ਕੌਣ ਹੈ ਨਾਹਿਦ ਇਸਲਾਮ? ਜਿਸ ਨੇ ਬਾਂਗਲਾਦੇਸ਼ ‘ਚ ਸ਼ੇਖ ਹਸੀਨਾ ਦਾ ਤਖਤਾ ਪਲਟਿਆ
Nahid Islam: ਬਾਂਗਲਾਦੇਸ਼ ਵਿੱਚ ਇੱਕ ਵਿਵਾਦਗ੍ਰਸਤ ਰਾਖਵੇਂਕਰਨ ਦੇ ਮੁੱਦੇ ਦੇ ਖਿਲਾਫ ਪਿਛਲੇ ਮਹੀਨੇ ਵਿਦਿਆਰਥੀ ਪ੍ਰਦਰਸ਼ਨ ਸ਼ੁਰੂ ਹੋਏ ਅਤੇ ਬਾਅਦ ਵਿੱਚ ਸਰਕਾਰ ਵਿਰੋਧੀ ਅੰਦੋਲਨ ਵਿੱਚ ਬਦਲ ਗਏ। ਨਾਹਿਦ ਇਸਲਾਮ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਸੀਂ ਆਪਣੀ ਰਾਸ਼ਟਰੀ ਸੰਪਤੀ ਦੀ ਰਾਖੀ ਕਰਨੀ ਹੈ। ਇਸ ਮੌਕੇ ਕਿਸੇ ਨੂੰ ਲੁੱਟ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਟੀਚਾ ਪ੍ਰਾਪਤ ਨਹੀਂ ਹੁੰਦਾ ਉਦੋਂ ਤੱਕ ਸ਼ਾਂਤਮਈ ਢੰਗ ਨਾਲ ਸੜਕਾਂ 'ਤੇ ਬੈਠਣ।
Nahid Islam: ਬਾਂਗਲਾਦੇਸ਼ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਰਾਜਧਾਨੀ ਢਾਕਾ ਵਿਚ ਸ਼ੇਖ ਹਸੀਨਾ ਦੀ ਸਰਕਾਰੀ ਰਿਹਾਇਸ਼ ‘ਤੇ ਹਮਲਾ ਕੀਤਾ, ਉਨ੍ਹਾਂ ਦੇ ਪਿਤਾ ਮੁਜੀਬੁਰ ਰਹਿਮਾਨ ਦੇ ਬੁੱਤ ਨੂੰ ਹਥੌੜਿਆਂ ਨਾਲ ਤੋੜ ਦਿੱਤਾ ਅਤੇ ਉਨ੍ਹਾਂ ਦੀ ਪਾਰਟੀ ਦੇ ਦਫਤਰਾਂ ਨੂੰ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਵਜੋਂ ਸ਼ੇਖ ਹਸੀਨਾ ਦੇ ਅਸਤੀਫ਼ੇ ਦਾ ਜਸ਼ਨ ਮਨਾ ਰਹੇ ਸਨ। ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਅਤੇ ਆਪਣੀ ਸਰਕਾਰ ਦੇ ਖਿਲਾਫ ਹਿੰਸਕ ਪ੍ਰਦਰਸ਼ਨਾਂ ਦੇ ਵਿਚਕਾਰ ਦੇਸ਼ ਛੱਡ ਦਿੱਤਾ।
ਬੰਗਲਾਦੇਸ਼ ਵਿੱਚ ਰਾਖਵਾਂਕਰਨ ਵਿਰੋਧੀ ਅੰਦੋਲਨ ਤੋਂ ਸ਼ੁਰੂ ਹੋਏ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨਾਂ ਵਿੱਚ, ਜਿਸ ਦੇ ਅੱਗੇ ਆਖਰਕਾਰ ਹਸੀਨਾ ਸਰਕਾਰ ਨੂੰ ਝੁਕਣਾ ਪਿਆ, ਨਾਹਿਦ ਇਸਲਾਮ ਦਾ ਇੱਕ ਪ੍ਰਮੁੱਖ ਨਾਮ ਉਭਰਿਆ।
