ਅਮਰੀਕਾ: ਮਿਆਮੀ ਏਅਰਪੋਰਟ ‘ਤੇ ਐਮਾਜ਼ਾਨ ਦਾ ਕਾਰਗੋ ਪਲੇਨ ਰਨਵੇ ‘ਤੇ ਕਰੈਸ਼, 5 ਲੋਕਾਂ ਦੀ ਮੌਤ

Updated On: 

07 Sep 2026 07:52 AM IST

ਕੰਪਨੀ ਨੇ ਕਿਹਾ ਕਿ ਸਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਮਿਆਮੀ ਏਅਰਪੋਰਟ 'ਤੇ ਅੱਜ ਹੋਈ ਘਟਨਾ 'ਚ 5 ਲੋਕਾਂ ਦੀ ਜਾਨ ਚਲੀ ਗਈ। ਸਾਡੀ ਡੂੰਘੀ ਹਮਦਰਦੀ ਉਨ੍ਹਾਂ ਪਰਿਵਾਰਾਂ ਤੇ ਪਿਆਰਿਆਂ ਨਾਲ ਹੈ ਜੋ ਇਸ ਘਟਨਾ ਨਾਲ ਪ੍ਰਭਾਵਿਤ ਹੋਏ ਹਨ।

ਅਮਰੀਕਾ: ਮਿਆਮੀ ਏਅਰਪੋਰਟ ਤੇ ਐਮਾਜ਼ਾਨ ਦਾ ਕਾਰਗੋ ਪਲੇਨ ਰਨਵੇ ਤੇ ਕਰੈਸ਼, 5 ਲੋਕਾਂ ਦੀ ਮੌਤ

ਅਮਰੀਕਾ: ਮਿਆਮੀ ਏਅਰਪੋਰਟ 'ਤੇ ਐਮਾਜ਼ਾਨ ਦਾ ਕਾਰਗੋ ਪਲੇਨ ਰਨਵੇ 'ਤੇ ਕਰੈਸ਼, 5 ਲੋਕਾਂ ਦੀ ਮੌਤ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਐਤਵਾਰ ਨੂੰ ਐਮਾਜ਼ਾਨ ਦਾ ਇੱਕ ਕਾਰਗੋ ਪਲੇਨ ਰਨਵੇ ਤੋਂ ਫਿਸਲ ਗਿਆ। ਪਲੇਨ ਗੱਡੀਆਂ ਨਾਲ ਟਕਰਾਉਣ ਤੋਂ ਬਾਅਦ ਇਸ ‘ਚ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ। ਸੈਨ ਜੁਆਨ, ਪਿਊਰਟੋ ਰੀਕੋ ਤੋਂ ਆਉਣ ਤੋਂ ਬਾਅਦ ਇਹ ਪਲੇਨ ਦੁਪਹਿਰ ਕਰੀਬ 2 ਵਜੇ ਰਨਵੇ ਤੋਂ ਅੱਗੇ ਨਿਕਲ ਗਿਆ। ਮਿਆਮੀ-ਡੇਡ ਕਾਊਂਟੀ ਦੇ ਅਧਿਕਾਰੀਆਂ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਹਾਦਸੇ ‘ਚ 5 ਲੋਕਾਂ ਦੀ ਮੌਤ ਹੋਈ, 3 ਗੰਭੀਰ ਰੂਪ ‘ਚ ਜ਼ਖਮੀ ਹੋਏ ਤੇ 2 ਹੋਰਾਂ ਨੂੰ ਘੱਟ ਗੰਭੀਰ ਸੱਟਾਂ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਮਿਆਮੀ ਦੇ ਅਧਿਕਾਰੀਆਂ ਨੇ ਐਤਵਾਰ ਦੁਪਹਿਰ ਕਿਹਾ ਕਿ ਅਜੇ ਇਹ ਤੈਅ ਕਰਨਾ ਜਲਦਬਾਜ਼ੀ ਹੋਵੇਗੀ ਕਿ ਮਰਨ ਵਾਲੇ ਲੋਕ ਪਲੇਨ ‘ਚ ਸਵਾਰ ਸਨ ਜਾਂ ਉਨ੍ਹਾਂ ਗੱਡੀਆਂ ‘ਚ ਸਨ, ਜਿਨ੍ਹਾਂ ਨਾਲ ਪਲੇਨ ਟਕਰਾਇਆ।

