Bomb Blast in Pak: ਬਲੋਚਿਸਤਾਨ ਵਿਚ ਧਮਾਕਾ, ਪੁਲਿਸ ਦੇ 9 ਜਵਾਨਾਂ ਦੀ ਮੌਤ

Published: 

06 Mar 2023 17:52 PM

Blast in Bus: ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਬੰਬ ਧਮਾਕੇ ਨਾਲ ਇਕ ਬੱਸ ਨੂੰ ਉਡਾ ਦਿੱਤਾ ਗਿਆ ਹੈ। ਬੱਸ ਵਿਚ ਬਲੋਚਿਸਤਾਨ ਕਾਂਸਟੇਬੁਲਰੀ ਦੇ ਜਵਾਨ ਸਵਾਰ ਸਨ। ਧਮਾਕੇ ਵਿਚ ਘੱਟੋ ਘੱਟ ਨੌਂ ਜਵਾਨਾਂ ਦੀ ਮੌਤ ਹੋ ਗਈ ਹੈ।

Bomb Blast in Pak: ਬਲੋਚਿਸਤਾਨ ਵਿਚ ਧਮਾਕਾ, ਪੁਲਿਸ ਦੇ 9 ਜਵਾਨਾਂ ਦੀ ਮੌਤ

ਸੰਕੇਤਕ ਤਸਵੀਰ.

Follow Us On

ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਭਿਆਨਕ ਬੰਬ ਧਮਾਕਾ ਹੋਇਆ ਹੈ। ਹਮਲੇ ਵਿਚ, ਬਲੋਚਿਸਤਾਨ ਕਾਂਸਟੇਬੁਲਰੀ (BC) ਪੁਲਿਸ ਦੇ ਘੱਟੋ-ਘੱਟ 9 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ 13 ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਮਲਾ ਬਲੋਚਿਸਤਾਨ ਦੇ ਬੋਲਨ ਵਿੱਚ ਹੋਇਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟ ਦੇ ਅਨੁਸਾਰ, ਹਮਲਾ ਉਸ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿਸ ਵਿੱਚ ਪੁਲਿਸ ਮੁਲਾਜ਼ਮ ਸਫਰ ਕਰ ਰਹੇ ਸਨ। ਜਿਵੇਂ ਹੀ ਬੱਸ ਇਕ ਛੋਟੀ ਜਿਹੀ ਪੁਲੀਆ ਨੇੜੇ ਪਹੁੰਚੀ, ਉਸ ਨੂੰ ਬੰਬ ਨਾਲ ਉਡਾ ਦਿੱਤਾ ਗਿਆ।

ਬਲੋਚਿਸਤਾਨ ਕਾਂਸਟੇਬੁਲਰੀ ਪੁਲਿਸ ਦੇ ਨੌਂ ਜਵਾਨਾਂ ਦੀ ਮੌਤ

ਘਟਨਾ ਸੰਬੰਧੀ ਕਾਛੀ ਦੇ ਐਸਐਸਪੀ ਨੇ ਇਸ ਬੰਬ ਧਮਾਕੇ ਦੌਰਾਨ ਬਲੋਚਿਸਤਾਨ ਕਾਂਸਟੇਬੁਲਰੀ ਪੁਲਿਸ ਦੇ ਨੌਂ ਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਜਾਣਕਾਰੀ ਦੇ ਅਨੁਸਾਰ, ਕਾਂਸਟੇਬੁਲਰੀ ਵੈਨ ਸਿਬੀ ਤੋਂ ਸਿਪਾਹੀਆਂ ਤੋਂ ਜਵਾਨਾਂ ਨੂੰ ਲੈ ਕੇ ਕਵੇਟਾ ਪਰਤ ਰਹੀ ਸੀ। ਜਿਵੇਂ ਹੀ ਬੱਸ ਕੰਬਰੀ ਬ੍ਰਿਜ ਨੇੜੇ ਪਹੁੰਚੀ, ਧਮਾਕਾ ਹੋ ਗਿਆ। ਧਮਾਕਾ ਇੰਨਾ ਗੰਭੀਰ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ।

ਸੁਸਾਈਡ ਹਮਲੇ ਦਾ ਜਤਾਇਆ ਗਿਆ ਖਦਸ਼ਾ

ਡੌਨ.ਕਾੱਮ ਦੀ ਰਿਪੋਰਟ ਦੇ ਅਨੁਸਾਰ, ਸ਼ੁਰੂਆਤੀ ਜਾਂਚ ਇਸ ਗੱਲ ਵੱਲ ਸੰਕੇਤ ਦਿੰਦੇ ਹਨ ਕਿ ਇਹ ਹਮਲਾ ਇਕ ਸੁਸਾਈਡ ਹਮਲਾ ਸੀ। ਘਟਨਾ ਨਾਲ ਜੁੜੀ ਸਾਰੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਐਸਐਸਪੀ ਨੇ ਅੱਗੇ ਕਿਹਾ, ਧਮਾਕੇ ਤੋਂ ਬਾਅਦ, ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਸਿਬੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।

ਜ਼ਖਮੀਆਂ ਨੂੰ ਏਅਰਲਿਫਟ ਕਰਨ ਦੀ ਤਿਆਰੀ

ਉੱਧਰ, ਬੰਬ ਡਿਸਪੋਜ਼ਲ ਸਕਵਾਇਡ ਅਤੇ ਸੁਰੱਖਿਆ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਪੂਰਾ ਖੇਤਰ ਸੀਲ ਕਰ ਦਿੱਤਾ ਗਿਆ ਹੈ ਅਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉੱਥੇ ਹੀ, ਬਲੋਚਿਸਤਾਨ ਜਾਣਕਾਰੀ ਵਿਭਾਗ ਨੇ ਦੱਸਿਆ ਹੈ ਕਿ ਇਕ ਸਰਕਾਰੀ ਹੈਲੀਕਾਪਟਰ ਨੂੰ ਬੋਲਨ ਲਈ ਭੇਜਿਆ ਗਿਆ ਹੈ, ਜੋ ਜ਼ਖਮੀ ਸਿਪਾਹੀਆਂ ਨੂੰ ਕਵੇਟਾ ਲੈ ਕੇ ਆਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