ਪੰਜਾਬ ਵਿੱਚ ਧੁੱਪ ਨੇ ਦਵਾਈ ਠੰਡ ਤੋਂ ਰਾਹਤ, ਕਈ ਥਾਵਾਂ ਤੇ ਅਜੇ ਵੀ ਧੁੰਦ
Weather Updates: ਫ਼ਰਬਰੀ ਮਹੀਨੇ ਦੇ ਆਉਣ ਨਾਲ ਜਿੱਥੇ ਬਸੰਤ ਰੁੱਤ ਦੀ ਆਮਦ ਹੋ ਰਹੀ ਹੈ ਤਾਂ ਉਵੇਂ ਉਵੇਂ ਠੰਡ ਤੋਂ ਵੀ ਰਾਹਤ ਮਿਲ ਰਹੀ ਹੈ। ਪੰਜਾਬ ਵਿੱਚ ਅੱਜ ਵੀ ਕਈ ਥਾਵਾਂ ਤੇ ਹਲਕੀ ਬੱਦਲਵਾਈ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ ਕਈ ਥਾਵਾਂ ਤੇ ਠੰਡੀਆਂ ਹਵਾਵਾਂ ਵੀ ਚੱਲ ਸਕਦੀਆਂ ਹਨ ਪਰ ਧੁੱਪ ਕਾਰਨ ਸਰਦੀ ਤੋਂ ਰਾਹਤ ਮਿਲੇਗੀ। ਦੇਖੋ ਆਪਣੇ ਇਲਾਕੇ ਦੇ ਮੌਸਮ ਦਾ ਹਾਲ
ਪੰਜਾਬ ਅਤੇ ਹਰਿਆਣਾ ਵਿੱਚ ਸ਼ੁੱਕਰਵਾਰ ਨੂੰ ਸੀਤ ਲਹਿਰ ਦੀ ਸਥਿਤੀ ਵਿੱਚ ਕੋਈ ਤਬਦੀਲੀ ਨਹੀਂ ਆਈ ਅਤੇ ਸੀਜ਼ਨ ਦੇ ਸਮੇਂ ਲਈ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ। ਬੇਸ਼ੱਕ ਦਿਨ ਵਿੱਚ ਸੂਰਜ ਦਿਖਾਈ ਦੇਣ ਨਾਲ ਪਿਛਲੇ ਦਿਨਾਂ ਤੋਂ ਪੈ ਰਹੀ ਸ਼ੀਤ ਲਹਿਰ ਤੋਂ ਹਲਕੀ ਜਿਹੀ ਰਾਹਤ ਮਿਲੀ ਹੈ।
ਅੱਜ ਘੱਟੋਂ ਘੱਟ ਤਾਪਮਾਨ 7 ਡਿਗਰੀ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਦੀਆਂ ਘਟਨਾਵਾਂ ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ accuweather.com ਦੇ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 22 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਦਿਨ ਵਿੱਚ ਪਹਾੜੀ ਇਲਾਕਿਆਂ ਵਿੱਚੋਂ ਠੰਡੀਆਂ ਹਵਾਵਾਂ ਵੀ ਆ ਸਕਦੀਆਂ ਹਨ।
ਪੰਜਾਬ ਦੇ ਹੋਰ ਸਥਾਨਾਂ ਵਿੱਚੋਂ, ਅੰਮ੍ਰਿਤਸਰ ਦਾ ਤਾਪਮਾਨ 9 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਜਦਕਿ ਲੁਧਿਆਣਾ ਅਤੇ ਪਟਿਆਲਾ ਦਾ ਘੱਟੋ-ਘੱਟ ਤਾਪਮਾਨ ਕ੍ਰਮਵਾਰ 6 ਅਤੇ 7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਪਠਾਨਕੋਟ, ਬਠਿੰਡਾ, ਫਰੀਦਕੋਟ ਅਤੇ ਗੁਰਦਾਸਪੁਰ ਵਿੱਚ ਕ੍ਰਮਵਾਰ 11, 9, 8 ਅਤੇ 6 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਸਕਦਾ ਹੈ।
ਬਰਨਾਲਾ ਵਿੱਚ ਤਾਪਮਾਨ 9 ਡਿਗਰੀ ਦੇ ਆਸ ਪਾਸ ਰਹਿ ਰਿਹਾ ਹੈ। ਇਸ ਤੋਂ ਇਲਾਵਾ ਅਸਮਾਨ ਵਿੱਚ ਹਲਕੇ ਬੱਦਲ ਵੀ ਦਿਖਾਈ ਦੇ ਸਕਦੇ ਹਨ। ਮਾਨਸਾ ਵਿੱਚ ਵੀ ਤਾਪਮਾਨ 9 ਡਿਗਰੀ ਸੈਲਸੀਅਸ ਦੇ ਆਸ ਪਾਸ ਰਹੇਗਾ ਇਸਤੋਂ ਇਲਾਵਾ ਹਲਕੀ ਧੁੱਪ ਨਾਲ ਸਰਦੀ ਤੋਂ ਰਾਹਤ ਮਿਲੇਗੀ। ਸੰਗਰੂਰ ਦੇ ਵਿੱਚ ਤਾਪਮਾਨ 11 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਫਰੀਦਕੋਟ ਵਿੱਚ ਤਾਪਮਾਨ 8 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਤਰਨ ਤਾਰਨ ਵਿੱਚ ਵੀ ਤਾਪਮਾਨ 6 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਇਸਦੇ ਨਾਲ ਹੀ ਅਸਮਾਨ ਵਿੱਚ ਹਲਕੇ ਬੱਦਲ ਵੀ ਦਿਖਾਈ ਦੇਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ
ਪਹਾੜਾਂ ਇਲਾਕਿਆਂ ਚ ਵੀ ਖੁਸ਼ਨੁਮਾ ਮੌਸਮ
ਹਿਮਾਚਲ ਵਿੱਚ ਅੱਜ ਵੀ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਜ਼ਿਆਦਾਤਰ ਖੇਤਰਾਂ ਦੇ ਮੰਗਲਵਾਰ ਤੱਕ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੁਝ ਇਲਾਕਿਆਂ ਚ ਹਲਕੀ ਬਰਫਬਾਰੀ ਵੀ ਹੋ ਸਕਦੀ ਹੈ। ਬੀਤੇ ਦਿਨੀਂ ਕੁੱਲੂ ਅਤੇ ਲਾਹੌਲ ਵਿੱਚ ਮੌਸਮ ਆਮ ਤੌਰ ਤੇ ਸਾਫ਼ ਰਿਹਾ। ਪਰ ਪਹਾੜਾਂ ਵਿੱਚ ਕਈ ਥਾਂ ਪਈ ਬਰਫ਼ ਕਾਰਨ ਮੌਸਮ ਵਿੱਚ ਠੰਡ ਵਧ ਗਈ ਹੈ।