22-12- 2024
TV9 Punjabi
Author: Rohit
ਸਮ੍ਰਿਤੀ ਮੰਧਾਨਾ ਇਸ ਸਮੇਂ ਸ਼ਾਨਦਾਰ ਫਾਰਮ 'ਚ ਹੈ। ਉਹਨਾਂ ਨੇ ਮੌਜੂਦਾ ਸਾਲ 'ਚ ਕ੍ਰਿਕਟ ਦੇ ਹਰ ਫਾਰਮੈਟ 'ਚ ਦੌੜਾਂ ਬਣਾਈਆਂ ਹਨ। Pic Credit: PTI/Instagram/X
ਟੀ-20 ਸੀਰੀਜ਼ 'ਚ ਸਮ੍ਰਿਤੀ ਮੰਧਾਨਾ ਦਾ ਬੱਲਾ ਜ਼ਬਰਦਸਤ ਚੱਲਿਆ ਸੀ। ਹੁਣ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਵੀ ਉਹਨਾਂ ਨੇ ਸ਼ਾਨਦਾਰ ਪਾਰੀ ਖੇਡ ਕੇ ਵਨਡੇ ਸੀਰੀਜ਼ ਦੀ ਚੰਗੀ ਸ਼ੁਰੂਆਤ ਕੀਤੀ।
ਇਸ ਮੈਚ 'ਚ ਸਮ੍ਰਿਤੀ ਮੰਧਾਨਾ ਨੇ 102 ਗੇਂਦਾਂ 'ਤੇ 91 ਦੌੜਾਂ ਬਣਾਈਆਂ। ਇਸ ਪਾਰੀ ਦੌਰਾਨ ਮੰਧਾਨਾ ਨੇ ਕੁੱਲ 14 ਚੌਕੇ ਲਗਾਏ ਅਤੇ ਇੱਕ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ।
ਸਮ੍ਰਿਤੀ ਮੰਧਾਨਾ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ 'ਚ ਸਾਰੇ ਫਾਰਮੈਟਾਂ 'ਚ ਇੱਕ ਸਾਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ।
ਸਮ੍ਰਿਤੀ ਮੰਧਾਨਾ ਨੇ ਇਸ ਸਾਲ ਹੁਣ ਤੱਕ 1602 ਦੌੜਾਂ ਬਣਾਈਆਂ ਹਨ। ਮੰਧਾਨਾ ਇੱਕ ਸਾਲ 'ਚ 1600 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਹੈ। ਉਹਨਾਂ ਨੇ ਦੱਖਣੀ ਅਫਰੀਕਾ ਦੀ ਲੌਰਾ ਵੂਲਵਰਥ ਨੂੰ ਪਿੱਛੇ ਛੱਡ ਦਿੱਤਾ ਹੈ। ਵੂਲਵਰਟ ਨੇ ਇਸ ਸਾਲ 1593 ਦੌੜਾਂ ਬਣਾਈਆਂ ਹਨ।
ਸਮ੍ਰਿਤੀ ਮੰਧਾਨਾ ਨੇ ਇਸ ਸਾਲ ਵਨਡੇ 'ਚ 4 ਸੈਂਕੜੇ ਅਤੇ 2 ਅਰਧ ਸੈਂਕੜਿਆਂ ਦੀ ਮਦਦ ਨਾਲ 690 ਦੌੜਾਂ ਬਣਾਈਆਂ ਹਨ।
ਸਮ੍ਰਿਤੀ ਮੰਧਾਨਾ ਨੇ ਇਸ ਸਾਲ ਟੈਸਟ 'ਚ 149 ਦੌੜਾਂ ਬਣਾਈਆਂ ਹਨ, ਜਿਸ 'ਚ ਇੱਕ ਸੈਂਕੜਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਟੀ-20 'ਚ ਉਹਨਾਂ ਨੇ 763 ਦੌੜਾਂ ਬਣਾਈਆਂ ਹਨ, ਜਿਸ 'ਚ 8 ਅਰਧ ਸੈਂਕੜੇ ਸ਼ਾਮਲ ਹਨ।