ਨੇਪਾਲ ‘ਚ ਖੌਫਨਾਕ ਹਾਦਸਾ, ਦੋ ਹੈਲਕਾਪਟਰਾਂ ਦੇ ਰੋਟਰ ਆਪਸ ‘ਚ ਟਕਰਾਏ, 1 ਦੀ ਮੌਤ

| Edited By: Kusum Chopra

Nov 03, 2026 | 12:42 PM IST

ਜਾਣਕਾਰੀ ਮੁਤਾਬਕ, ਮੰਗਲਵਾਰ (3 ਨਵੰਬਰ) ਸਵੇਰੇ ਨੇਪਾਲ ਦੇ ਮਾਊਂਟ ਐਵਰੈਸਟ ਖੇਤਰ ਵਿੱਚ ਫੇਰਿਚੇ ਹੈਲੀਪੈਡ 'ਤੇ ਉਤਰਦੇ ਸਮੇਂ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਅਤੇ ਹਾਦਸਾਗ੍ਰਸਤ ਹੋ ਗਏ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।

ਨੇਪਾਲ ਦੇ ਐਵਰੈਸਟ ਬੇਸ ਕੈਂਪ ‘ਤੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਕੇ ਕ੍ਰੈਸ਼ ਹੋ ਗਏ। ਇਸ ਹਾਦਸੇ ਵਿੱਚ ਇੱਕ ਵਿਦੇਸ਼ੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖ਼ਮੀ ਹੋਏ ਹਨ। ਇਹ ਘਟਨਾ ਨੇਪਾਲ ਦੇ ਮਾਊਂਟ ਐਵਰੈਸਟ ਖੇਤਰ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਫਿਸ਼ ਟੇਲ ਏਅਰ ਅਤੇ ਡਾਇਨੇਸਟੀ ਏਅਰ ਦੇ ਸਨ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਹਫ਼ੜਾ-ਦਫ਼ੜੀ ਮਚ ਗਈ।

Loading...
Unable to load recommendations.
Follow Us