Viral: ਮੰਜੇ ਨਾਲ ਸਟੰਟ Perform ਕਰ ਰਹੀ ਸੀ ਔਰਤ, ਪਰ ਪੁੱਠਾ ਪੈ ਗਿਆ ਗੇਮ

tv9-punjabi
Updated On: 

08 Apr 2025 10:18 AM

Viral Video: ਇਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇਕ ਕੁੜੀ ਮੰਜੇ ਨਾਲ ਸਟੰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਪਾਂਉਦੀ। ਜਿਸ ਕਾਰਨ ਉਹ ਬਹੁਤ ਜ਼ੋਰ ਨਾਲ ਡਿੱਗ ਜਾਂਦੀ ਹੈ। ਕੁੜੀ ਦਾ ਸਟੰਟ ਦੇਖ ਕੇ ਲੋਕ ਉਸ ਦੇ ਮਜ਼ੇ ਲੈ ਰਹੇ ਹਨ।

Viral: ਮੰਜੇ ਨਾਲ ਸਟੰਟ Perform ਕਰ ਰਹੀ ਸੀ ਔਰਤ, ਪਰ ਪੁੱਠਾ ਪੈ ਗਿਆ ਗੇਮ
Follow Us On

ਅੱਜ ਦੇ ਨੌਜਵਾਨਾਂ ਵਿੱਚ ਵਾਇਰਲ ਹੋਣ ਦਾ ਬਹੁਤ ਕ੍ਰੇਜ ਹੈ। ਜਿਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਮਸ਼ਹੂਰ ਹੋਣ ਦਾ ਇਹ ਬੁਖਾਰ ਇੰਨਾ ਵੱਧ ਗਿਆ ਹੈ ਕਿ ਉਹ ਇਸ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਖਾਸ ਕਰਕੇ ਜੇਕਰ ਅਸੀਂ ਸਟੰਟ ਦੀ ਗੱਲ ਕਰੀਏ, ਤਾਂ ਲੋਕ ਕਿਤੇ ਵੀ ਕੁਝ ਵੀ ਕਰਨਾ ਸ਼ੁਰੂ ਕਰ ਦਿੰਦੇ ਹਨ। ਹੁਣ ਇਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ। ਜਿੱਥੇ ਇੱਕ ਕੁੜੀ ਰੀਲ ਬਣਾਉਣ ਲਈ ਕੁਝ ