ISI ਅਤੇ ਪੰਨੂ ਦੇ ਇਸ਼ਾਰੇ ‘ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ

| Edited By: Isha Sharma

Mar 06, 2025 | 4:25 PM IST

ਪੁਲਿਸ ਟੀਮ ਨੇ ਦੱਸਿਆ ਕਿ ਮੁਲਜ਼ਮ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਮੰਗਵਾਉਂਦਾ ਸੀ। ਇਸ ਤੋਂ ਇਲਾਵਾ, ਉਹ ਵਿਦੇਸ਼ੀ ਹਥਿਆਰ ਵੀ ਮੰਗਵਾਉਂਦਾ ਸੀ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਮੁਲਜ਼ਮ ਤਿੰਨ ਆਈਏਆਈ ਏਜੰਟਾਂ ਦੇ ਸੰਪਰਕ ਵਿੱਚ ਸੀ। ਜਿਸ ਨਾਲ ਉਹ ਲਗਾਤਾਰ ਗੱਲਬਾਤ ਕਰਦਾ ਰਹਿੰਦਾ ਸੀ।

ਪ੍ਰਯਾਗਰਾਜ ਵਿੱਚ 45 ਦਿਨਾਂ ਤੱਕ ਚੱਲਿਆ ਮਹਾਕੁੰਭ ਸਮਾਪਤ ਹੋ ਚੁੱਕਾ ਹੈ। ਇਸ ਪੂਰੇ ਪ੍ਰੋਗਰਾਮ ਵਿੱਚ 66 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਸਖ਼ਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਦੇ ਨਾਲ ਹੀ ਕਈ ਏਜੰਸੀਆਂ ਸੁਰੱਖਿਆ ਪ੍ਰਬੰਧਾਂ ਤੇ ਵੀ ਕੰਮ ਕਰ ਰਹੀਆਂ ਸਨ। ਮਹਾਕੁੰਭ ਦੀ ਸਮਾਪਤੀ ਤੋਂ 10 ਦਿਨ ਬਾਅਦ, ਯੂਪੀ ਪੁਲਿਸ ਨੇ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਮਹਾਕੁੰਭ ਦੌਰਾਨ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ।

Loading...
Unable to load recommendations.
Follow Us