ਕੈਨੇਡਾ: ਵਸੂਲੀ ਤੇ ਗੋਲੀਬਾਰੀ ਮਾਮਲੇ ‘ਚ ਕੈਲਗਰੀ ਪੁਲਿਸ ਦੀ ਕਾਰਵਾਈ, 15 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ; ਜ਼ਿਆਦਾਤਰ ਪੰਜਾਬੀ
ਕੈਲਗਰੀ ਪੁਲਿਸ ਸਰਵਿਸ (CPS) ਦੀ "ਸੰਗਠਿਤ ਅਪਰਾਧ ਯੂਨਿਟ" ਮੁਤਾਬਕ ਇਸ ਜਾਂਚ ਤਹਿਤ 16 ਵਿਅਕਤੀਆਂ ਖ਼ਿਲਾਫ਼ ਕੁੱਲ 56 ਚਾਰਜ ਲਗਾਏ ਗਏ ਹਨ। ਇਨ੍ਹਾਂ 'ਚੋਂ ਇੱਕ ਵਿਅਕਤੀ ਹਿਰਾਸਤ 'ਚ ਹੈ, ਜਦਕਿ ਬਾਕੀ 15 ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾ ਚੁੱਕਾ ਹੈ। ਪੁਲਿਸ ਮੁਤਾਬਕ ਪੁਲਿਸ ਬ੍ਰੀਫਿੰਗ ਤੇ ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮੁਲਜ਼ਮ ਭਾਰਤੀ ਨਾਗਰਿਕ ਹਨ ਤੇ ਉਨ੍ਹਾਂ 'ਚੋਂ ਕਈ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ।
ਵਸੂਲੀ ਤੇ ਗੋਲੀਬਾਰੀ ਮਾਮਲੇ 'ਚ ਕੈਲਗਰੀ ਪੁਲਿਸ ਦੀ ਕਾਰਵਾਈ, 15 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ (Image Source: calgarypolice)
ਕੈਨੇਡਾ ਦੇ ਕੈਲਗਰੀ ਸ਼ਹਿਰ ‘ਚ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਵਸੂਲੀ ਤੇ ਹਿੰਸਾ ਦੀਆਂ ਘਟਨਾਵਾਂ ਦੇ ਮਾਮਲੇ ‘ਚ ਪੁਲਿਸ ਨੇ 15 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਜ਼ਮਾਂ ਤੇ ਉਨ੍ਹਾਂ ਦੇ ਸੰਪਰਕਾਂ ਬਾਰੇ ਕੋਈ ਵੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ।
ਕੈਲਗਰੀ ਪੁਲਿਸ ਸਰਵਿਸ (CPS) ਦੀ “ਸੰਗਠਿਤ ਅਪਰਾਧ ਯੂਨਿਟ” ਮੁਤਾਬਕ ਇਸ ਜਾਂਚ ਤਹਿਤ 16 ਵਿਅਕਤੀਆਂ ਖ਼ਿਲਾਫ਼ ਕੁੱਲ 56 ਚਾਰਜ ਲਗਾਏ ਗਏ ਹਨ। ਇਨ੍ਹਾਂ ‘ਚੋਂ ਇੱਕ ਵਿਅਕਤੀ ਹਿਰਾਸਤ ‘ਚ ਹੈ, ਜਦਕਿ ਬਾਕੀ 15 ਨੂੰ ਜ਼ਮਾਨਤ ‘ਤੇ ਰਿਹਾਅ ਹਨ। ਪੁਲਿਸ ਬ੍ਰੀਫਿੰਗ ਤੇ ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮੁਲਜ਼ਮ ਭਾਰਤੀ ਨਾਗਰਿਕ ਹਨ ਤੇ ਉਨ੍ਹਾਂ ‘ਚੋਂ ਕਈ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ। ਕਈ ਮੁਲਜ਼ਮ ਕੈਨੇਡਾ ‘ਚ ਸਟੂਡੈਂਟ ਜਾਂ ਵਰਕ ਵੀਜ਼ੇ ‘ਤੇ ਰਹਿ ਰਹੇ ਹਨ ਤੇ ਕਿਸੇ ਵੀ ਮੁਲਜ਼ਮ ਕੋਲ ਕੈਨੇਡਾ ਦੀ ਨਾਗਰਿਕਤਾ ਨਹੀਂ ਹੈ।
