ਸਾਊਥ ਅਫਰੀਕਾ ਦੀ ਰਾਜਧਾਨੀ ‘ਚ ਅੱਗ ਲੱਗਣ ਨਾਲ 63 ਲੋਕ ਦੀ ਮੌਤ, 40 ਤੋਂ ਜ਼ਿਆਦਾ ਜ਼ਖਮੀ

tv9-punjabi
Updated On: 

31 Aug 2023 19:36 PM

ਜੋਹਾਨਸਬਰਗ ਵਿੱਚ ਹੋਏ ਇਸ ਹਾਦਸੇ ਵਿੱਚ 63 ਲੋਕਾਂ ਦੀ ਮੌਤ ਹੋ ਗਈ ਹੈ। ਐਮਰਜੈਂਸੀ ਮੈਨੇਜਮੈਂਟ ਸਰਵਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਕੱਢਣ ਦੀ ਪ੍ਰਕਿਰਿਆ ਜਾਰੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਅੱਗਜ਼ਨੀ ਦੀ ਇਹ ਘਟਨਾ ਡਾਊਨਟਾਊਨ ਇਲਾਕੇ 'ਚ ਵਾਪਰੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਜਿਸ ਇਮਾਰਤ ਵਿਚ ਅੱਗ ਲੱਗੀ, ਉਸ ਵਿਚ ਕਰੀਬ 200 ਲੋਕ ਰਹਿ ਰਹੇ ਸਨ।

ਸਾਊਥ ਅਫਰੀਕਾ ਦੀ ਰਾਜਧਾਨੀ ਚ ਅੱਗ ਲੱਗਣ ਨਾਲ 63 ਲੋਕ ਦੀ ਮੌਤ, 40 ਤੋਂ ਜ਼ਿਆਦਾ ਜ਼ਖਮੀ
Follow Us On
World News: ਦੱਖਣੀ ਅਫਰੀਕਾ ਦੀ ਰਾਜਧਾਨੀ ਜੋਹਾਨਸਬਰਗ (Johannesburg) ‘ਚ ਵੀਰਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਸ਼ਹਿਰੀ ਖੇਤਰ ਵਿੱਚ ਸਥਿਤ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਅੱਗਜ਼ਨੀ ਦੀ ਇਸ ਘਟਨਾ ‘ਚ ਹੁਣ ਤੱਕ 63 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 40 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਜੋਹਾਨਸਬਰਗ ਐਮਰਜੈਂਸੀ (Emergency) ਮੈਨੇਜਮੈਂਟ ਸਰਵਿਸ ਦੇ ਬੁਲਾਰੇ ਬਰਟ ਮੁਲਾਉਦਜ਼ੀ ਨੇ ਦੱਸਿਆ ਕਿ ਹੁਣ ਤੱਕ 63 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ 43 ਲੋਕ ਜ਼ਖਮੀ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ। ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

ਇਮਾਰਤ ਵਿੱਚ 200 ਲੋਕ ਮੌਜੂਦ ਸਨ

ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ (Hospitals) ‘ਚ ਦਾਖਲ ਕਰਵਾਇਆ ਗਿਆ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਸ ਇਮਾਰਤ ਵਿਚ ਅੱਗ ਲੱਗੀ, ਉਸ ਵਿਚ ਕਰੀਬ 200 ਲੋਕ ਰਹਿ ਰਹੇ ਸਨ।