ਸ਼ੇਖ ਹਸੀਨਾ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ
ਰਾਖਵੇਂਕਰਨ ਦੀ ਅੱਗ ਵਿੱਚ ਸੜ ਰਹੇ ਬਾਂਗਲਾਦੇਸ਼ ਵਿੱਚ ਨਾਹਿਦ ਇਸਲਾਮ ਉਹ ਚਿਹਰਾ ਬਣ ਗਿਆ ਜਿਸ ਨੇ ਪੂਰੇ ਅੰਦੋਲਨ ਦੀ ਅਗਵਾਈ ਕੀਤੀ ਅਤੇ ਸ਼ੇਖ ਹਸੀਨਾ ਦੀ ਸੱਤਾ ਨੂੰ ਉਖਾੜ ਦਿੱਤਾ। ਹਾਲਾਂਕਿ ਇਸ ਵਿਦਿਆਰਥੀ ਲਹਿਰ ਦੇ 156 ਹੋਰ ਕੋਆਰਡੀਨੇਟਰ ਹਨ। ਨਾਹਿਦ ਇਸਲਾਮ ਨੇ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਅਸਤੀਫੇ ਦੀ ਮੰਗ ਕਰਦੇ ਹੋਏ 4 ਅਗਸਤ ਤੋਂ ਪੂਰਨ ਅਸਹਿਯੋਗ ਅੰਦੋਲਨ ਦਾ ਐਲਾਨ ਕੀਤਾ ਸੀ।
ਨਾਲ ਹੀ, ਨਾਹਿਦ ਇਸਲਾਮ ਨੇ ਖੁਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਰਾਖਵੇਂਕਰਨ ਵਿਰੋਧੀ ਵਿਦਿਆਰਥੀ ਅੰਦੋਲਨ ਦੇ ਕਨਵੀਨਰਾਂ ਨਾਲ ਗੱਲਬਾਤ ਕਰਨ ਦੇ ਸੱਦੇ ਨੂੰ ਠੁਕਰਾ ਦਿੱਤਾ ਸੀ। ਇਸ ਦੌਰਾਨ ਨਾਹਿਦ ਨੇ ਕਿਹਾ ਸੀ ਕਿ ਕੋਈ ਵੀ ਬਾਂਗਲਾਦੇਸ਼ ਵਿੱਚ ਐਮਰਜੈਂਸੀ ਜਾਂ ਕਰਫਿਊ ਨੂੰ ਸਵੀਕਾਰ ਨਹੀਂ ਕਰੇਗਾ ਅਤੇ ਨਾ ਹੀ ਅਸੀਂ ਕਿਸੇ ਗੱਲਬਾਤ ਲਈ ਤਿਆਰ ਹਾਂ।
ਕੌਣ ਹੈ ਨਾਹਿਦ ਇਸਲਾਮ?
ਨਾਹਿਦ ਇਸਲਾਮ (32) ਢਾਕਾ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਉਨ੍ਹਾਂ ਦੀ ਅਗਵਾਈ ‘ਚ ਬਾਂਗਲਾਦੇਸ਼ ‘ਚ ਨੌਜਵਾਨਾਂ ਨੇ ਸ਼ੇਖ ਹਸੀਨਾ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਅੰਦੋਲਨ ਵਿੱਚ 10 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ
ਨਾਹਿਦ ਇਸਲਾਮ ਨੂੰ 19 ਜੁਲਾਈ 2024 ਦੀ ਅੱਧੀ ਰਾਤ ਨੂੰ ਸਬਜਬਾਗ ਤੋਂ ਘੱਟੋ-ਘੱਟ 25 ਲੋਕਾਂ ਨੇ ਚੁੱਕ ਲਿਆ ਸੀ। ਇਸ ਦੌਰਾਨ ਉਨ੍ਹਾਂ ਦੀ ਅੱਖਾਂ ‘ਤੇ ਪੱਟੀ ਬੰਨ੍ਹ ਕੇ ਕਮਰੇ ‘ਚ ਲਿਜਾਇਆ ਗਿਆ। ਦੋਸ਼ ਹੈ ਕਿ ਇਸ ਦੌਰਾਨ ਨਾਹਿਦ ਤੋਂ ਵਿਦਿਆਰਥੀ ਅੰਦੋਲਨ ਬਾਰੇ ਪੁੱਛ-ਪੜਤਾਲ ਕੀਤੀ ਗਈ ਅਤੇ ਉਸ ‘ਤੇ ਤਸ਼ੱਦਦ ਵੀ ਕੀਤਾ ਗਿਆ।
