ਮੈਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ… ਟਰੰਪ ਨੇ ਫਿਰ ਭਾਰਤ-ਪਾਕਿਸਤਾਨ ਜੰਗ ਨੂੰ ਰੁਕਵਾਉਣ ਦਾ ਕੀਤਾ ਦਾਅਵਾ

Published: 

03 Dec 2025 06:45 AM IST

ਅਮਰੀਕੀ ਰਾਸ਼ਟਰਪਤੀ ਟਰੰਪ ਕਈ ਵਾਰ ਦੁਹਰਾ ਚੁੱਕੇ ਹਨ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਨੂੰ ਰੋਕਣ 'ਚ ਮਦਦ ਕੀਤੀ ਸੀ। ਹਾਲਾਂਕਿ, ਭਾਰਤ ਨੇ ਲਗਾਤਾਰ ਕਿਸੇ ਵੀ ਤੀਜੀ ਧਿਰ ਦੇ ਦਖਲ ਤੋਂ ਇਨਕਾਰ ਕੀਤਾ ਹੈ।

ਮੈਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ... ਟਰੰਪ ਨੇ ਫਿਰ ਭਾਰਤ-ਪਾਕਿਸਤਾਨ ਜੰਗ ਨੂੰ ਰੁਕਵਾਉਣ ਦਾ ਕੀਤਾ ਦਾਅਵਾ

ਡੋਨਾਲਡ ਟਰੰਪ

Follow Us On

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਨੂੰ ਰੋਕਣ ਦੇ ਆਪਣੇ ਦਾਅਵੇ ਨੂੰ ਦੁਹਰਾਇਆ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਲਗਭਗ ਅੱਠ ਯੁੱਧ ਖਤਮ ਕਰਵਾ ਦਿੱਤੇ ਹਨ ਤੇ ਇਸ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਹੈ। ਕੈਬਨਿਟ ਮੀਟਿੰਗ ‘ਚ ਰੂਸ-ਯੂਕਰੇਨ ਯੁੱਧ ਦਾ ਹਵਾਲਾ ਦਿੰਦੇ ਹੋਏ, ਅਮਰੀਕੀ ਰਾਸ਼ਟਰਪਤੀ ਨੇ ਕਿਹਾ, “ਅਸੀਂ ਅੱਠ ਯੁੱਧ ਖਤਮ ਕਰਵਾ ਦਿੱਤੇ ਹਨ ਤੇ ਹੁਣ ਅਸੀਂ ਇੱਕ ਹੋਰ ਯੁੱਧ ਖਤਮ ਕਰਨ ਜਾ ਰਹੇ ਹਾਂ।”

ਉਨ੍ਹਾਂ ਕਿਹਾ ਕਿ ਹਰ ਵਾਰ ਜਦੋਂ ਮੈਂ ਕੋਈ ਯੁੱਧ ਖਤਮ ਕਰਵਾਉਂਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਜੇ ਰਾਸ਼ਟਰਪਤੀ ਟਰੰਪ ਉਸ ਯੁੱਧ ਨੂੰ ਖਤਮ ਕਰਵਾਉਂਦੇ ਹਨ, ਤਾਂ ਉਨ੍ਹਾਂ ਨੂੰ ਨੋਬਲ ਪੁਰਸਕਾਰ ਮਿਲੇਗਾ। ਤੇ ਜੇ ਮੈਂ ਉਹ ਜੰਗ ਖਤਮ ਕਰਵਾ ਦਿੰਦਾ ਹਾਂ ਤਾਂ ਉਹ ਕਹਿੰਦੇ ਹਨ, ਠੀਕ ਹੈ, ਉਨ੍ਹਾਂ ਨੂੰ ਇਸ ਜੰਗ ਲਈ ਤਾਂ ਨਹੀਂ ਮਿਲੇਗਾ, ਪਰ ਜੇ ਉਹ ਅਗਲੀ ਜੰਗ ਰੁਕਵਾ ਦਿੰਦੇ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਪੁਰਸਕਾਰ ਮਿਲੇਗਾ।

“ਮੈਨੂੰ ਹਰ ਜੰਗ ਲਈ ਨੋਬਲ ਪੁਰਸਕਾਰ ਮਿਲਣਾ ਚਾਹੀਦਾ”

ਟਰੰਪ ਨੇ ਕਿਹਾ ਕਿ ਹੁਣ ਉਹ ਕਹਿ ਰਹੇ ਹਨ ਕਿ ਜੇ ਉਹ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ‘ਚ ਸਫਲ ਹੋ ਜਾਂਦੇ ਹੈ ਤਾਂ ਉਨ੍ਹਾਂ ਨੂੰ ਨੋਬਲ ਪੁਰਸਕਾਰ ਮਿਲੇਗਾ। ਬਾਕੀ ਅੱਠ ਜੰਗਾਂ ਬਾਰੇ ਕੀ?” ਉਨ੍ਹਾਂ ਸਾਰੀਆਂ ਜੰਗਾਂ ਬਾਰੇ ਸੋਚੋ ਜੋ ਮੈਂ ਰੁਕਵਾਈਆਂ ਸਨ, ਜਿਸ ‘ਚ ਭਾਰਤ-ਪਾਕਿਸਤਾਨ ਫੌਜੀ ਟਕਰਾਅ ਵੀ ਸ਼ਾਮਲ ਹੈ। ਮੈਨੂੰ ਹਰ ਜੰਗ ਲਈ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ, ਪਰ ਮੈਂ ਲਾਲਚੀ ਨਹੀਂ ਬਣਨਾ ਚਾਹੁੰਦਾ।

ਜੰਗਾਂ ‘ਚ ਮਾਰੇ ਗਏ ਲੋਕਾਂ ਬਾਰੇ ਵਧੇਰੇ ਚਿੰਤਤ

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਨ੍ਹਾਂ ਜੰਗਾਂ ‘ਚ ਮਾਰੇ ਗਏ ਲੋਕਾਂ ਬਾਰੇ ਵਧੇਰੇ ਚਿੰਤਤ ਹਨ। ਉਨ੍ਹਾਂ ਨੇ ਕਿਹਾ ਕੀਤਾ ਕਿ ਵੈਨੇਜ਼ੁਏਲਾ ਦੀ ਕਾਰਕੁਨ ਮਾਰੀਆ ਕੋਰੀਨਾ ਮਚਾਡੋ ਪੇਰੀਸਕਾ, ਜਿਨ੍ਹਾਂ ਨੂੰ 2025 ‘ਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ, ਉਨ੍ਹਾਂ ਨੇ ਕਿਹਾ ਸੀ ਕਿ ਉਹ (ਟਰੰਪ) ਨੋਬਲ ਪੁਰਸਕਾਰ ਦੇ ਹੱਕਦਾਰ ਹਨ। 10 ਮਈ ਨੂੰ, ਟਰੰਪ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਭਾਰਤ ਤੇ ਪਾਕਿਸਤਾਨ ਅਮਰੀਕਾ ਦੀ ਵਿਚੋਲਗੀ ‘ਚ ਘੰਟਿਆਂ ਦੀ ਗੱਲਬਾਤ ਤੋਂ ਬਾਅਦ ਫੌਜੀ ਟਕਰਾਅ ਦੇ ਪੂਰੀ ਤਰ੍ਹਾਂ ਤੇ ਤੁਰੰਤ ਅੰਤ ਲਈ ਸਹਿਮਤ ਹੋਏ ਹਨ।

ਟਰੰਪ ਕਈ ਵਾਰ ਦੁਹਰਾ ਚੁੱਕੇ

ਇਹ ਧਿਆਨ ਦੇਣ ਯੋਗ ਹੈ ਕਿ ਟਰੰਪ ਕਈ ਵਾਰ ਦੁਹਰਾ ਚੁੱਕੇ ਹਨ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਨੂੰ ਰੋਕਣ ‘ਚ ਮਦਦ ਕੀਤੀ। ਹਾਲਾਂਕਿ, ਭਾਰਤ ਨੇ ਲਗਾਤਾਰ ਕਿਸੇ ਵੀ ਤੀਜੀ ਧਿਰ ਦੇ ਦਖਲ ਤੋਂ ਇਨਕਾਰ ਕੀਤਾ ਹੈ। ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ‘ਚ 7 ​​ਮਈ ਨੂੰ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ, ਜਿਸ ‘ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਕਈ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਨਾਲ ਦੋਵਾਂ ਧਿਰਾਂ ਵਿਚਕਾਰ ਫੌਜੀ ਟਕਰਾਅ ਹੋਇਆ ਸੀ।