22-12- 2024
TV9 Punjabi
Author: Isha Sharma
ਚਾਰ ਦਹਾਕਿਆਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਮੁਸਲਿਮ ਦੇਸ਼ ਕੁਵੈਤ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 43 ਸਾਲ ਪਹਿਲਾਂ ਸਾਲ 1981 ਵਿੱਚ ਕੁਵੈਤ ਦਾ ਦੌਰਾ ਕੀਤਾ ਸੀ।
Pic Credit: Pixabay/pexels
ਕੁਵੈਤ ਵਿੱਚ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ ਸਬਾਹ ਨਾਲ ਮੁਲਾਕਾਤ ਕੀਤੀ।
ਪੀਐਮ ਮੋਦੀ ਅਰਬੀ ਖਾੜੀ ਕੱਪ ਦੇ ਉਦਘਾਟਨ ਸਮਾਰੋਹ ਵਿੱਚ ਵੀ ਸ਼ਾਮਲ ਹੋਏ। ਨਾਲ ਹੀ, ਉਨ੍ਹਾਂ ਨੂੰ ਮਿਲਣ ਲਈ ਭਾਰਤੀ ਨਾਗਰਿਕਾਂ ਵਿੱਚ ਵੀ ਉਤਸ਼ਾਹ ਸੀ।
ਪ੍ਰਧਾਨ ਮੰਤਰੀ ਨੇ 'ਹਾਲਾ ਮੋਦੀ' ਕਮਿਊਨਿਟੀ ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਕੁਵੈਤ ਦੀ ਅਗਲੀ ਪੀੜ੍ਹੀ ਨੂੰ ਮਜ਼ਬੂਤ ਕਰ ਰਹੇ ਹਨ। ਸਾਡਾ ਵਰਤਮਾਨ ਹੀ ਨਹੀਂ ਸਗੋਂ ਸਾਡਾ ਅਤੀਤ ਵੀ ਸਾਨੂੰ ਜੋੜਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਵਰਕਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲੇਬਰ ਕੈਂਪ ਦਾ ਦੌਰਾ ਕੀਤਾ। ਇਸ ਲੇਬਰ ਕੈਂਪ ਵਿੱਚ 90 ਫੀਸਦੀ ਤੋਂ ਵੱਧ ਭਾਰਤੀ ਕਾਮੇ ਹਨ।
ਪ੍ਰਧਾਨ ਮੰਤਰੀ ਕੁਵੈਤ ਦੇ ਕ੍ਰਾਊਨ ਪ੍ਰਿੰਸ ਸਬਾਹ ਅਲ-ਖਾਲਿਦ ਅਲ-ਸਬਾਹ ਅਤੇ ਪ੍ਰਧਾਨ ਮੰਤਰੀ ਅਹਿਮਦ ਅਲ ਅਬਦੁੱਲਾ ਅਲ-ਸਬਾਹ ਨਾਲ ਵੀ ਮੁਲਾਕਾਤ ਕਰਨਗੇ।
ਪੀਐਮ ਮੋਦੀ ਦਾ ਇਹ ਦੌਰਾ ਕਈ ਮਾਇਨਿਆਂ ਤੋਂ ਬਹੁਤ ਮਹੱਤਵਪੂਰਨ ਹੈ। ਜਿੱਥੇ ਕੁਵੈਤ ਅਤੇ ਭਾਰਤ ਦੇ ਚੰਗੇ ਸਬੰਧ ਹਨ, ਉੱਥੇ ਇਸ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧ ਹੋਰ ਵੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ।
ਪੀਐਮ ਮੋਦੀ ਨੇ 'ਹਾਲਾ ਮੋਦੀ' ਕਮਿਊਨਿਟੀ ਪ੍ਰੋਗਰਾਮ ਦੌਰਾਨ ਕਿਹਾ, ਅੱਜ ਕੁਵੈਤ ਭਾਰਤ ਦਾ ਬਹੁਤ ਮਹੱਤਵਪੂਰਨ ਊਰਜਾ ਅਤੇ ਵਪਾਰਕ ਭਾਈਵਾਲ ਹੈ। ਕੁਵੈਤੀ ਕੰਪਨੀਆਂ ਲਈ ਵੀ ਭਾਰਤ ਇੱਕ ਵੱਡਾ ਨਿਵੇਸ਼ ਸਥਾਨ ਹੈ।