ਕਿਰਿਆਨੇ ਦੀ ਦੁਕਾਨ ‘ਚ 6 ਲੱਖ ਡਾਲਰ ਦੀ ਧੋਖਾਧੜੀ, FBI ਨੇ ਭਾਰਤੀ ਮੂਲ ਦੇ ਬੇਦੀ ਨੂੰ ਮੋਸਟ ਵਾਂਟੇਡ ਫਰਾਡਸਟਰਾਂ ਦੀ ਲਿਸਟ ‘ਚ ਪਾਇਆ

Published: 

04 Sep 2026 11:29 AM IST

Manjeet Singh Bedi: ਇੱਕ ਭਾਰਤੀ ਮੂਲ ਦੇ ਵਿਅਕਤੀ ਮੰਜੀਤ ਸਿੰਘ ਬੇਦੀ ਦੀ FBI ਤਲਾਸ਼ ਕਰ ਰਹੀ ਹੈ। ਉਸ 'ਤੇ FBI ਦੀ ਸੂਚੀ ਵਿੱਚ ਸਭ ਤੋਂ ਵੱਧ ਧੋਖਾਧੜੀ ਕਰਨ ਦੇ ਆਰੋਪ ਹਨ। ਉਹ ਅਮਰੀਕਾ ਵਿੱਚ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਅਤੇ ਇਸੇ ਦੀ ਆੜ ਵਿੱਚ ਧੋਖਾਧੜੀ ਕਰਦਾ ਸੀ।

ਕਿਰਿਆਨੇ ਦੀ ਦੁਕਾਨ ਚ 6 ਲੱਖ ਡਾਲਰ ਦੀ ਧੋਖਾਧੜੀ, FBI ਨੇ ਭਾਰਤੀ ਮੂਲ ਦੇ ਬੇਦੀ ਨੂੰ ਮੋਸਟ ਵਾਂਟੇਡ ਫਰਾਡਸਟਰਾਂ ਦੀ ਲਿਸਟ ਚ ਪਾਇਆ

FBI ਦੀ ਮੋਸਟ ਵਾਂਟੇਡ ਲਿਸਟ 'ਚ ਬੇਦੀ

ਅਮਰੀਕਾ ਦੀ ਸਭ ਤੋਂ ਵੱਡੀ ਅਤੇ ਮੁੱਖ ਸੰਘੀ ਜਾਂਚ ਏਜੰਸੀ ਐਫਬੀਆਈ (FBI) ਨੇ ਮੰਜੀਤ ਸਿੰਘ ਬੇਦੀ ਨਾਮ ਦੇ ਵਿਅਕਤੀ ਨੂੰ ਸਭ ਤੋਂ ਵੱਧ ਲੋੜੀਂਦੇ ਧੋਖਾਧੜੀ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ਦਾ ਮਤਲਬ ਹੈ ਕਿ ਧੋਖਾਧੜੀ (Fraud) ਦੇ ਵੱਡੇ ਮਾਮਲਿਆਂ ਵਿੱਚ ਉਸ ਦੀ ਸਭ ਤੋਂ ਵੱਧ ਭਾਲ ਕੀਤੀ ਜਾ ਰਹੀ ਹੈ। ਭਾਰਤ ਵਿੱਚ ਜਨਮੇ ਮੰਜੀਤ ਸਿੰਘ ਬੇਦੀ ਨੂੰ ਅਮਰੀਕੀ ਸਰਕਾਰ ਦੀ ਲਾਭ ਯੋਜਨਾ ਵਿੱਚ ਕਥਿਤ ਤੌਰ ‘ਤੇ ਗੜਬੜ ਕਰਨ ਵਿੱਚ ਸ਼ਾਮਲ ਹੋਣ ਦੇ ਆਰੋਪਾਂ ਕਾਰਨ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