ਇਸ ਤੋਂ ਬਾਅਦ 21 ਜੁਲਾਈ ਨੂੰ ਨਾਹਿਦ ਪੂਰਬਚੇਲਫ ‘ਚ ਇਕ ਪੁਲ ਦੇ ਹੇਠਾਂ ਬੇਹੋਸ਼ ਅਤੇ ਬੁਰੀ ਤਰ੍ਹਾਂ ਜ਼ਖਮੀ ਹਾਲਤ ‘ਚ ਮਿਲੇ। ਫਿਰ 26 ਜੁਲਾਈ ਨੂੰ ਉਨ੍ਹਾਂ ਨੂੰ ਧਨਮੰਡੀ ਦੇ ਗੋਨੋਸ਼ਠਿਆ ਹਸਪਤਾਲ ਲਿਜਾਇਆ ਗਿਆ। ਜਿੱਥੋਂ ਪੁਲਿਸ ਨੇ ਉਸ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਪੁਲਿਸ ਨੇ ਨਾਹਿਦ ‘ਤੇ ਅੰਦੋਲਨ ਨੂੰ ਖਤਮ ਕਰਨ ਲਈ ਦਬਾਅ ਪਾਇਆ।
ਇਹ ਵੀ ਪੜ੍ਹੋ: ਬੰਗਲਾਦੇਸ਼ ਚ ਹਿੰਦੂ ਘਰਾਂ ਨੂੰ ਬਣਾਇਆ ਜਾ ਰਿਹਾ ਹੈ ਨਿਸ਼ਾਨਾ, ਵੀਡੀਓ ਆਈ ਸਾਹਮਣੇ
ਵਿਦਿਆਰਥੀਆਂ ਲਈ ਕਈ ਵਾਰ ਆਵਾਜ਼ ਚੁੱਕੀ
ਦੱਸਿਆ ਜਾ ਰਿਹਾ ਹੈ ਕਿ ਸਾਲ 2018 ‘ਚ ਨਾਹਿਦ ਇਸਲਾਮ ਨੇ ਬਾਂਗਲਾਦੇਸ਼ ‘ਚ ਸਿੱਖਿਆ ਪ੍ਰਣਾਲੀ ‘ਚ ਸੁਧਾਰ ਦੀ ਮੰਗ ਕਰਦੇ ਹੋਏ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਸੀ। ਇੱਕ ਲੱਖ ਤੋਂ ਵੱਧ ਲੋਕਾਂ ਨੇ ਇਸ ਮੁਹਿੰਮ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਸਾਲ 2020 ‘ਚ ਉਨ੍ਹਾਂ ਨੇ ਸਰਕਾਰ ਦੀਆਂ ਆਰਥਿਕ ਨੀਤੀਆਂ ਖਿਲਾਫ ਵੀਡੀਓ ਜਾਰੀ ਕੀਤੀ, ਜੋ ਦੇਸ਼ ਭਰ ‘ਚ ਵਾਇਰਲ ਹੋ ਗਈ।
ਨਾਹਿਦ ਇਸਲਾਮ ਦਾ ਜਨਮ ਇੱਕ ਆਮ ਪਰਿਵਾਰ ਵਿੱਚ ਹੋਇਆ ਸੀ। ਯੂਨੀਵਰਸਿਟੀ ਵਿੱਚ ਪੜ੍ਹਦਿਆਂ ਉਸ ਨੂੰ ਰਾਜਨੀਤੀ ਵਿੱਚ ਦਿਲਚਸਪੀ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸਰਕਾਰ ਦੀਆਂ ਨੀਤੀਆਂ ਅਤੇ ਕੰਮਾਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਕੁਝ ਹੀ ਸਮੇਂ ਵਿੱਚ, ਉਸ ਦੇ ਵਿਚਾਰਾਂ ਨੇ ਲੋਕਾਂ ਦਾ ਧਿਆਨ ਖਿੱਚ ਲਿਆ ਅਤੇ ਉਹ ਇੱਕ ਨੌਜਵਾਨ ਨੇਤਾ ਦੇ ਰੂਪ ਵਿੱਚ ਉਭਰਿਆ।