AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕੌਣ ਹਨ YouTuber ਅਰੁਣ ਪੰਵਾਰ? ਜਿਨ੍ਹਾਂ ਦੇ ਵਿਆਹ ਦੀ ਵੀਡੀਓ ਨੇ ਇੰਟਰਨੈੱਟ ‘ਤੇ ਮਚਾਈ ਹਲਚਲ?

YouTuber Arun Panwar: ਹਰਿਆਣਾ ਦੇ ਪਲਵਲ ਤੋਂ ਮਸ਼ਹੂਰ ਯੂਟਿਊਬਰ ਅਰੁਣ ਪੰਵਾਰ ਆਪਣੇ ਵਿਆਹ ਨੂੰ ਲੈ ਕੇ ਚਰਚਾ ਤੋਂ ਵੱਧ ਵਿਵਾਦਾਂ ਵਿੱਚ ਘਿਰ ਗਏ ਹਨ। ਇੱਕ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਬਹਿਸ ਛੇੜ ਦਿੱਤੀ ਹੈ, ਜਿਸ ਵਿੱਚ ਯੂਟਿਊਬਰ ਨੂੰ ਆਪਣੇ ਵਿਆਹ ਦੌਰਾਨ 71 ਲੱਖ ਨਕਦ ਅਤੇ 21 ਤੋਲੇ ਸੋਨਾ ਲੈਂਦੇ ਦੇਖਿਆ ਜਾ ਸਕਦਾ ਹੈ।

ਕੌਣ ਹਨ YouTuber ਅਰੁਣ ਪੰਵਾਰ? ਜਿਨ੍ਹਾਂ ਦੇ ਵਿਆਹ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਹਲਚਲ?
ਯੂਟਿਊਬਰ ਅਰੁਣ ਪੰਵਾਰ ਦੇ ਵਿਆਹ ਦਾ ਵੀਡੀਓ
tv9-punjabi
| Published: 03 Feb 2026 12:55 PM IST

YouTuber Controversy: ਭਾਰਤ ਦੇ ਮਸ਼ਹੂਰ ਆਟੋਮੋਬਾਈਲ ਯੂਟਿਊਬਰ ਅਰੁਣ ਪੰਵਾਰ (YouTuber Arun Panwar) ਇਸ ਸਮੇਂ ਇੱਕ ਵਿਆਹ ਦੀ ਵੀਡੀਓ ਨੂੰ ਲੈ ਕੇ ਟ੍ਰੋਲਸ ਦੇ ਨਿਸ਼ਾਨੇ ਤੇ ਹਨ। ਮੁੱਦਾ ਸਿਰਫ਼ ਵਿਆਹ ਦਾ ਨਹੀਂ ਹੈ, ਸਗੋਂ ਵਿਆਹ ਦੌਰਾਨ ਦਿੱਤੇ ਗਏ ₹71 ਲੱਖ ਨਕਦ ਅਤੇ 21 ਤੋਲੇ ਸੋਨਾ (71 Lakh Cash And 21 Tola Gold) ਦਾ ਹੈ। ਇੱਕ ਵਾਇਰਲ ਵੀਡੀਓ ਵਿੱਚ, ਯੂਟਿਊਬਰ ਦੇ ਸਹੁਰੇ ਪਰਿਵਾਰ ਉਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਭੇਟ ਕਰਦੇ ਹੋਏ ਵੇਖੇ ਜਾ ਸਕਦੇ ਹਨ। ਪਰਿਵਾਰ ਨੇ ਇਸਨੂੰ “ਦਾਨ” ਕਿਹਾ ਹੈ, ਪਰ ਸੋਸ਼ਲ ਮੀਡੀਆ ਯੂਜਰਸ ਇਸਨੂੰ “ਦਾਜ” (Dowry) ਸਮਝ ਰਹੇ ਹਨ।

