ਬਿਨਾਂ ਬੱਲੇ ਦੇ ਦੌੜ ਪਏ ਮੁਹੰਮਦ ਰਿਜ਼ਵਾਨ, ਡਿੱਗਦੇ ਹੋਏ ਕ੍ਰੀਜ਼ ‘ਤੇ ਪਹੁੰਚੇ, ਫਿਰ ਜੋ ਕੀਤਾ ਉਹ ਦੇਖ ਸਭ ਹੈਰਾਨ, ਦੇਖੋ VIDEO
ਪਾਕਿਸਤਾਨੀ ਕ੍ਰਿਕਟ ਟੀਮ ਫਿਲਹਾਲ ਨਿਊਜ਼ੀਲੈਂਡ ਦੌਰੇ 'ਤੇ ਹੈ ਪਰ ਉਸ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਦੀ ਟੀਮ ਤਿੰਨੋਂ ਮੈਚ ਹਾਰ ਗਈ। ਤੀਜੇ ਮੈਚ 'ਚ ਪਾਕਿਸਤਾਨ ਦੇ ਉਪ ਕਪਤਾਨ ਮੁਹੰਮਦ ਰਿਜ਼ਵਾਨ ਨੇ ਅਜਿਹਾ ਕੁਝ ਕੀਤਾ ਕਿ ਦਰਸ਼ਕ ਹੈਰਾਨ ਰਹਿ ਗਏ।
ਪਾਕਿਸਤਾਨ ਕ੍ਰਿਕਟ ਟੀਮ ਇਸ ਸਮੇਂ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਨਿਊਜ਼ੀਲੈਂਡ ਨੇ ਪਹਿਲੇ ਦੋ ਮੈਚ ਜਿੱਤ ਕੇ ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਲਈ ਸੀ। ਪਾਕਿਸਤਾਨ ਨੂੰ ਉਮੀਦ ਸੀ ਕਿ ਉਹ ਤੀਜਾ ਮੈਚ ਜਿੱਤ ਲਵੇਗਾ ਪਰ ਇਸ ਮੈਚ ਵਿਚ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੇ ਟੀ-20 ਵਿੱਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 45 ਦੌੜਾਂ ਨਾਲ ਹਰਾਇਆ। ਪਾਕਿਸਤਾਨ ਨਵੇਂ ਕਪਤਾਨ ਸ਼ਾਹੀਨ ਸ਼ਾਹ ਅਫਰੀਦੀ ਦੀ ਅਗਵਾਈ ‘ਚ ਚੰਗੀ ਸ਼ੁਰੂਆਤ ਨਹੀਂ ਕਰ ਸਕਿਆ। ਇਸ ਮੈਚ ‘ਚ ਪਾਕਿਸਤਾਨ ਦਾ ਬੁਰਾ ਹਾਲ ਸੀ ਪਰ ਮੈਚ ਦੌਰਾਨ ਪਾਕਿਸਤਾਨ ਦੇ ਉਪ-ਕਪਤਾਨ ਮੁਹੰਮਦ ਰਿਜ਼ਵਾਨ ਨੇ ਅਜਿਹਾ ਕੁਝ ਕੀਤਾ ਜਿਸ ‘ਤੇ ਦਰਸ਼ਕ ਵਿਸ਼ਵਾਸ ਨਹੀਂ ਕਰ ਸਕੇ। ਰਿਜ਼ਵਾਨ ਇਸ ਮੈਚ ‘ਚ ਬਿਨਾਂ ਬੱਲੇ ਦੇ ਰਨ ਆਊਟ ਹੋ ਗਏ ਅਤੇ ਉਨ੍ਹਾਂ ਨੇ ਅੱਗੇ ਜੋ ਕੀਤਾ, ਉਹ ਹਰ ਕਿਸੇ ਨੂੰ ਹਸਾ ਦੇਵੇਗਾ।
ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਸੱਤ ਵਿਕਟਾਂ ਗੁਆ ਕੇ 224 ਦੌੜਾਂ ਬਣਾਈਆਂ। ਪਾਕਿਸਤਾਨੀ ਦੀ ਟੀਮ ਇਸ ਸਕੋਰ ਦੇ ਸਾਹਮਣੇ ਟਿਕ ਨਹੀਂ ਸਕੀ। ਪਾਕਿਸਤਾਨ ਦੀ ਟੀਮ 20 ਓਵਰ ਖੇਡਣ ਤੋਂ ਬਾਅਦ ਸੱਤ ਵਿਕਟਾਂ ਗੁਆ ਕੇ 179 ਦੌੜਾਂ ਹੀ ਬਣਾ ਸਕੀ।