ਪਾਇਲਟ ਤੇ ਕੋ-ਪਾਇਲਟ ਕਾਕਪਿਟ ‘ਚ ਫਸੇ

ਮਿਆਮੀ-ਡੇਡ ਰੈਸਕਿਊ ਫਾਇਰ ਚੀਫ ਰੇ ਜਦਾਲਲਾਹ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਆਸਮਾਨ ‘ਚ ਘਣਾ ਕਾਲਾ ਧੂੰਆ ਉੱਠਣ ਲੱਗਾ। ਪਾਇਲਟ ਤੇ ਕੋ-ਪਾਇਲਟ ਕਾਕਪਿਟ ‘ਚ ਫਸ ਗਏ ਤੇ ਕੁਝ ਲੋਕ ਕਾਰਾਂ ‘ਚ ਫਸੇ ਹੋਏ ਸਨ। ਏਜੰਸੀ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਗੱਡੀ ਦੇ ਹੇਠਾਂ ਫਸਿਆ ਹੋਇਆ ਸੀ।

ਏਅਰਪੋਰਟ ‘ਤੇ ਰੋਕੀਆਂ ਗਈਆਂ ਉਡਾਣਾਂ

ਇਸ ਹਾਦਸੇ ਕਾਰਨ ਦੁਪਹਿਰ ਦੇ ਸਮੇਂ ਇਸ ਵਿਅਸਤ ਏਅਰਪੋਰਟ ‘ਤੇ ਉਡਾਣਾਂ ਵੀ ਰੋਕ ਦਿੱਤੀਆਂ ਗਈਆਂ। ਜਦਾਲਲਾਹ ਨੇ ਦੱਸਿਆ ਕਿ ਹਾਦਸੇ ਤੋਂ ਕਈ ਘੰਟਿਆਂ ਬਾਅਦ ਵੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਲੇਨ ‘ਚੋਂ ਹੋ ਰਹੇ ਫਿਊਲ ਲੀਕੇਜ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਘਟਨਾ ਸਥਾਨ ਦੀਆਂ ਤਸਵੀਰਾਂ ਤੋਂ ਪਤਾ ਲੱਗਿਆ ਕਿ ਪ੍ਰਾਈਮ ਏਅਰ ਦਾ ਪਲੇਨ ਦੋ ਸੈਮੀ-ਟਰੱਕਾਂ ਦੇ ਨੇੜੇ ਸੜਕ ਦੇ ਕਿਨਾਰੇ ਰੁਕਿਆ ਹੋਇਆ ਸੀ। ਪਲੇਨ ਆਪਣੇ ਹੇਠਲੇ ਹਿੱਸੇ ‘ਤੇ ਰੁਕਿਆ ਹੋਇਆ ਲੱਗ ਰਿਹਾ ਸੀ ਤੇ ਅੱਗ ਲੱਗਣ ਦੇ ਬਾਵਜੂਦ ਕਾਫ਼ੀ ਹੱਦ ਤੱਕ ਸਹੀ-ਸਲਾਮਤ ਸੀ।

ਇਸ ਉਡਾਣ ਦਾ ਸੰਚਾਲਨ ਨਾਰਥ ਕੈਰੋਲਾਈਨਾ ਸਥਿਤ ਕਾਰਗੋ ਕੈਰੀਅਰ 21 ਏਅਰ ਕਰ ਰਿਹਾ ਸੀ। ਫਲਾਈਟ-ਟ੍ਰੈਕਿੰਗ ਸਾਈਟ Flightradar24 ਦੇ ਅਨੁਸਾਰ, 32 ਸਾਲ ਪੁਰਾਣਾ ਬੋਇੰਗ 767 ਅਸਲ ‘ਚ ਯਾਤਰੀਆਂ ਨੂੰ ਲਿਜਾਣ ਲਈ ਬਣਾਇਆ ਗਿਆ ਸੀ ਤੇ 2015 ‘ਚ ਕਾਰਗੋ ਪਲੇਨ ‘ਚ ਬਦਲਣ ਤੋਂ ਪਹਿਲਾਂ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਕਈ ਏਅਰਲਾਈਨਾਂ ਲਈ ਉੱਡਦਾ ਰਿਹਾ ਸੀ।

