11/11/11 ਨੂੰ 11:11 ਵਜੇ, ਦੱਖਣੀ ਅਫਰੀਕਾ ਨੂੰ ਆਸਟ੍ਰੇਲੀਆ ਵਿਰੁੱਧ ਜਿੱਤ ਲਈ 111 ਦੌੜਾਂ ਦੀ ਲੋੜ ਸੀ

Updated On: 

11 Nov 2023 15:06 PM

ਅੱਜ ਅਸੀਂ ਤੁਹਾਨੂੰ ਕ੍ਰਿਕੇਟ ਵਿੱਚ ਇੱਕ ਅਜਿਹੇ ਦੁਰਲੱਭ ਪਲ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਹੜਾ ਵਿੱਚ ਬਹੁਤ ਹੀ ਘੱਟ ਹੋਇਆ ਹੈ। ਗੱਲ ਨਵੰਬਰ 2011 ਦੀ ਹੈ ਦੱਖਣੀ ਅਫ਼ਰੀਕਾ ਦੇ ਕੇਪਟਾਊਨ ਵਿਖੇ ਦੱਖਣੀ ਅਫ਼ਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਪਹਿਲੇ ਟੈਸਟ ਮੈਚ ਚੱਲ ਰਿਹਾ ਸੀ। ਉਸ ਦੌਰਾਨ 11/11/2011 ਨੂੰ ਸਵੇਰੇ 11:11 ਵਜੇ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ ਸਿਰਫ਼ 111 ਦੌੜਾਂ ਦੀ ਲੋੜ ਸੀ। ਇਸ ਦੌਰਾਨ ਸਕੋਰ ਬੋਰਡ 11:11 11/11/11 ਪੜ੍ਹਿਆ ਜਾ ਰਿਹਾ ਸੀ।

11/11/11 ਨੂੰ 11:11 ਵਜੇ, ਦੱਖਣੀ ਅਫਰੀਕਾ ਨੂੰ ਆਸਟ੍ਰੇਲੀਆ ਵਿਰੁੱਧ ਜਿੱਤ ਲਈ 111 ਦੌੜਾਂ ਦੀ ਲੋੜ ਸੀ
Follow Us On

ਸਪੋਰਟਸ ਨਿਊਜ। ਖੇਡਾਂ ਵਿੱਚ ਦੁਰਲੱਭ ਪਲ ਆਉਂਦੇ ਰਹਿੰਦੇ ਹਨ। ਜਿਨ੍ਹਾਂ ਵਿੱਚੋਂ ਕੁਝ ਬੜੇ ਹੀ ਅਜੀਬ ਹਨ। ਜੇਕਰ ਗੱਲ ਕਰੀਏ 11/11/11 ਯਾਨੀ 11 ਨਵੰਬਰ 2011 ਦੀ ਤਾਂ ਇਸ ਦਿਨ ਕ੍ਰਿਕੇਟ ਦੇ ਖੇਤਰ ਵਿੱਚ ਅਜਿਹੀ ਘਟਨਾ ਵਾਪਰੀ ਸੀ। ਦੱਖਣੀ ਅਫ਼ਰੀਕਾ ਦੇ ਕੇਪਟਾਊਨ ਵਿਖੇ ਦੱਖਣੀ ਅਫ਼ਰੀਕਾ (South Africa) ਅਤੇ ਆਸਟ੍ਰੇਲੀਆ ਵਿਚਾਲੇ ਪਹਿਲੇ ਟੈਸਟ ਮੈਚ ਚੱਲ ਰਿਹਾ ਸੀ।

ਦੱਖਣੀ ਅਫਰੀਕਾ ਦੀ ਟੀਮ ਨੂੰ ਜਿੱਤ ਲਈ 236 ਦੌੜਾਂ ਦੀ ਲੋੜ ਸੀ ਅਤੇ ਤੀਜੇ ਦਿਨ ਉਹ 1 ਵਿਕਟ ‘ਤੇ 125 ਦੌੜਾਂ ‘ਤੇ ਸੀ ਜਦੋਂ ਦਿਲਚਸਪ ਸਥਿਤੀ ਬਣ ਗਈ। 11/11/2011 ਨੂੰ ਸਵੇਰੇ 11:11 ਵਜੇ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ ਸਿਰਫ਼ 111 ਦੌੜਾਂ ਦੀ ਲੋੜ ਸੀ। ਇਸ ਦੌਰਾਨ ਸਕੋਰ ਬੋਰਡ 11:11 11/11/11 ਪੜ੍ਹਿਆ ਜਾ ਰਿਹਾ ਸੀ। ਕ੍ਰਿਕੇਟ (Cricket) ਬਹੁਤ ਹੀ ਦਿਲਚਸਪ ਖੇਡ ਹੈ ਜਿਸ ਵਿੱਚ ਕਈ ਵਾਰੀ ਅਜਿਹੇ ਰਿਕਾਰਡ ਬਣ ਜਾਂਦੇ ਹਨ ਜਿਹੜੇ ਬਹੁਤ ਸਮੇਂ ਤੱਕ ਯਾਦ ਰਹਿੰਦੇ ਹਨ।