FBI ਦੇ ਅਨੁਸਾਰ, ਬੇਦੀ ਵਾਸ਼ਿੰਗਟਨ ਵਿੱਚ ਇੱਕ ਛੋਟੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਹ ਸਪਲੀਮੈਂਟਲ ਨਿਊਟ੍ਰਿਸ਼ਨ ਅਸਿਸਟੈਂਸ ਪ੍ਰੋਗਰਾਮ (SNAP) ਤਹਿਤ ਗਾਹਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਦੇਣ ਦੀ ਬਜਾਏ ਨਕਦੀ ਦੇਣ ਲਈ ਉਨ੍ਹਾਂ ਦੇ ਸਰਕਾਰੀ ਲਾਭ ਕਾਰਡ ਸਵਾਈਪ ਕਰਦਾ ਸੀ।

ਕਰਿਆਨੇ ਦੇ ਸਮਾਨ ਦੀ ਬਜਾਏ ਦਿੰਦਾ ਸੀ ਨਕਦੀ

ਐਫਬੀਆਈ ਨੇ ਦੱਸਿਆ, ਬੇਦੀ ਲਾਭਪਾਤਰੀਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਵੇਚਣ ਦੀ ਬਜਾਏ ਕਥਿਤ ਤੌਰ ‘ਤੇ ਉਨ੍ਹਾਂ ਦੇ ਇਲੈਕਟ੍ਰਾਨਿਕ ਬੈਨਿਫਿਟ ਟ੍ਰਾਂਸਫਰ (EBT) ਕਾਰਡ ਸਵਾਈਪ ਕਰਦਾ ਸੀ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਨਕਦੀ ਦਿੰਦਾ ਸੀ। ਇਸ ਵਿੱਚੋਂ ਅੱਧੀ ਰਕਮ ਉਹ ਖੁਦ ਰੱਖ ਲੈਂਦਾ ਸੀ। ਐਫਬੀਆਈ ਦੇ ਦਾਅਵੇ ਮੁਤਾਬਕ, ਬੇਦੀ ਨੇ ਮਾਰਚ 2024 ਤੋਂ ਜੂਨ 2025 ਦਰਮਿਆਨ ਅਮਰੀਕੀ ਸਰਕਾਰ ਨਾਲ ਘੱਟੋ-ਘੱਟ 6 ਲੱਖ ਅਮਰੀਕੀ ਡਾਲਰ ਦੀ ਧੋਖਾਧੜੀ ਕੀਤੀ। ਉਹ ਹੁਣ ਅਮਰੀਕਾ ਦਾ ਨਾਗਰਿਕ ਬਣ ਚੁੱਕਾ ਹੈ।

ਡੇਢ ਲੱਖ ਡਾਲਰ ਦਾ ਰੱਖਿਆ ਗਿਆ ਇਨਾਮ

ਬੇਦੀ ਟੈਕੋਮਾ ਵਿੱਚ ਏਸ਼ੀਅਨ ਗ੍ਰੋਸਰੀ ਸਟੋਰ ਨਾਮ ਦੀ ਇੱਕ ਛੋਟੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਹ ਕਥਿਤ ਤੌਰ ‘ਤੇ SNAP ਲਾਭਪਾਤਰੀਆਂ ਦੇ EBT ਕਾਰਡਾਂ ਦੀ ਵਰਤੋਂ ਕਰਦਾ ਸੀ। ਐਫਬੀਆਈ ਨੇ ਕਿਹਾ, ਉਸ ਦੀ ਗ੍ਰਿਫ਼ਤਾਰੀ ਅਤੇ ਦੋਸ਼ਸਿੱਧੀ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਲਈ 1,50,000 ਅਮਰੀਕੀ ਡਾਲਰ ਤੱਕ ਦਾ ਇਨਾਮ ਦਿੱਤਾ ਜਾਵੇਗਾ। ਵਾਇਰ ਫਰਾਡ ਅਤੇ SNAP ਲਾਭ ਧੋਖਾਧੜੀ ਦੇ ਆਰੋਪ ਲੱਗਣ ਤੋਂ ਬਾਅਦ ਬੇਦੀ ਨੂੰ ਗ੍ਰਿਫ਼ਤਾਰ ਕੀਤੇ ਬਿਨਾਂ ਅਦਾਲਤ ਵਿੱਚ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ।