ਲਗਭਗ 250 ਉਡਾਣਾਂ ਦੇਰੀ ਨਾਲ ਚੱਲੀਆਂ

ਫਲਾਈਟ ‘ਚ ਰੁਕਾਵਟਾਂ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ FlightAware ਦੇ ਅਨੁਸਾਰ, ਐਤਵਾਰ ਦੇਰ ਦੁਪਹਿਰ ਏਅਰਪੋਰਟ ‘ਤੇ ਲਗਭਗ 250 ਉਡਾਣਾਂ ਦੇਰੀ ਨਾਲ ਚੱਲੀਆਂ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਹੈ ਕਿ ਉਹ ਜਾਂਚ ਲਈ ਚੇਅਰਵੁਮੈਨ ਜੈਨੀਫਰ ਹੋਮੈਂਡੀ ਦੀ ਅਗਵਾਈ ‘ਚ ਮਿਆਮੀ ਇੱਕ ਟੀਮ ਭੇਜ ਰਹੇ ਹਨ। ਐਮਾਜ਼ਾਨ ਨੇ ਇੱਕ ਬਿਆਨ ‘ਚ ਕਿਹਾ ਕਿ ਉਹ ਕਿਸੇ ਵੀ ਜਾਂਚ ‘ਚ ਸਹਿਯੋਗ ਕਰਨਗੇ।

ਹਾਦਸੇ ‘ਚ ਪੰਜ ਲੋਕਾਂ ਦੀ ਮੌਤ

ਕੰਪਨੀ ਨੇ ਕਿਹਾ ਕਿ ਸਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਅੱਜ ਹੋਈ ਘਟਨਾ ‘ਚ 5 ਲੋਕਾਂ ਦੀ ਜਾਨ ਚਲੀ ਗਈ। ਸਾਡੀ ਡੂੰਘੀ ਹਮਦਰਦੀ ਉਨ੍ਹਾਂ ਪਰਿਵਾਰਾਂ, ਪਿਆਰਿਆਂ ਅਤੇ ਉਨ੍ਹਾਂ ਸਾਰੇ ਲੋਕਾਂ ਨਾਲ ਹੈ ਜੋ ਇਸ ਦੁਖਦਾਈ ਨੁਕਸਾਨ ਨਾਲ ਪ੍ਰਭਾਵਿਤ ਹੋਏ ਹਨ।

ਹਾਦਸੇ ਵਾਲੀ ਥਾਂ ਦੇ ਨੇੜੇ ਇਲੈਕਟ੍ਰਾਨਿਕਸ ਦੀ ਦੁਕਾਨ ਚਲਾਉਣ ਵਾਲੇ ਜੈਕਸਨ ਲੀ ਨੇ ਦੱਸਿਆ ਕਿ ਕਰੈਸ਼ ਤੋਂ ਬਾਅਦ ਉਹ ਆਪਣੇ ਚਾਰ ਸਾਥੀਆਂ ਨਾਲ ਬਾਹਰ ਨਿਕਲੇ ਤੇ ਉਨ੍ਹਾਂ ਨੇ ਏਅਰਪੋਰਟ ਦੀ ਬਾੜ ਦੇ ਨੇੜੇ ਧੂੰਆ ਉੱਠਦਾ ਦੇਖਿਆ। ਲੀ ਨੇ ਕਿਹਾ ਕਿ ਅਸੀਂ ਹਰ ਪੰਜ ਮਿੰਟ ‘ਚ ਪਲੇਨ ਨੂੰ ਉਡਾਣ ਭਰਦੇ ਤੇ ਉਤਰਦੇ ਸੁਣਦੇ ਹਾਂ। ਮੈਨੂੰ ਲੱਗਦਾ ਸੀ ਕਿ ਮੈਨੂੰ ਇਸ ਦੀ ਆਦਤ ਪੈ ਗਈ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਸਾਡੇ ਇੰਨਾ ਨੇੜੇ ਆ ਸਕਦਾ ਹੈ।

Source: TV9Hindi.com

Loading...
Unable to load recommendations.
Follow Us