਕੁੜੀ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਥਾਣੇ ਦੇ ਬਾਹਰ ਬੈਠਿਆ ਹੋਇਆ ਹੈ ਅਤੇ ਆਪਣੇ ਵਾਸਤੇ ਇਨਸਾਫ਼ ਦੀ ਗੁਹਾਰ ਲਾ ਰਿਹਾ ਹੈ ਪਰ ਪੁਲਿਸ ਨੇ ਹਾਲੇ ਤੱਕ ਦੋਸ਼ੀਆਂ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ। ਇਸ ਪੀੜਿਤ ਹਿੰਦੂ ਕੁੜੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਬਰਾਹੀਮ ਮੰਗਰਿਓ, ਪੁਨਹੋ ਮੰਗਰਿਓ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨਾਲ ਮਿਲ ਕੇ ਅਗਵਾ ਕੀਤਾ ਗਿਆ ਸੀ। ਇਨ੍ਹਾਂ ਲੋਕਾਂ ਨੇ ਇਸ ਕੁੜੀ ਨੂੰ ਧਮਕੀ ਦਿੱਤੀ ਅਤੇ ਇਸਲਾਮ ਧਰਮ ਕਬੂਲ ਕਰ ਲੈਣ ਨੂੰ ਕਿਹਾ ਪਰ ਹਿੰਦੂ ਕੁੜੀ ਦੇ ਅਜਿਹਾ ਕਰਨ ਤੋਂ ਇਨਕਾਰ ਕਰਨ ਮਗਰੋਂ ਉਹਨਾਂ ਦਰਿੰਦਿਆਂ ਨੇ ਤਿੰਨ ਦਿਨਾਂ ਤੱਕ ਉਸ ਦੇ ਨਾਲ ਬਲਾਤਕਾਰ ਕੀਤਾ। ਇਹ ਕੁੜੀ ਬਾਅਦ ਵਿੱਚ ਕਿਸੇ ਤਰ੍ਹਾਂ ਉਹਨਾਂ ਦਰਿੰਦਿਆਂ ਨੂੰ ਚਕਮਾ ਦੇ ਕੇ ਆਪਣੇ ਘਰ ਪਹੁੰਚ ਗਈ ਸੀ।