ਜ਼ਮਾਨਤ ‘ਤੇ 15 ਮੁਲਜ਼ਮ , ਪੁਲਿਸ ਨੇ ਦੱਸਿਆ ਚਿੰਤਾਜਨਕ
ਕੈਲਗਰੀ ਪੁਲਿਸ ਸਰਵਿਸ ਦੇ ਸੁਪਰਡੈਂਟ ਜੈਫ ਬੈੱਲ ਨੇ 16 ‘ਚੋਂ 15 ਮੁਲਜ਼ਮਾਂ ਦੇ ਜ਼ਮਾਨਤ ‘ਤੇ ਬਾਹਰ ਹੋਣ ਨੂੰ ਚਿੰਤਾਜਨਕ ਦੱਸਿਆ ਹੈ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਮਾਨਤ ਦੇ ਫ਼ੈਸਲੇ ਪੁਲਿਸ ਨਹੀਂ, ਸਗੋਂ ਅਦਾਲਤਾਂ ਵੱਲੋਂ ਪੱਖ ਸਮੇਤ ਕਾਨੂੰਨੀ ਦਲੀਲਾਂ ਸੁਣਨ ਤੋਂ ਬਾਅਦ ਕੀਤੇ ਜਾਂਦੇ ਹਨ। ਅਧਿਕਾਰੀਆਂ ਮੁਤਾਬਕ ਜਾਂਚ ਅਜੇ ਜਾਰੀ ਹੈ ਤੇ ਇਸ ਮਾਮਲੇ ‘ਚ ਹੋਰ ਮੁਲਜ਼ਮ ਵੀ ਸਾਹਮਣੇ ਆ ਸਕਦੇ ਹਨ।
ਜ਼ਿਆਦਾਤਰ ਮੁਲਜ਼ਮ ਪੰਜਾਬੀ ਮੂਲ ਦੇ ਭਾਰਤੀ
ਪੁਲਿਸ ਬ੍ਰੀਫਿੰਗ ਤੇ ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮੁਲਜ਼ਮ ਭਾਰਤੀ ਨਾਗਰਿਕ ਹਨ ਤੇ ਉਨ੍ਹਾਂ ‘ਚੋਂ ਕਈ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ। ਕਈ ਮੁਲਜ਼ਮ ਕੈਨੇਡਾ ‘ਚ ਸਟੂਡੈਂਟ ਜਾਂ ਵਰਕ ਵੀਜ਼ੇ ਤੇ ਰਹਿ ਰਹੇ ਹਨ। ਪੁਲਿਸ ਵੱਲੋਂ ਤਸਵੀਰਾਂ ਜਾਰੀ ਕਰਨ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਕੁਝ ਮੁਲਜ਼ਮ ਆਪਣੇ ਕਾਨੂੰਨੀ ਨਾਂ ਤੋਂ ਇਲਾਵਾ ਹੋਰ ਨਾਂ ਜਾਂ ਉਪਨਾਮਾਂ ਨਾਲ ਜਾਣੇ ਜਾਂਦੇ ਹਨ।
15 ਮੁਲਜ਼ਮਾਂ ਦੇ ਨਾਮ ਤੇ ਉਮਰ
- ਰਵਜੋਤ ਤੂਰ-20 ਸਾਲ
- ਜਰਮਨਜੀਤ ਸਿੰਘ-22 ਸਾਲ
- ਜਸਕਰਨ ਸਿੰਘ-21 ਸਾਲ
- ਕਰਨਬੀਰ ਸਿੰਘ-21 ਸਾਲ
- ਅਮਨਦੀਪ ਸਿੰਘ-21 ਸਾਲ
- ਅਨੁਰਾਗ ਸਿੱਧੂ-21 ਸਾਲ
- ਇਸ਼ਾਨਦੀਪ ਸਿੰਘ -19 ਸਾਲ
- ਅਮਨਦੀਪ ਮੱਲ੍ਹੀ -39 ਸਾਲ
- ਸੰਦੀਪ ਸਿੰਘ-32 ਸਾਲ
- ਦਕਸ਼ ਗੌਤਮ-25 ਸਾਲ
- ਆਕਾਸ਼ਦੀਪ ਸਿੰਘ-19 ਸਾਲ
