ਛੇ ਦਹਾਕਿਆਂ ਬਾਅਦ ਤੀਜੀ ਵਾਰ ਸਰਕਾਰ ਦੀ ਵਾਪਸੀ, ਕਸ਼ਮੀਰ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ?
ਜੰਮੂ-ਕਸ਼ਮੀਰ 'ਚ ਵੋਟਿੰਗ ਬਾਰੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਲੋਕਾਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਵੋਟਾਂ ਪਾਈਆਂ। ਕਸ਼ਮੀਰ ਘਾਟੀ ਵਿੱਚ ਪਿਛਲੇ ਕਈ ਦਹਾਕਿਆਂ ਦਾ ਵੋਟਿੰਗ ਰਿਕਾਰਡ ਟੁੱਟਿਆ ਹੈ। ਦੁਨੀਆ ਦੇਖ ਰਹੀ ਹੈ ਕਿ ਭਾਰਤ ਵਿੱਚ ਤੀਜੀ ਵਾਰ ਸਥਿਰ ਸਰਕਾਰ ਬਣੀ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਬੋਧਨ ਦੌਰਾਨ ਕਿਹਾ ਕਿ ਇਸ ਵਾਰ ਦੀ ਚੋਣ ਸਭ ਤੋਂ ਵੱਡੀ ਸੀ। ਦੇਸ਼ ਦੇ ਲਗਭਗ 64 ਕਰੋੜ ਵੋਟਰਾਂ ਨੇ ਜੋਸ਼ ਅਤੇ ਉਤਸ਼ਾਹ ਨਾਲ ਆਪਣੀ ਡਿਊਟੀ ਨਿਭਾਈ। ਇਸ ਵਾਰ ਵੀ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਵੋਟਿੰਗ ਵਿੱਚ ਹਿੱਸਾ ਲਿਆ। ਜੰਮੂ-ਕਸ਼ਮੀਰ ਵਿੱਚ ਵੀ ਵੋਟਿੰਗ ਦੇ ਸੰਤੋਸ਼ਜਨਕ ਨਤੀਜੇ ਸਾਹਮਣੇ ਆਏ ਹਨ। ਕਸ਼ਮੀਰ ਘਾਟੀ ਵਿੱਚ ਦਹਾਕਿਆਂ ਦਾ ਵੋਟਿੰਗ ਰਿਕਾਰਡ ਟੁੱਟਿਆ ਹੈ। ਪਿਛਲੇ ਚਾਰ ਦਹਾਕਿਆਂ ਦੌਰਾਨ ਅਸੀਂ ਕਸ਼ਮੀਰ ਵਿੱਚ ਬੰਦ ਅਤੇ ਹੜਤਾਲ ਦਾ ਦੌਰ ਵੀ ਦੇਖਿਆ ਸੀ। ਲੋਕਾਂ ਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੋਟਾਂ ਪਾਈਆਂ। ਲੋਕ ਸਭਾ ਚੋਣਾਂ ਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। ਵੀਡੀਓ ਦੇਖੋ