ਬਿਨਾਂ ਬੱਲੇ ਤੋਂ ਦੌੜਾਂ ਬਣਾਈਆਂ
ਪਾਕਿਸਤਾਨ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ। ਪਾਰੀ ਦਾ ਛੇਵਾਂ ਓਵਰ ਸੁੱਟਿਆ ਜਾ ਰਿਹਾ ਸੀ। ਮੈਟ ਹੈਨਰੀ ਗੇਂਦਬਾਜ਼ੀ ਕਰ ਰਹੇ ਸੀ। ਹੈਨਰੀ ਨੇ ਓਵਰ ਦੀ ਪੰਜਵੀਂ ਗੇਂਦ ਰਿਜ਼ਵਾਨ ਦੇ ਪੈਰ ‘ਤੇ ਸੁੱਟੀ, ਜੋ ਥੋੜ੍ਹੀ ਸ਼ਾਰਟ ਸੀ। ਰਿਜ਼ਵਾਨ ਨੇ ਇਹ ਗੇਂਦ ਮਿਡਵਿਕਟ ਵੱਲ ਖੇਡੀ ਅਤੇ ਰਨ ਲੈਣ ਲਈ ਦੌੜੇ ਪਰ ਜਿਵੇਂ ਹੀ ਉਹ ਰਨ ਲੈਣ ਲਈ ਦੌੜੇ ਤਾਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਗਏ। ਇਸ ਦੌਰਾਨ ਉਨ੍ਹਾਂ ਦੇ ਹੱਥ ਤੋਂ ਬੱਲਾ ਖਿਸਕ ਗਿਆ। ਰਿਜ਼ਵਾਨ ਨੇ ਦੁਬਾਰਾ ਬੱਲਾ ਨਹੀਂ ਚੁੱਕਿਆ ਅਤੇ ਬਿਨਾਂ ਬੱਲੇ ਦੇ ਭੱਜ ਗਏ। ਰਿਜ਼ਵਾਨ ਜਦੋਂ ਨਾਨ-ਸਟ੍ਰਾਈਕਰ ਐਂਡ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਕ੍ਰੀਜ਼ ‘ਤੇ ਹੱਥ ਰੱਖ ਕੇ ਦੌੜ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜਲਦਬਾਜ਼ੀ ‘ਚ ਉਹ ਆਪਣਾ ਹੱਥ ਵੀ ਕਰੀਜ਼ ਦੇ ਅੰਦਰ ਨਾ ਰੱਖ ਸਕੇ ਅਤੇ ਮੁੜ ਕੇ ਦੂਜੀ ਦੌੜ ਲਈ ਦੌੜ ਗਏ। ਇਸ ਕਾਰਨ ਇਹ ਦੌੜ ਛੋਟੀ ਰਨ ਬਣ ਗਈ। ਇਸ ਮੈਚ ‘ਚ ਰਿਜ਼ਵਾਨ ਨੇ ਸਿਰਫ 24 ਦੌੜਾਂ ਬਣਾਈਆਂ।
— Nihari Korma (@NihariVsKorma) January 17, 2024
ਇਹ ਵੀ ਪੜ੍ਹੋ
ਮੈਚ ਦਾ ਹਾਲ
ਇਸ ਮੈਚ ਵਿੱਚ ਨਿਊਜ਼ੀਲੈਂਡ ਲਈ ਸਲਾਮੀ ਬੱਲੇਬਾਜ਼ ਫਿਨ ਐਲਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਤੂਫਾਨੀ ਸੈਂਕੜਾ ਲਗਾਇਆ। ਉਨ੍ਹਾਂ ਨੇ 62 ਗੇਂਦਾਂ ਵਿੱਚ 137 ਦੌੜਾਂ ਬਣਾਈਆਂ ਜਿਸ ਵਿੱਚ ਪੰਜ ਚੌਕੇ ਅਤੇ 16 ਛੱਕੇ ਸ਼ਾਮਲ ਸਨ। ਪਾਕਿਸਤਾਨ ਵੱਲੋਂ ਕੋਈ ਵੀ ਅਜਿਹੀ ਤੂਫਾਨੀ ਪਾਰੀ ਨਹੀਂ ਖੇਡ ਸਕਿਆ। ਬਾਬਰ ਆਜ਼ਮ ਨੇ 58 ਦੌੜਾਂ ਬਣਾਈਆਂ ਅਤੇ ਟੀਮ ਦੇ ਸਭ ਤੋਂ ਵੱਧ ਸਕੋਰਰ ਰਹੇ। ਮੁਹੰਮਦ ਨਵਾਜ਼ ਨੇ 15 ਗੇਂਦਾਂ ‘ਤੇ 28 ਦੌੜਾਂ ਬਣਾਈਆਂ।