ਅਰੁਣ ਪੰਵਾਰ, ਜਿਸਦੇ 2.4 ਮਿਲੀਅਨ ਸਬਸਕ੍ਰਾਈਬਰ (2.4 Million Subscribers) ਹਨ, ਨੂੰ ਸੋਸ਼ਲ ਮੀਡੀਆ ‘ਤੇ ਨੇਟੀਜ਼ਨਸ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਹ ਕਹਿ ਕੇ, “ਨਾਮ ਬਦਲਣ ਨਾਲ ਅਪਰਾਧ ਨਹੀਂ ਬਦਲਦਾ।” ਰਿਪੋਰਟਾਂ ਦੇ ਅਨੁਸਾਰ, ਅਰੁਣ ਆਪਣੇ ਯੂਟਿਊਬ ਚੈਨਲ ਤੋਂ ਪ੍ਰਤੀ ਮਹੀਨਾ 20-25 ਲੱਖ ਰੁਪਏ ਕਮਾਉਂਦੇ ਹਨ। ਅਜਿਹੇ ਵਿ4ਚ, ਲੋਕ ਉਨ੍ਹਾਂ ਵੱਲੋਂ ਇੰਨੀ ਵੱਡੀ ਰਕਮ ਨੂੰ ਸਵੀਕਾਰ ਕਰਨ ‘ਤੇ ਸਵਾਲ ਉਠਾ ਰਹੇ ਹਨ।

ਦੱਸਿਆ ਗਿਆ ਹੈ ਕਿ ਯੂਟਿਊਬਰ ਅਰੁਣ ਦੀ ਪਤਨੀ ਪੇਸ਼ੇ ਤੋਂ ਇੱਕ ਸਰਜਨ ਹੈ। ਲੋਕ ਕਹਿੰਦੇ ਹਨ ਕਿ ਅਜਿਹੇ ਪੜ੍ਹੇ-ਲਿਖੇ ਪਰਿਵਾਰ ਵਿੱਚ ਦਾਜ ਦੀ ਬੁਰੀ ਪ੍ਰਥਾ ਨੂੰ ਉਤਸ਼ਾਹਿਤ ਕਰਨਾ ਬਹੁਤ ਦੁਖਦਾਈ ਹੈ। ਦ4ਸ ਦੇਈਏ ਕਿ ਭਾਰਤ ਵਿੱਚ, ਦਾਜ ਦੇਣਾ ਅਤੇ ਲੈਣਾ ਦੋਵੇਂ ਦਾਜ ਮਨਾਹੀ ਐਕਟ, 1961 ਦੇ ਤਹਿਤ ਅਪਰਾਧ ਹਨ। ਬਹੁਤ ਸਾਰੇ ਨੇਟੀਜ਼ਨ ਇਸ ਮਾਮਲੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਨ।

ਲੋਕ ਬੋਲੇ: 2026 ਵਿੱਚ ਵੀ ਇਹ ਬਿਮਾਰੀ

ਜਿਵੇਂ ਹੀ ਅਰੁਣ ਦੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, “ਜਦੋਂ ਕੋਈ ਸੇਲਿਬ੍ਰਿਟੀ ਇੰਫਿਊਲੈਂਸਰ ਅਜਿਹਾ ਕਰਦਾ ਹੈ, ਤਾਂ ਇਸਦਾ ਸਮਾਜ ਦੇ ਗਰੀਬ ਵਰਗਾਂ ‘ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।” ਇੱਕ ਹੋਰ ਯੂਜ਼ਰ ਨੇ ਕਿਹਾ, “ਇਹ ਕੋਈ ‘ਤੋਹਫ਼ਾ’ ਨਹੀਂ ਹੈ, ਸਗੋਂ ਸਿਸਟਮ ਦਾ ਮਜ਼ਾਕ ਹੈ।” ਕੀ ਪ੍ਰਸ਼ਾਸਨ ਇਸ ਮਾਮਲੇ ਦਾ ਨੋਟਿਸ ਲਵੇਗਾ? ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹ ਬਿਮਾਰੀ 2026 ਵਿੱਚ ਵੀ ਮੌਜੂਦ ਹੈ।”

ਕੀ ਬੋਲੇ ਅਰੁਣ ਪੰਵਾਰ?

ਫਿਲਹਾਲ, ਇਸ ਪੂਰੇ ਮਾਮਲੇ ‘ਤੇ ਅਰੁਣ ਪੰਵਾਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਦੀ ਚੁੱਪੀ ਨੇ ਹੀ ਵਿਵਾਦ ਨੂੰ ਹਵਾ ਦਿੱਤੀ ਹੈ।

ਯੂਟਿਊਬਰ ਅਰੁਣ ਪੰਵਾਰ ਦੇ ਵਿਆਹ ਦਾ ਉਹ ਵੀਡੀਓ ਜਿਸ ਤੇ ਮਚਿਆ ਹੈ ਹੰਗਾਮਾ

Follow Us
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ...
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ...
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...