ਕੌਣ ਹਨ ਪਿਤਾ-ਪੁੱਤਰ ਜਿਨ੍ਹਾਂ ਨੇ ਸਿਡਨੀ ‘ਚ ਮਚਾਇਆ ਕੋਹਰਾਮ? ਪਿਓ ਦੀ ਐਨਕਾਊਂਟਰ ‘ਚ ਮੌਤ, ਪੁੱਤ ਗ੍ਰਿਫ਼ਤਾਰ, ਇਸ ਤਰ੍ਹਾਂ ਰਚੀ ਗਈ ਸਾਜ਼ਿਸ਼

Published: 

15 Dec 2025 08:48 AM IST

ਐਤਵਾਰ ਨੂੰ ਸਿਡਨੀ 'ਚ ਹੋਈ ਮਾਸ-ਸ਼ੂਟਿੰਗ 'ਚ ਸੋਲਾਂ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਹੁਣ ਖੁਲਾਸਾ ਕੀਤਾ ਹੈ ਕਿ ਇੱਕ ਪਿਤਾ-ਪੁੱਤਰ ਨੇ ਮਿਲ ਕੇ ਸਾਜ਼ਿਸ਼ ਰਚੀ ਸੀ। ਪੁਲਿਸ ਨੇ ਕਿਹਾ ਕਿ ਇੱਕ 50 ਸਾਲਾ ਪਿਤਾ ਤੇ ਇੱਕ 24 ਸਾਲਾ ਪੁੱਤਰ ਨੇ ਸਿਡਨੀ 'ਚ ਕੋਹਰਾਮ ਮਚਾਇਆ।

ਕੌਣ ਹਨ ਪਿਤਾ-ਪੁੱਤਰ ਜਿਨ੍ਹਾਂ ਨੇ ਸਿਡਨੀ ਚ ਮਚਾਇਆ ਕੋਹਰਾਮ? ਪਿਓ ਦੀ ਐਨਕਾਊਂਟਰ ਚ ਮੌਤ, ਪੁੱਤ ਗ੍ਰਿਫ਼ਤਾਰ, ਇਸ ਤਰ੍ਹਾਂ ਰਚੀ ਗਈ ਸਾਜ਼ਿਸ਼

ਕੌਣ ਹਨ ਪਿਤਾ-ਪੁੱਤਰ ਜਿਨ੍ਹਾਂ ਨੇ ਸਿਡਨੀ 'ਚ ਮਚਾਇਆ ਕੋਹਰਾਮ?

Follow Us On

ਐਤਵਾਰ ਨੂੰ ਆਸਟ੍ਰੇਲੀਆ ਦੇ ਸਿਡਨੀ ਚ ਇੱਕ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਚ 16 ਲੋਕ ਮਾਰੇ ਗਏ ਤੇ 40 ਤੋਂ ਵੱਧ ਜ਼ਖਮੀ ਹੋ ਗਏ। ਹਨੂਕਾ ਦੇ ਯਹੂਦੀ ਤਿਉਹਾਰ ਦੌਰਾਨ ਮਾਸ-ਸ਼ੂਟਿੰਗ ਹੋਈ। ਹੁਣ ਇਹ ਸਾਹਮਣੇ ਆਇਆ ਹੈ ਕਿ ਇੱਕ ਪਿਤਾ-ਪੁੱਤਰ ਨੇ ਮਿਲ ਕੇ ਇਸ ਭਿਆਨਕ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਸੀ। ਨਿਊ ਸਾਊਥ ਵੇਲਜ਼ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇੱਕ 50 ਸਾਲਾ ਪਿਤਾ ਅਤੇ ਇੱਕ 24 ਸਾਲਾ ਪੁੱਤਰ ਨੇ ਇਹ ਹਮਲਾ ਕੀਤਾ ਹੈ। ਦੋਵਾਂ ਦੇ ਪਾਕਿਸਤਾਨ ਨਾਲ ਸਬੰਧ ਹਨ।

ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ਚ ਕੋਈ ਹੋਰ ਹਮਲਾਵਰ ਸ਼ਾਮਲ ਨਹੀਂ ਸੀ। ਪੁਲਿਸ ਨੇ ਕਿਹਾ ਕਿ ਹਨਕਾ ਜਸ਼ਨਾਂ ਦੌਰਾਨ ਸਿਡਨੀ ਦੇ ਯਹੂਦੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਨੂੰ ਅਧਿਕਾਰਤ ਤੌਰ ‘ਤੇ ਇੱਕ ਅੱਤਵਾਦੀ ਹਮਲਾ ਘੋਸ਼ਿਤ ਕੀਤਾ ਗਿਆ ਹੈ।

ਪਿਤਾ ਤੇ ਪੁੱਤਰ ਕੌਣ ਹਨ?

ਅਮਰੀਕੀ ਖੁਫੀਆ ਅਧਿਕਾਰੀਆਂ ਦੇ ਅਨੁਸਾਰ, 24 ਸਾਲਾ ਕਥਿਤ ਹਮਲਾਵਰ ਦੀ ਪਛਾਣ ਪਾਕਿਸਤਾਨੀ ਨਾਗਰਿਕ ਨਵੀਦ ਅਕਰਮ ਵਜੋਂ ਹੋਈ ਹੈ। ਅਕਰਮ ਨੂੰ ਸੇਵਾਮੁਕਤ ਪਾਕਿਸਤਾਨੀ ਫੌਜ ਦੇ ਜਨਰਲ ਸਾਦਿਕ ਅਕਰਮ ਦਾ ਪੁੱਤਰ ਦੱਸਿਆ ਜਾਂਦਾ ਹੈ। ਉਹ ਕਥਿਤ ਤੌਰ ‘ਤੇ ਕੁਝ ਮਹੀਨੇ ਪਹਿਲਾਂ ISIS ਚ ਸ਼ਾਮਲ ਹੋਇਆ ਸੀ ਤੇ ਪ੍ਰਬੰਧ ਉਸ ਦੇ ਪਿਤਾ, ਜਨਰਲ ਸਾਦਿਕ ਅਕਰਮ ਦੁਆਰਾ ਕੀਤੇ ਗਏ ਸਨ। ਨਵੀਦ ਅਕਰਮ ਦਾ ਪਰਿਵਾਰ ਇਸ ਸਮੇਂ ਇਸਲਾਮਾਬਾਦ ਚ ਰਹਿੰਦਾ ਹੈ।

ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਮਾਲ ਲੈਨਿਯਨ ਨੇ ਅੱਤਵਾਦੀ ਹਮਲੇ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਇਸ ਸਮੇਂ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕਰ ਰਹੀ ਹੈ। ਲੈਨਿਯਨ ਨੇ ਕਿਹਾ ਕਿ 50 ਸਾਲਾ ਸ਼ੂਟਰ ਨੂੰ ਪੁਲਿਸ ਨੇ ਮੌਕੇ ‘ਤੇ ਗੋਲੀ ਮਾਰ ਦਿੱਤੀ, ਜਦੋਂ ਕਿ ਉਸ ਦੇ 24 ਸਾਲਾ ਪੁੱਤਰ ਨੂੰ ਗੰਭੀਰ ਹਾਲਤ ਚ ਹਸਪਤਾਲ ਲਿਜਾਇਆ ਗਿਆ ਤੇ ਉਹ ਪੁਲਿਸ ਦੀ ਨਿਗਰਾਨੀ ਹੇਠ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਘਟਨਾ ਸਥਾਨ ਦੇ ਨੇੜੇ ਦੋ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ (ਆਈਈਡੀ) ਮਿਲੇ ਸਨ, ਜਿਨ੍ਹਾਂ ਨੂੰ ਬਾਅਦ ਚ ਪੁਲਿਸ ਅਧਿਕਾਰੀਆਂ ਨੇ ਸੁਰੱਖਿਅਤ ਢੰਗ ਨਾਲ ਡਿਸਪੋਸ ਕਰ ਦਿੱਤਾ।

ਸ਼ੂਟਰ ਕੋਲ ਸੀ ਹਥਿਆਰਾਂ ਦਾ ਲਾਇਸੈਂਸ

ਲੈਨਿਯਨ ਨੇ ਪੁਸ਼ਟੀ ਕੀਤੀ ਕਿ ਮ੍ਰਿਤਕ 50 ਸਾਲਾ ਵਿਅਕਤੀ ਕੋਲ ਇੱਕ ਵੈਧ ਹਥਿਆਰ ਲਾਇਸੈਂਸ ਸੀ ਤੇ ਉਸ ਦੇ ਨਾਮ ‘ਤੇ ਛੇ ਹਥਿਆਰ ਰਜਿਸਟਰਡ ਸਨ। ਲੈਨਿਯਨ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਸਾਰੇ ਛੇ ਹਥਿਆਰ ਬੌਂਡੀ ਬੀਚ ‘ਤੇ ਕੀਤੇ ਗਏ ਅਪਰਾਧਾਂ ਚ ਵਰਤੇ ਗਏ ਸਨ। ਪੁਲਿਸ ਕਮਿਸ਼ਨਰ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕੀ ਦੋਵੇਂ ਹਮਲਾਵਰ ਪੁਲਿਸ ਰਾਡਾਰ ‘ਤੇ ਸਨ ਤੇ ਘਟਨਾ ਸਥਾਨ ‘ਤੇ ਆਈਐਸਆਈਐਸ ਦੇ ਝੰਡੇ ਮਿਲਣ ਦੀਆਂ ਰਿਪੋਰਟਾਂ ‘ਤੇ ਕੋਈ ਟਿੱਪਣੀ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ 50 ਸਾਲਾ ਪਿਤਾ ਕੋਲ ਲਗਭਗ 10 ਸਾਲਾਂ ਤੋਂ ਹਥਿਆਰਾਂ ਦਾ ਲਾਇਸੈਂਸ ਸੀ। ਲੈਨਿਯਨ ਨੇ ਕਿਹਾ ਅਸੀਂ ਇਸ ਹਮਲੇ ਦੇ ਪਿੱਛੇ ਦੇ ਉਦੇਸ਼ਾਂ ਦੀ ਜਾਂਚ ਕਰਾਂਗੇ ਤੇ ਇਹ ਜਾਂਚ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਲੈਨਿਯਨ ਨੇ ਕਿਹਾ ਕਿ ਕਾਰਵਾਈ ਦੌਰਾਨ ਜ਼ਖਮੀ ਹੋਏ ਦੋ ਨਿਊ ਸਾਊਥ ਵੇਲਜ਼ ਪੁਲਿਸ ਅਧਿਕਾਰੀ ਹਸਪਤਾਲ ਚ ਦਾਖਲ ਹਨ। ਦੋਵੇਂ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚਣ ਤੇ ਹਮਲਾਵਰਾਂ ਨਾਲ ਗੋਲੀਬਾਰੀ ਦੌਰਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਧਾਰਮਿਕ ਸਥਾਨਾਂ ‘ਤੇ ਪੁਲਿਸ ਦੀ ਸਖ਼ਤ ਮੌਜੂਦਗੀ ਬਣਾਈ ਰੱਖੀ ਜਾਵੇਗੀ।