Punjab Weather: ਮੀਂਹ ਤੋਂ ਬਾਅਦ ਹਲਕੀ ਧੁੰਦ, ਆਉਣ ਵਾਲੇ ਦਿਨਾਂ ‘ਚ ਵਧੇਗਾ ਤਾਪਮਾਨ
Punjab Weather Update: ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਚ ਸਵੇਰੇ ਧੁੰਦ ਅਤੇ ਦਿਨ 'ਚ ਧੁੱਪ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਅਗਲੇ ਕੁਝ ਦਿਨ ਧੁੱਪ ਲਗਾਤਾਰ ਦਿਖਾਈ ਦੇਵੇਗੀ। ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਪੰਜਾਬ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਹੋ ਗਿਆ ਸੀ।
ਪੰਜਾਬ ‘ਚ ਮੀਂਹ ਤੋਂ ਬਾਅਦ ਹੁਣ ਮੌਸਮ ਸਾਫ਼ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪੰਜਾਬ ਸਮੇਤ ਉੱਤਰ ਭਾਰਤ ‘ਚ ਵੇਸਟਰਨ ਡਿਸਰਬੈਂਸ ਦਾ ਅਸਰ ਖ਼ਤਮ ਹੁੰਦਾ ਦਿਖ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ (Chandigarh), ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਚ ਸਵੇਰੇ ਧੁੰਦ ਅਤੇ ਦਿਨ ‘ਚ ਧੁੱਪ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਅਗਲੇ ਕੁਝ ਦਿਨ ਧੁੱਪ ਲਗਾਤਾਰ ਦਿਖਾਈ ਦੇਵੇਗੀ।
ਦਿਨ ਵੇਲੇ ਧੁੱਪ ਰਹੇਗੀ ਪਰ ਦਿਨ ਭਰ ਬੱਦਲ ਛਾਏ ਰਹਿਣ ਕਾਰਨ ਠੰਢ ਦਾ ਅਹਿਸਾਸ ਵੀ ਬਣਿਆ ਰਹੇਗਾ। ਦੱਸ ਦੇਈਏ ਕਿ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਪੰਜਾਬ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਹੋ ਗਿਆ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਮੀਂਹ ਰੁਕਣ ਤੋਂ ਬਾਅਦ ਤਾਪਮਾਨ ਤੇਜ਼ੀ ਨਾਲ ਵਧੇਗਾ। ਹੁਣ ਪਹਾੜਾਂ ਵਿੱਚ ਬਰਫ਼ਬਾਰੀ ਜਾਰੀ ਹੈ। ਇਸ ਦੇ ਨਾਲ ਹੀ ਉੱਤਰ-ਪੱਛਮੀ ਦਿਸ਼ਾ ਤੋਂ ਹਵਾਵਾਂ ਵੀ ਚੱਲ ਰਹੀਆਂ ਹਨ।
ਦਿੱਲੀ ‘ਚ ਮੌਸਮ ਦਾ ਹਾਲ
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਹੀ ਦਿੱਲੀ ‘ਚ ਘੱਟੋ-ਘੱਟ ਤਾਪਮਾਨ 9 ਤੋਂ 10 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਸੀ, ਪਰ ਅੱਜ ਇਸ ‘ਚ ਇਕ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ ਐਨਸੀਆਰ ਵਿੱਚ ਅੱਜ ਬੱਦਲਾਂ ਅਤੇ ਧੁੱਪ ਦੇ ਵਿਚਕਾਰ ਲੁਕਣ-ਮੀਟੀ ਜਾਰੀ ਰਹੇਗੀ। ਸਥਿਤੀ ਦੇ ਮੱਦੇਨਜ਼ਰ, ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਲਈ ਪੀਲੀ ਠੰਡ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ ਇਹ ਸਥਿਤੀ ਬੁੱਧਵਾਰ ਨੂੰ ਵੀ ਜਾਰੀ ਰਹਿ ਸਕਦੀ ਹੈ। ਬੁੱਧਵਾਰ ਨੂੰ ਤਾਪਮਾਨ ਵਿੱਚ ਇੱਕ ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।