OMG News: ਇਹ ਹੈ ਦੁਨੀਆ ਦੀ ਸਭ ਤੋਂ ਘਾਤਕ ਡਿਸ਼, ਗਲਤ ਤਰੀਕੇ ਨਾਲ ਬਣਾ ਕੇ ਖਾਦਾ ਤੋ ਪਲ ਭਰ ‘ਚ ਹੀ ਹੋ ਜਾਵੇਗੀ ਮੌਤ!
ਜਾਪਾਨ ਵਿੱਚ ਇੱਕ ਬਹੁਤ ਮਸ਼ਹੂਰ ਡਿਸ਼ ਹੈ, ਜਿਸਨੂੰ ਪਫਰਫਿਸ਼ ਤੋਂ ਬਣਾਇਆ ਜਾਂਦਾ ਹੈ। ਇਸ ਨੂੰ ਫੁਗੂ ਜਾਂ ਬਲੋਫਿਸ਼ ਵੀ ਕਿਹਾ ਜਾਂਦਾ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਘਾਤਕ ਡਿਸ਼ ਮੰਨਿਆ ਜਾਂਦਾ ਹੈ ਕਿਉਂਕਿ ਜੇਕਰ ਕੋਈ ਇਸ ਨੂੰ ਗਲਤ ਤਰੀਕੇ ਨਾਲ ਬਣਾ ਕੇ ਖਾ ਲਵੇ ਤਾਂ ਉਸ ਦੀ ਮੌਤ ਤੈਅ ਹੈ।

ਚੰਗਾ ਖਾਣਾ ਭਲਾ ਕੌਣ ਨਹੀਂ ਖਾਣਾ ਚਾਹੁੰਦਾ? ਕੁਝ ਲੋਕ ਤਾਂ ਆਪਣੇ ਘਰ ‘ਚ ਹੀ ਆਪਣੀ ਮਨਪਸੰਦ ਚੀਜ਼ਾਂ ਬਣਾ ਲੈਂਦੇ ਹਨ, ਜਦੋਂ ਕਿ ਜੋ ਲੋਕ ਘਰ ਨਹੀਂ ਬਣਾ ਸਕਦੇ, ਉਹ ਕਿਸੇ ਰੈਸਟੋਰੈਂਟ ਜਾਂ ਹੋਟਲ ‘ਚ ਜਾਂਦੇ ਹਨ। ਹਾਲਾਂਕਿ ਲੋਕ ਅਕਸਰ ਕੋਈ ਵੀ ਡਿਸ਼ ਉਸ ਦੇ ਸ਼ਾਨਦਾਰ ਸਵਾਦ ਕਾਰਨ ਖਾਂਦੇ ਹਨ, ਪਰ ਜ਼ਰਾ ਸੋਚੋ, ਜੇਕਰ ਕੋਈ ਡਿਸ਼ ਜਾਨਲੇਵਾ ਹੋਵੇ, ਤਾਂ ਕੀ ਤੁਸੀਂ ਉਸ ਨੂੰ ਖਾਣਾ ਚਾਹੋਗੇ? ਸ਼ਾਇਦ ਨਹੀਂ, ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਡਿਸ਼ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਦੁਨੀਆ ਦੀ ਸਭ ਤੋਂ ਘਾਤਕ ਡਿਸ਼ ਕਿਹਾ ਜਾਂਦਾ ਹੈ ਅਤੇ ਉਹ ਇਸ ਲਈ ਕਿਉਂਕਿ ਇਸ ਨੂੰ ਖਾਣ ਨਾਲ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰ ਫਿਰ ਵੀ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ।
ਇਹ ਘਾਤਕ ਡਿਸ਼ ਪਫਰਫਿਸ਼ ਤੋਂ ਬਣਾਈ ਜਾਂਦੀ ਹੈ, ਜਿਸ ਨੂੰ ਫੱਗੂ ਜਾਂ ਬਲੋਫਿਸ਼ ਵੀ ਕਿਹਾ ਜਾਂਦਾ ਹੈ। ਇਸ ਮੱਛੀ ਦੇ ਅੰਦਰੂਨੀ ਅੰਗ ਟੈਟਰੋਡੋਟੌਕਸਿਨ ਨਾਮਕ ਜ਼ਹਿਰ ਨਾਲ ਭਰੇ ਹੋਏ ਹਨ। ਖਾਸ ਕਰਕੇ ਇਹ ਜ਼ਹਿਰ ਮੱਛੀ ਦੇ ਜਿਗਰ, ਅੰਡਕੋਸ਼, ਅੱਖਾਂ ਅਤੇ ਚਮੜੀ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਜ਼ਹਿਰ ਨੂੰ ਸਾਇਨਾਈਡ ਤੋਂ ਵੀ 10 ਹਜ਼ਾਰ ਗੁਣਾ ਜ਼ਿਆਦਾ ਜ਼ਹਿਰੀਲਾ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਜਾਪਾਨੀ ਲੋਕ ਇਸ ਮੱਛੀ ਤੋਂ ਬਣੀ ਫੁਗੂ ਡਿਸ਼ ਨੂੰ ਬਹੁਤ ਪਸੰਦ ਕਰਦੇ ਹਨ।
ਇਸ ਡਿਸ਼ ਨੂੰ ਬਣਾਉਣਾ ਆਸਾਨ ਨਹੀਂ
ਲੈਡਬਾਈਬਲ (Ladbible) ਨਾਮ ਦੀ ਇੱਕ ਵੈਬਸਾਈਟ ਦੀ ਰਿਪੋਰਟ ਦੇ ਅਨੁਸਾਰ, ਇਸ ਮੱਛੀ ਤੋਂ ਬਣੀ ਡਿਸ਼ ਬਣਾਉਣਾ ਇੰਨਾ ਆਸਾਨ ਨਹੀਂ ਹੈ, ਸਗੋਂ ਸ਼ੈੱਫ ਨੂੰ ਇਸਨੂੰ ਬਣਾਉਣਾ ਸਿੱਖਣ ਵਿੱਚ ਕਈ ਸਾਲ ਲੱਗ ਜਾਂਦੇ ਹਨ, ਕਿਉਂਕਿ ਇਸ ਨੂੰ ਬਣਾਉਣ ਵਿੱਚ ਥੋੜ੍ਹੀ ਜਿਹੀ ਗਲਤੀ ਵੀ ਸਿੱਧੇ ਇਨਸਾਨ ਦੀ ਜਾਨ ਲੈ ਸਕਦੀ ਹੈ। ਸਭ ਤੋਂ ਪਹਿਲਾਂ, ਸ਼ੈੱਫ ਨੂੰ ਸਿਖਾਇਆ ਜਾਂਦਾ ਹੈ ਕਿ ਮੱਛੀ ਦੇ ਜ਼ਹਿਰੀਲੇ ਹਿੱਸਿਆਂ ਨੂੰ ਕਿਵੇਂ ਕੱਟਣਾ ਹੈ ਤਾਂ ਜੋ ਬਾਕੀ ਬਚਿਆ ਮਾਸ ਦੂਸ਼ਿਤ ਨਾ ਹੋ ਜਾਵੇ। ਇਸ ਤੋਂ ਇਲਾਵਾ ਹਰ ਕਿਸੇ ਨੂੰ ਇਸ ਮੱਛੀ ਨੂੰ ਪਕਾਉਣ ਦੀ ਇਜਾਜ਼ਤ ਨਹੀਂ ਹੈ। ਸਿਰਫ ਉਹੀ ਲੋਕ ਇਸਨੂੰ ਪਕਾਉਂਦੇ ਹਨ, ਜਿਨ੍ਹਾਂ ਨੂੰ ਇਸਨੂੰ ਪਕਾਉਣ ਦਾ ਬਹੁਤ ਤਜਰਬਾ ਹੋਵੇ। ਅਸਲ ਵਿੱਚ, ਇੱਕ ਸ਼ੈੱਫ ਨੂੰ ਇਸ ਨੂੰ ਚੰਗੀ ਤਰ੍ਹਾਂ ਪਕਾਉਣਾ ਸਿੱਖਣ ਵਿੱਚ ਘੱਟੋ-ਘੱਟ ਤਿੰਨ ਸਾਲ ਲੱਗ ਜਾਂਦੇ ਹਨ।
ਬਣਾਉਣਾ ਸਿੱਖਣ ਵਿੱਚ ਸ਼ੈੱਫ ਨੂੰ ਲੱਗ ਜਾਂਦੇ ਹਨ ਕਈ ਸਾਲ
ਰਿਪੋਰਟਾਂ ਮੁਤਾਬਕ ਲੰਡਨ ਦੇ ਇਕ ਮਸ਼ਹੂਰ ਜਾਪਾਨੀ ਰੈਸਟੋਰੈਂਟ ‘ਚ ਕੰਮ ਕਰਦੇ ਇਕ ਕਰਮਚਾਰੀ ਨੇ ਦੱਸਿਆ ਕਿ ਜਾਪਾਨ ‘ਚ ਬਲੋਫਿਸ਼ ਤਿਆਰ ਕਰਨ ਲਈ ਜਾਪਾਨੀ ਸ਼ੈੱਫ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ ਪਰ ਇਸਦਾ ਲਾਇਸੈਂਸ ਹਾਸਲ ਕਰਨਾ ਬਹੁਤ ਮੁਸ਼ਕਲ ਹੈ। ਕਿਊਂਕਿ ਬਲੋਫਿਸ਼ ਨੂੰ ਸਹੀ ਤਰੀਕੇ ਨਾਲ ਤਿਆਰ ਕਰਨ ਲਈ ਸ਼ੈੱਫ ਨੂੰ ਸਾਲਾਂ ਤੱਕ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਹੈ।