ਕੈਨੇਡਾ ਵਿੱਚ ਕਾਰੋਬਾਰੀ ਦੇ ਠਿਕਾਣੇ ‘ਤੇ ਫਾਈਰਿੰਗ, ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ‘ਤੇ ਲਈ ਜ਼ਿੰਮੇਵਾਰੀ

Updated On: 

24 Feb 2026 16:48 PM IST

Firing in Canada: ਕੈਨੇਡਾ ਵਿੱਚ ਇੱਕ ਵਾਰ ਮੁੜ ਤੋਂ ਗੈਂਗਸਟਰਾਂ ਵੱਲੋਂ ਗੋਲੀਬਾਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੇ ਕੈਲਗਰੀ ਦੇ ਇੱਕ ਕਾਰੋਬਾਰੀ ਦੇ ਠਿਕਾਣੇ ਤੇ ਫਾਈਰਿੰਗ ਕੀਤੀ ਹੈ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਕਈ ਕਾਰੋਬਾਰੀਆਂ ਅਤੇ ਕਪਿਲ ਸ਼ਰਮਾ, ਏਪੀ ਢਿੱਲੋਂ ਸਮੇਤ ਹੋਰ ਕਈ ਸੈਲੇਬ੍ਰਿਟੀਜ ਦੇ ਘਰਾਂ ਤੇ ਵੀ ਫਾਈਰਿੰਗ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

ਕੈਨੇਡਾ ਵਿੱਚ ਕਾਰੋਬਾਰੀ ਦੇ ਠਿਕਾਣੇ ਤੇ ਫਾਈਰਿੰਗ, ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਤੇ ਲਈ ਜ਼ਿੰਮੇਵਾਰੀ

ਸੰਕੇਤਕ ਤਸਵੀਰ

Follow Us On

ਲਾਰੈਂਸ ਗੈਂਗ ਦੇ ਐਕਟਿਵ ਮੈਂਬਰ ਆਰਜੂ ਬਿਸ਼ਨੋਈ ਅਤੇ ਟਾਈਸਨ ਬਿਸ਼ਨੋਈ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਾਂਝੀਆਂ ਕੀਤੀਆਂ ਪੋਸਟਾਂ ਵਿੱਚ, ਗੈਂਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਹਮਲਾ ਕੈਲਗਰੀ ਸਥਿਤ ਮਾਲਵਾ ਟਾਇਰ (Malwa Tyre) ਦੇ ਮਾਲਕ ਹਰਪ੍ਰੀਤ ਬਰਾੜ ‘ਤੇ ਕੀਤਾ ਗਿਆ ਹੈ।

ਲਾਰੈਂਸ ਬਿਸ਼ਨੋਈ ਗੈਂਗ ਨੇ ਇੱਕ ਵਾਰ ਫਿਰ ਸੱਤ ਸਮੁੰਦਰ ਪਾਰ ਆਪਣੀ ਮੌਜੂਦਗੀ ਦਰਜ ਕਰਵਾਉਂਦਿਆਂ ਕੈਨੇਡਾ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਗੈਂਗ ਦੇ ਗੁਰਗਿਆਂ ਨੇ ਕੈਲਗਰੀ, ਕੈਨੇਡਾ ਵਿੱਚ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਦੇ ਠਿਕਾਣੇ੍ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਘਟਨਾ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ‘ਤੇ ਜਾਰੀ ਪੋਸਟਾਂ ਅਤੇ ਵੀਡੀਓਜ਼ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਗਈ।

ਆਰਜੂ ਅਤੇ ਟਾਈਸਨ ਬਿਸ਼ਨੋਈ ਨੇ ਲਈ ਜ਼ਿੰਮੇਵਾਰੀ

ਲਾਰੈਂਸ ਗੈਂਗ ਦੇ ਐਕਟਿਵ ਮੈਂਬਰ ਆਰਜੂ ਬਿਸ਼ਨੋਈ ਅਤੇ ਟਾਈਸਨ ਬਿਸ਼ਨੋਈ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ, ਗੈਂਗ ਨੇ ਸਪੱਸ਼ਟ ਕੀਤਾ ਕਿ ਹਮਲਾ ਕੈਲਗਰੀ ਵਿੱਚ ਮਾਲਵਾ ਟਾਇਰ ਦੇ ਮਾਲਕ ਹਰਪ੍ਰੀਤ ਬਰਾੜ ‘ਤੇ ਕੀਤਾ ਗਿਆ ਸੀ।

ਘਰ ਚ ਵੜ੍ਹ ਕੇ ਗੋਲੀਆਂ ਮਾਰਨ ਦੀ ਧਮਕੀ

ਗੈਂਗ ਦੀ ਪੋਸਟ ਵਿੱਚ ਬਹੁਤ ਹੀ ਸਖ਼ਤ ਅਤੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਪੋਸਟ ਦਾ ਮੁੱਖ ਹਿੱਸਾ ਇਸ ਤਰ੍ਹਾਂ ਹੈ: “ਸਾਰਿਆਂ ਨੂੰ ਰਾਮ-ਰਾਮ। ਮੈਂ (ਟਾਈਸਨ ਬਿਸ਼ਨੋਈ) ਅਤੇ ਮੇਰਾ ਭਰਾ ਆਰਜੂ ਬਿਸ਼ਨੋਈ ਅੱਜ ਕੈਲਗਰੀ ਵਿੱਚ ਮਾਲਵਾ ਟਾਇਰ ਦੇ ਹਰਪ੍ਰੀਤ ਬਰਾੜ ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਉਸਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ, ਪਰ ਉਹ ਬਚ ਗਿਆ ਸੀ।”

ਹਮਲੇ ਦੀ ਵਜ੍ਹਾ, ਦੁਸ਼ਮਣਾਂ ਨੂੰ ਫੰਡਿੰਗ ਅਤੇ ਹਥਿਆਰ

ਬਿਸ਼ਨੋਈ ਗੈਂਗ ਨੇ ਹਰਪ੍ਰੀਤ ਬਰਾੜ ਤੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਗਿਆ ਹੈ ਕਿ ਕਾਰੋਬਾਰੀ ਲਾਰੈਂਸ ਗੈਂਗ ਦੇ ਦੁਸ਼ਮਣਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਗੈਂਗ ਦਾ ਦਾਅਵਾ ਹੈ ਕਿ ਉਹ ਦੁਸ਼ਮਣਾਂ ਨੂੰ ਹਥਿਆਰ ਅਤੇ ਬੁਲੇਟਪਰੂਫ ਗੱਡੀਆਂ ਮੁਹਈਆ ਕਰਵਾਉਂਦਾ ਹੈ।