- ਗਗਨਦੀਪ ਸਿੰਘ-29 ਸਾਲ
- ਪ੍ਰਦੀਪ ਸਿੰਘ-24 ਸਾਲ
- ਤਰਨਵੀਰ ਸਿੰਘ-24 ਸਾਲ
- ਗੁਰਕਰਨ ਧਾਲੀਵਾਲ-21 ਸਾਲ
ਉਪਨਾਮਾਂ ਨਾਲ ਜਾਣੇ ਜਾਂਦੇ ਕੁਝ ਮੁਲਜ਼ਮ
ਕੈਲਗਰੀ ਪੁਲਿਸ ਸਰਵਿਸ ਦੇ ਸੁਪਰਡੈਂਟ ਜੈਫ ਬੈੱਲ ਨੇ ਦੱਸਿਆ ਕਿ ਕੁਝ ਮੁਲਜ਼ਮ ਆਪਣੇ ਸਥਾਨਕ ਭਾਈਚਾਰੇ ‘ਚ ਵੱਖਰੇ ਨਾਂ ਨਾਲ ਜਾਣੇ ਜਾਂਦੇ ਸਨ। ਉਨ੍ਹਾਂ ਇੱਕ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਮੁਲਜ਼ਮ ਦੇ ਰੂਮਮੇਟ ਨੂੰ ਵੀ ਉਸ ਦਾ ਅਸਲ ਨਾਂ ਨਹੀਂ ਪਤਾ ਸੀ। ਪੁਲਿਸ ਵੱਲੋਂ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਹੀ ਉਸ ਨੂੰ ਮੁਲਜ਼ਮ ਦੀ ਅਸਲੀ ਪਛਾਣ ਬਾਰੇ ਪਤਾ ਲੱਗਾ। ਬੈੱਲ ਨੇ ਕਿਹਾ ਕਿ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਲੋਕ ਕਿਨ੍ਹਾਂ ਨਾਲ ਸੰਪਰਕ ‘ਚ ਹਨ, ਕਿੱਥੇ ਸਮਾਂ ਬਿਤਾਉਂਦੇ ਹਨ, ਕਿੱਥੇ ਕੰਮ ਕਰਦੇ ਹਨ ਤੇ ਉਨ੍ਹਾਂ ਨਾਲ ਜੁੜੇ ਹੋਰ ਲੋਕ ਕੌਣ ਹਨ।
ਇਹ ਵੀ ਪੜ੍ਹੋ
49 ਵਸੂਲੀ ਦੀਆਂ ਘਟਨਾਵਾਂ, 19 ਗੋਲੀਬਾਰੀ
ਕੈਲਗਰੀ ਪੁਲਿਸ ਮੁਤਾਬਕ ਅਪ੍ਰੈਲ 2025 ਤੋਂ ਹੁਣ ਤੱਕ ਵਸੂਲੀ ਨਾਲ ਸਬੰਧਤ 49 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ‘ਚ 19 ਗੋਲੀਬਾਰੀ ਦੀਆਂ ਘਟਨਾਵਾਂ ਸ਼ਾਮਲ ਹਨ। ਪੁਲਿਸ ਅਨੁਸਾਰ 18 ਗੋਲੀਬਾਰੀ ਦੀਆਂ ਘਟਨਾਵਾਂ ਸਿੱਧੇ ਤੌਰ ‘ਤੇ ਪੀੜਤਾਂ ਜਾਂ ਉਨ੍ਹਾਂ ਦੀ ਜਾਇਦਾਦ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ, ਜਦਕਿ ਇੱਕ ਘਟਨਾ ‘ਚ ਕਥਿਤ ਮੁਲਜ਼ਮਾਂ ਨੇ ਆਪਸ ‘ਚ ਗੋਲੀਬਾਰੀ ਕੀਤੀ।
ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ‘ਚ ਕਥਿਤ ਅਪਰਾਧਿਕ ਨੈੱਟਵਰਕ ਲੋਕਾਂ ਨੂੰ ਪੈਸੇ ਦੇਣ ਲਈ ਧਮਕਾਉਣ ਜਾਂ ਹਿੰਸਾ ਦੀ ਵਰਤੋਂ ਕਰਨ ਲਈ ਵਿਅਕਤੀਆਂ ਨੂੰ ਸ਼ਾਮਲ ਕਰ ਸਕਦੇ ਹਨ। ਘਰਾਂ ਤੇ ਵਾਹਨਾਂ ‘ਤੇ ਗੋਲੀਬਾਰੀ ਵੀ ਇਸ ਤਰੀਕੇ ਦਾ ਹਿੱਸਾ ਦੱਸੀ ਗਈ ਹੈ।
