ਕਰੋੜਾਂ ਚ ਖੇਡਦੇ ਹਨ ਅੰਨਾ,ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
ਅਸ਼ਵਿਨ ਨੇ ਤਿੰਨੋਂ ਫਾਰਮੈਟਾਂ ਵਿੱਚ ਟੀਮ ਇੰਡੀਆ ਦੀ ਨੁਮਾਇੰਦਗੀ ਕੀਤੀ। ਪਰ ਉਨ੍ਹਾਂ ਨੂੰ ਟੈਸਟ ਕ੍ਰਿਕਟ ਸਭ ਤੋਂ ਵੱਧ ਰਾਸ ਆਇਆ। ਉਨ੍ਹਾਂ ਨੇ ਟੀਮ ਇੰਡੀਆ ਲਈ ਟੈਸਟ ਮੈਚਾਂ ਚ 500 ਤੋਂ ਵੱਧ ਵਿਕਟਾਂ ਲਈਆਂ। ਕ੍ਰਿਕਟ ਦੇ ਮੈਦਾਨ ਤੇ ਖੂਬ ਨਾਮ ਕਮਾਉਣ ਵਾਲੇ ਅਸ਼ਵਿਨ ਨੇ ਖੂਬ ਦੌਲਤ ਵੀ ਕਮਾਈ ਹੈ।
ਭਾਰਤ ਦੇ ਆਫ ਸਪਿਨਰ ਆਰ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਗਾਬਾ ਟੈਸਟ ਖਤਮ ਹੁੰਦੇ ਹੀ ਅਸ਼ਵਿਨ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਰਵੀਚੰਦਰਨ ਅਸ਼ਵਿਨ ਭਾਰਤੀ ਟੈਸਟ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿੱਚੋਂ ਇੱਕ ਰਹੇ ਹਨ। ਆਰ ਅਸ਼ਵਿਨ ਨੂੰ ਇਸ ਦੌਰੇ ਤੇ ਹੁਣ ਤੱਕ ਸਿਰਫ ਇਕ ਮੈਚ ਖੇਡਣ ਦਾ ਮੌਕਾ ਮਿਲਿਆ ਹੈ।ਐਡੀਲੇਡ ਤੋਂ ਬਾਅਦ ਉਹ ਗਾਬਾ ਟੈਸਟ ਤੋਂ ਬਾਹਰ ਹੋ ਗਏ ਸੀ। ਗਾਬਾ ਟੈਸਟ ਦੌਰਾਨ ਅਸ਼ਵਿਨ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਜੱਫੀ ਪਾਉਂਦੇ ਨਜ਼ਰ ਆਏ। ਉਨ੍ਹਾਂ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਗਲੇ ਲਗਾਇਆ। ਅਸ਼ਵਿਨ ਨੇ ਮੁੱਖ ਕੋਚ ਗੰਭੀਰ ਨਾਲ ਵੀ ਕਾਫੀ ਦੇਰ ਤੱਕ ਗੱਲਬਾਤ ਕੀਤੀ ਅਤੇ ਫਿਰ ਪ੍ਰੈੱਸ ਕਾਨਫਰੰਸ ਚ ਆ ਕੇ ਸੰਨਿਆਸ ਦਾ ਐਲਾਨ ਕਰ ਦਿੱਤਾ।
Published on: Dec 18, 2024 06:35 PM
Follow Us
Latest Videos
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