ਅਫਰੀਕਾ ਚ ਟੀਮ ਇੰਡੀਆ ਦਾ ਮਿਸ਼ਨ ਫ਼ਤਿਹ,ਕੇਪਟਾਊਨ ‘ਚ ਪਹਿਲੀ ਵਾਰ ਜਿੱਤਿਆ ਮੈਚ

Published: 

04 Jan 2024 18:43 PM

ਕੇਪਟਾਊਨ ਚ ਹੋਈ ਜਿੱਤ ਨਾਲ ਹੀ ਟੀਮ ਇੰਡੀਆ ਨੇ ਸੈਂਚੁਰੀਅਨ ਟੈਸਟ 'ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ ਭਾਰਤ ਨੇ ਕੇਪਟਾਊਨ ਟੈਸਟ 'ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਟੀਮ ਨੂੰ ਇਸ ਮੈਦਾਨ ਵਿੱਚ ਜਿੱਤ ਹਾਸਿਲ ਹੋਈ ਹੈ। ਇਸ ਨਾਲ ਟੀਮ ਇੰਡੀਆ ਨੇ ਟੈਸਟ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ।

ਅਫਰੀਕਾ ਚ ਟੀਮ ਇੰਡੀਆ ਦਾ ਮਿਸ਼ਨ ਫ਼ਤਿਹ,ਕੇਪਟਾਊਨ ਚ ਪਹਿਲੀ ਵਾਰ ਜਿੱਤਿਆ ਮੈਚ

pic credit : PTI

Follow Us On

ਦੱਖਣੀ ਅਫਰੀਕਾ ਦੇ ਦੌਰੇ ਤੇ ਗਈ ਭਾਰਤੀ ਕ੍ਰਿਕਟ ਟੀਮ ਦਾ ਜਲਵਾ ਜਾਰੀ ਹੈ, ਭਾਰਤ (India) ਨੇ ਕੇਪਟਾਊਨ ਦੀ ਧਰਤੀ ਤੇ ਪਹਿਲੀ ਵਾਰ ਦੱਖਣੀ ਅਫਰੀਕਾ ਨੂੰ ਹਰਾਇਆ ਹੈ। ਦੱਖਣੀ ਅਫ਼ਰੀਕਾ ਦੀ ਧਰਤੀ ‘ਤੇ ਭਾਰਤ ਦੀ ਇਹ ਪੰਜਵੀਂ ਟੈਸਟ ਜਿੱਤ ਹੈ, ਜਦਕਿ ਇਸ ਵਾਰ ਵੀ ਉਸ ਨੇ ਸੀਰੀਜ਼ ਬਰਾਬਰ ਕਰ ਲਈ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਕੇਪਟਾਊਨ ਬਾ-ਕਮਾਲ ਖੇਡ ਦਾ ਪ੍ਰਦਰਸ਼ਨ ਕਰਦਿਆਂ ਮਹਿਜ਼ 2 ਦਿਨਾਂ ਅੰਦਰ ਹੀ ਅਫਰੀਕੀ ਟੀਮ ਨੂੰ ਹਰਾਕੇ ਇਸ ਜਿੱਤ ਨੂੰ ਆਪਣੇ ਨਾਂਅ ਕਰ ਲਿਆ

ਕੇਪਟਾਊਨ ਚ ਹੋਈ ਜਿੱਤ ਨਾਲ ਹੀ ਟੀਮ ਇੰਡੀਆ ਨੇ ਸੈਂਚੁਰੀਅਨ ਟੈਸਟ ‘ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ ਭਾਰਤ ਨੇ ਕੇਪਟਾਊਨ ਟੈਸਟ (Test) ‘ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਟੀਮ ਨੂੰ ਇਸ ਮੈਦਾਨ ਵਿੱਚ ਜਿੱਤ ਹਾਸਿਲ ਹੋਈ ਹੈ। ਇਸ ਨਾਲ ਟੀਮ ਇੰਡੀਆ ਨੇ ਟੈਸਟ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ, ਭਾਵੇਂ ਭਾਰਤੀ ਟੀਮ ਇੱਥੇ ਸੀਰੀਜ਼ ਜਿੱਤਣ ‘ਚ ਕਾਮਯਾਬ ਨਹੀਂ ਹੋਈ ਪਰ ਇਸ ਨੇ ਸੀਰੀਜ਼ ਨੂੰ ਜ਼ਰੂਰ ਬਚਾ ਲਿਆ ਹੈ।

ਇਸ ਮੈਚ ਵਿੱਚ ਜੇਕਰ ਦੋਵੇਂ ਟੀਮਾਂ ਦੇ ਪ੍ਰਦਰਸ਼ਨ ਤੇ ਝਾਤ ਮਾਰੀ ਜਾਵੇ ਤਾਂ ਦੱਖਣੀ ਅਫਰੀਕਾ ਦੀ ਪਹਿਲੀ (First)ਪਾਰੀ ਮਹਿਜ਼ 55 ਦੌੜਾਂ ਤੇ ਨਿਪਟ ਗਈ ਅਤੇ ਦੂਜੀ ਪਾਰੀ ਅਫਰੀਕੀ ਟੀਮ 176 ਦੌੜਾਂ ਹੀ ਬਣਾ ਸਕੀ । ਉਧਰ ਭਾਰਤੀ ਟੀਮ ਨੇ 153 ਦੌੜਾਂ ਬਣਾਈਆਂ ਤੇ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ਗੁਆਕੇ 80 ਦੌੜਾਂ ਬਣਾਈਆਂ ਤੇ ਇਸ ਮੈਚ ਨੂੰ ਆਪਣੇ ਨਾਂਅ ਕਰ ਲਿਆ।