ਉਸ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਅਤੇ ਵਾਸ਼ਿੰਗਟਨ ਸੂਬੇ ਵਿੱਚ ਹੀ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਹਾਲਾਂਕਿ, ਐਫਬੀਆਈ ਨੇ ਕਿਹਾ ਕਿ ਬੇਦੀ ਜਲਦ ਹੀ ਸਰਹੱਦ ਪਾਰ ਕਰਕੇ ਕੈਨੇਡਾ ਚਲਾ ਗਿਆ ਅਤੇ ਫਿਰ ਭਾਰਤ ਭੱਜ ਗਿਆ। ਬੇਦੀ ਨੇ ਅਦਾਲਤ ਦੇ ਨਿਯਮਾਂ ਦੀ ਉਲੰਘਣਾ ਕੀਤੀ। ਇਸ ਲਈ 21 ਮਈ ਨੂੰ ਅਮਰੀਕੀ ਅਦਾਲਤ ਨੇ ਉਸ ਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ।

Source:TV9Hindi.com

Loading...
Unable to load recommendations.
Follow Us
Related Stories
US ਨੇ ਜਾਰੀ ਕੀਤਾ ਟਰੰਪ ਦੀ ਤਸਵੀਰ ਵਾਲਾ $1 ਦਾ ਸਿੱਕਾ, ਕਿਉਂ ਮੱਚਿਆ ਹੈ ਹੰਗਾਮਾ?
ਨੇਪਾਲ ਹੜ੍ਹ ‘ਚ ਭਾਰਤ ਦਾ ਮਦਦ ਅਭਿਆਨ ਜਾਰੀ, 5.5 ਟਨ ਮੈਡੀਕਲ ਸਮਾਨ ਲੈ ਕੇ ਪਹੁੰਚਿਆ IAF ਦਾ ਜਹਾਜ਼, 166 ਭਾਰਤੀਆਂ ਦਾ ਰੈਸਕਿਊ
ਗੋਲੀਬਾਰੀ ਨਾਲ ਫਿਰ ਦਹਿਲਿਆ ਅਮਰੀਕਾ, ਮਿਨੀਆਪੋਲਿਸ ਚ 2 ਦੀ ਮੌਤ, 3 ਪੁਲਿਸ ਅਧਿਕਾਰੀਆਂ ਸਮੇਤ 7 ਜ਼ਖਮੀ
ਕੈਨੇਡਾ ਦੇ ਪੋਰਟੇਜ ਕਾਲਜ ‘ਤੇ 1500 ਪੰਜਾਬੀ ਵਿਦਿਆਰਥੀਆਂ ਨਾਲ ਧੋਖਾਧੜੀ ਦੇ ਆਰੋਪ, ₹32 ਲੱਖ ਫੀਸ ਦੇ ਕੇ ਨਾਨ-ਕ੍ਰੈਡਿਟ ਕੋਰਸ ‘ਚ ਫਸੇ ਵਿਦਿਆਰਥੀ
ਕੈਨੇਡਾ ‘ਚ ਵੱਸਦੇ ਪੰਜਾਬੀਆਂ ਨੂੰ ਮਿਲੇਗਾ UPI ਦਾ ਫਾਇਦਾ, ਪਰਿਵਾਰਾਂ ਨੂੰ ਪੈਸੇ ਭੇਜਣ ਤੋਂ ਲੈ ਕੇ ਕਾਰੋਬਾਰੀ ਭੁਗਤਾਨ ਤੱਕ ਹੋਵੇਗੀ ਸਹੂਲਤ
ਗ੍ਰੀਨ ਕਾਰਡ ਲਈ ਕਰਨਾ ਪਵੇਗਾ 179 ਸਾਲ ਇੰਤਜ਼ਾਰ, ਅਮਰੀਕਾ ਦੀ ਨਾਗਰਿਕਤਾ ਦਾ ਸੁਪਨਾ ਦੇਖ ਰਹੇ ਭਾਰਤੀਆਂ ਨੂੰ ਲੈ ਕੇ ਸਾਹਮਣੇ ਆਈ ਇਹ ਰਿਪੋਰਟ