22-12- 2024
TV9 Punjabi
Author: Rohit
ਨਾਗਾ ਚੈਤੰਨਿਆ ਨੇ ਹਾਲ ਹੀ 'ਚ ਅਦਾਕਾਰਾ ਸ਼ੋਭਿਤਾ ਧੂਲੀਪਾਲਾ ਨਾਲ ਵਿਆਹ ਕੀਤਾ ਹੈ। ਹਾਲਾਂਕਿ ਇਸ ਸਭ ਦੇ ਵਿਚਕਾਰ ਲੋਕਾਂ ਦਾ ਧਿਆਨ ਉਨ੍ਹਾਂ ਦੇ ਪੁਰਾਣੇ ਟੈਟੂ ਵੱਲ ਗਿਆ, ਜੋ ਉਨ੍ਹਾਂ ਦੇ ਹੱਥ 'ਤੇ ਅੱਜ ਵੀ ਮੌਜੂਦ ਹੈ। Pic Credit: Social Media
ਅਸਲ 'ਚ ਇਕ ਪੁਰਾਣੇ ਇੰਟਰਵਿਊ 'ਚ ਆਪਣੇ ਪ੍ਰਸ਼ੰਸਕਾਂ ਬਾਰੇ ਗੱਲ ਕਰਦੇ ਹੋਏ ਨਾਗਾ ਚੈਤੰਨਿਆ ਨੇ ਦੱਸਿਆ ਕਿ ਕਈ ਲੋਕ ਉਨ੍ਹਾਂ ਦੇ ਨਾਂਅ ਦਾ ਟੈਟੂ ਬਣਵਾਉਂਦੇ ਹਨ, ਜਦਕਿ ਕਈ ਉਨ੍ਹਾਂ ਦੇ ਟੈਟੂ ਦੀ ਹੀ ਨਕਲ ਕਰ ਲੈਂਦੇ ਹਨ।
ਆਪਣੇ ਪ੍ਰਸ਼ੰਸਕਾਂ ਨੂੰ ਸਲਾਹ ਦਿੰਦੇ ਹੋਏ ਅਦਾਕਾਰ ਨੇ ਕਿਹਾ ਸੀ ਕਿ ਉਹ ਨੂੰ ਅਜਿਹਾ ਕੁਝ ਨਾ ਕਰਨ ਕਿਉਂਕਿ ਕੁਝ ਟੈਟੂ ਨਿੱਜੀ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਹੱਥ ਉੱਤੇ ਜਿਹੜਾ ਟੈਟੂ ਹੈ ਉਹਨਾਂ ਨੇ ਕਈ ਲੋਕਾ ਨੂੰ ਬਣਾਏ ਹੋਏ ਦੇਖਿਆ ਹੈ।
ਅਭਿਨੇਤਾ ਨੇ ਖੁਲਾਸਾ ਕੀਤਾ ਸੀ ਕਿ ਇਹ ਟੈਟੂ ਮੋਰਫ ਕੋਡ ਵਿੱਚ ਸਮਾਂਥਾ ਨਾਲ ਉਸਦੇ ਪਹਿਲੇ ਵਿਆਹ ਦੀ ਤਾਰੀਖ ਹੈ। ਇੰਟਰਵਿਊ ਦੌਰਾਨ ਉਨ੍ਹਾਂ ਨੂੰ ਤਲਾਕ ਤੋਂ ਬਾਅਦ ਇਸ ਟੈਟੂ ਨੂੰ ਹਟਾਉਣ ਬਾਰੇ ਵੀ ਪੁੱਛਿਆ ਗਿਆ ਸੀ।
ਇਸ 'ਤੇ ਅਭਿਨੇਤਾ ਨਾਗਾ ਚੈਤੰਨਿਆ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਇਸ ਟੈਟੂ ਨੂੰ ਹਟਾਉਣ ਬਾਰੇ ਨਹੀਂ ਸੋਚਿਆ ਹੈ ਅਤੇ ਨਾ ਹੀ ਉਹ ਇਸ ਟੈਟੂ ਨੂੰ ਹਟਾਉਣ ਦੀ ਜ਼ਰੂਰਤ ਮਹਿਸੂਸ ਕਰਦੇ ਹਨ, ਕਿਉਂਕਿ ਇਹ ਠੀਕ ਹੈ।
ਨਾਗਾ ਚੈਤੰਨਿਆ ਦੇ ਵਿਆਹ ਦੌਰਾਨ ਵੀ ਇਹ ਟੈਟੂ ਉਨ੍ਹਾਂ ਦੇ ਹੱਥ 'ਤੇ ਬਣਇਆ ਹੋਇਆ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਸਮਾਂਥਾ ਨੇ ਵੀ ਸੋਸ਼ਲ ਮੀਡੀਆ 'ਤੇ ਕਿਹਾ ਸੀ ਕਿ ਮੈਂ ਆਪਣੇ ਯੰਗ ਵਰਜ਼ਨ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ ਕਦੇ ਵੀ ਟੈਟੂ ਨਾ ਬਣਵਾਉਣ।
ਸਮਾਂਥਾ ਨੇ ਆਪਣੀ ਕਮਰ 'ਤੇ ਨਾਗਾ ਚੈਤੰਨਿਆ ਦਾ ਉਪਨਾਮ 'Chay' ਵੀ ਲਿਖਾਇਆ ਹੋਇਆ ਹੈ। ਕੁਝ ਤਸਵੀਰਾਂ 'ਚ ਇਹ ਸਾਫ ਦੇਖਿਆ ਜਾ ਸਕਦਾ ਹੈ। ਹਾਲਾਂਕਿ ਹੁਣ ਉਹ ਟੈਟੂ ਬਣਵਾਉਣ 'ਤੇ ਪਛਤਾਵਾ ਕਰਦੀ ਨਜ਼ਰ ਆ ਰਹੀ ਹਨ।