ਪੰਜਾਬ ‘ਚ ਰਹਿ ਰਹੇ 300 ਅਫਗਾਨ-ਪਾਕਿਸਤਾਨ ਸਿੱਖ ਹੁਣ ਬਣ ਜਾਣਗੇ ਭਾਰਤੀ

12 March 2024

TV9 Punjabi

ਕੇਂਦਰ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਯਾਨੀ CAA ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। CAA ਨੂੰ ਨਾਗਰਿਕਤਾ ਸੋਧ ਕਾਨੂੰਨ ਕਿਹਾ ਜਾਂਦਾ ਹੈ। 

CAA

ਇਸ ਨਾਲ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਗੈਰ-ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲਣ ਦਾ ਰਾਹ ਸਾਫ ਹੋ ਗਿਆ ਹੈ।

ਸ਼ਰਨਾਰਥੀਆਂ ਨੂੰ ਨਾਗਰਿਕਤਾ

2021 ਵਿੱਚ ਤਖ਼ਤਾਪਲਟ ਦੌਰਾਨ 300 ਤੋਂ ਵੱਧ ਸਿੱਖ ਅਫਗਾਨ ਨਾਗਰਿਕਾਂ ਨੂੰ ਬਚਾਇਆ ਗਿਆ ਸੀ, ਜਿਨ੍ਹਾਂ ਨੂੰ ਹੁਣ ਭਾਰਤੀ ਨਾਗਰਿਕਤਾ ਮਿਲ ਜਾਵੇਗੀ।

300 ਤੋਂ ਵੱਧ ਸਿੱਖ ਅਫਗਾਨ

ਭਾਰਤ ਵਿੱਚ 2001 ਅਤੇ 2011 ਵਿੱਚ ਕਰਵਾਈਆਂ ਗਈਆਂ ਮਰਦਮਸ਼ੁਮਾਰੀਆਂ ਦੇ ਅੰਕੜਿਆਂ ਵਿੱਚ ਬਹੁਤ ਫਰਕ ਹੈ। 2001 ਦੀ ਜਨਗਣਨਾ ਮੁਤਾਬਕ, ਅਫਗਾਨਿਸਤਾਨ ਤੋਂ 9194 ਹਿੰਦੂ-ਸਿੱਖ ਭਾਈਚਾਰੇ ਦੇ ਲੋਕ ਭਾਰਤ ਆਏ ਸਨ। ਜਦੋਂ ਕਿ 2011 ਦੀ ਜਨਗਣਨਾ ਮੁਤਾਬਕ, ਇਹ ਅੰਕੜਾ 6476 ਦੱਸਿਆ ਗਿਆ ਸੀ।

ਅੰਕੜਿਆਂ ਵਿੱਚ ਫਰਕ

ਪੰਜਾਬ ਵਿੱਚ ਅਫਗਾਨਿਸਤਾਨ ਤੋਂ ਜੋ ਸਿੱਖ ਭਾਈਚਾਰੇ ਦੇ ਪਰਿਵਾਰ ਇਸ ਵੇਲ੍ਹੇ ਰਹਿ ਰਹੇ ਹਨ, ਉਹ 1989 ਤੋਂ ਬਾਅਦ ਭਾਰਤ ਆਏ ਸਨ। ਇਨ੍ਹਾਂ ਵਿੱਚੋਂ 15 ਦੇ ਕਰੀਬ ਪਰਿਵਾਰਾਂ ਨੇ ਅੰਮ੍ਰਿਤਸਰ, 25 ਨੇ ਜਲੰਧਰ ਅਤੇ ਲਗਭਗ ਇੰਨੇ ਹੀ ਪਰਿਵਾਰਾਂ ਨੇ ਲੁਧਿਆਣਾ ਵਿੱਚ ਸ਼ਰਨ ਲਈ ਹੈ। ਕੁਝ ਰਾਜ ਦੇ ਹੋਰ ਖੇਤਰਾਂ ਵਿੱਚ ਜਾ ਕੇ ਵਸ ਗਏ।

ਪੰਜਾਬ ਵਿੱਚ ਅਫਗਾਨਿਸਤਾਨ ਦੇ ਸਿੱਖ

ਪੰਜਾਬ ਵਿੱਚ ਪਾਕਿਸਤਾਨ-ਅਫਗਾਨਿਸਤਾਨ ਤੋਂ ਆਏ ਹਿੰਦੂਆਂ ਅਤੇ ਸਿੱਖਾਂ ਦੀ ਗਿਣਤੀ ਬਾਰੇ ਕੋਈ ਸਹੀ ਜਾਣਕਾਰੀ ਉਪਲਬਧ ਨਹੀਂ ਹੈ, ਪਰ ਇੱਕ ਅੰਦਾਜ਼ੇ ਅਨੁਸਾਰ, ਲਗਭਗ 300 ਪਰਿਵਾਰ ਹਨ, ਜਿਨ੍ਹਾਂ ਨੂੰ ਸੀਏਏ ਬਿੱਲ ਦਾ ਫਾਇਦਾ ਹੋਣ ਜਾ ਰਿਹਾ ਹੈ।

ਸੀਏਏ ਬਿੱਲ ਦਾ ਫਾਇਦਾ

CM ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