Punjab Weather: ਪੰਜਾਬ ‘ਚ ਅਕਤੂਬਰ ‘ਚ ਆਮ ਨਾਲੋਂ 277.8 ਫੀਸਦੀ ਵੱਧ ਬਾਰਿਸ਼, ਜਾਣੋ ਅੱਗੇ ਕਿਹੋ ਜਿਹਾ ਰਹੇਗਾ ਮੌਸਮ!
Punjab Weather Update: ਪੰਜਾਬ ਵਿੱਚ ਪਿਛਲੇ 23 ਸਾਲਾਂ ਵਿੱਚ ਤੀਜੀ ਵਾਰ ਅਕਤੂਬਰ ਵਿੱਚ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਭਰ ਵਿੱਚ ਮੀਂਹ ਕਾਰਨ ਰਾਤ ਦਾ ਤਾਪਮਾਨ 15.7 ਡਿਗਰੀ ਤੱਕ ਡਿੱਗ ਗਿਆ ਹੈ। ਇਹ ਅਜੇ ਵੀ ਆਮ ਦੇ ਨੇੜੇ ਹੈ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਮੰਗਲਵਾਰ ਨੂੰ ਤਾਪਮਾਨ ਆਮ ਵਾਂਗ ਹੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ।

Punjab Weather Alert: ਪਿਛਲੇ 23 ਸਾਲਾਂ ਵਿੱਚ ਤੀਜੀ ਵਾਰ ਅਕਤੂਬਰ ਵਿੱਚ ਪੰਜਾਬ ਵਿੱਚ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਕਾਰਨ ਠੰਢ ਵਧ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2004 ਵਿੱਚ ਅਤੇ ਫਿਰ 2021 ਵਿੱਚ ਅਕਤੂਬਰ ਮਹੀਨੇ ‘ਚ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਅਸਰ ਕਾਰਨ ਪੰਜਾਬ ਦਾ ਮੌਸਮ ਬਦਲ ਗਿਆ ਹੈ। ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਆਮ ਨਾਲੋਂ ਕਿਤੇ ਵੱਧ ਜਿਆਦਾ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ 2004 ਵਿੱਚ ਆਮ ਨਾਲੋਂ 47.7 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਸੀ, ਜੋ ਕਿ 122.2 ਫੀਸਦੀ ਵੱਧ ਸੀ। ਸਾਲ 2021 ‘ਚ ਆਮ ਨਾਲੋਂ 35.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਇਹ ਆਮ ਨਾਲੋਂ 294.4 ਫੀਸਦ ਜਿਆਦਾ ਸੀ। 2023 ਅਕਤੂਬਰ ‘ਚ ਹੁਣ ਤੱਕ ਆਮ ਨਾਲੋਂ 23.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ । ਇਹ ਆਮ ਨਾਲੋਂ 277.8 ਫੀਸਦ ਵੱਧ ਹੈ।
ਮੀਂਹ ਕਾਰਨ ਤਾਪਮਾਨ ‘ਚ ਗਿਰਾਵਟ
ਮੀਂਹ ਕਾਰਨ ਰਾਤ ਦਾ ਤਾਪਮਾਨ 15.7 ਡਿਗਰੀ ਤੱਕ ਡਿੱਗ ਗਿਆ ਹੈ। ਇਹ ਅਜੇ ਵੀ ਆਮ ਦੇ ਨੇੜੇ ਹੈ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਮੰਗਲਵਾਰ ਨੂੰ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 16.4 ਡਿਗਰੀ ਸੈਲਸੀਅਸ, ਲੁਧਿਆਣਾ ਦਾ 15.8 ਅਤੇ ਅੰਮ੍ਰਿਤਸਰ ਦਾ 17.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦੋਂ ਕਿ ਗੁਰਦਾਸਪੁਰ ਵਿੱਚ 15.7 ਡਿਗਰੀ, ਜਲੰਧਰ ਵਿੱਚ 16.7, ਪਠਾਨਕੋਟ ਵਿੱਚ 16.0, ਬਠਿੰਡਾ ਵਿੱਚ 16.4 ਡਿਗਰੀ ਅਤੇ ਫਤਿਹਗੜ੍ਹ ਸਾਹਿਬ ਵਿੱਚ 16.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।
ਅੱਜ ਤੋਂ ਛੇ ਦਿਨ ਮੌਸਮ ਖੁਸ਼ਕ ਰਹੇਗਾ
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੋਂ 23 ਅਕਤੂਬਰ ਤੱਕ ਛੇ ਦਿਨ ਮੌਸਮ ਖੁਸ਼ਕ ਰਹੇਗਾ। ਮੰਗਲਵਾਰ ਸਵੇਰੇ 8.30 ਵਜੇ ਤੱਕ ਪੰਜਾਬ ‘ਚ ਮੁੱਖ ਤੌਰ ‘ਤੇ ਅੰਮ੍ਰਿਤਸਰ ‘ਚ 5.0 ਮਿਲੀਮੀਟਰ ਬਾਰਿਸ਼ ਹੋਈ। ਪਟਿਆਲਾ ਵਿੱਚ 2.5, ਪਠਾਨਕੋਟ ਵਿੱਚ 20.0, ਲੁਧਿਆਣਾ ਵਿੱਚ 6.1 ਮਿਲੀਮੀਟਰ, ਗੁਰਦਾਸਪੁਰ ਵਿੱਚ 35.2,ਰੋਪੜ ਵਿੱਚ 17.0, ਬਠਿੰਡਾ ਵਿੱਚ 12.0, ਫਤਿਹਗੜ੍ਹ ਸਾਹਿਬ ਵਿੱਚ 6.5, ਐਸਬੀਐਸ ਨਗਰ ਵਿੱਚ 11.5, ਜਲੰਧਰ ‘ਚ 8.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।ਬਠਿੰਡਾ ਵਿੱਚ ਮੰਗਲਵਾਰ ਨੂੰ ਸਭ ਤੋਂ ਵੱਧ ਤਾਪਮਾਨ ਰਜ ਕੀਤਾ ਗਿਆ ਹੈ।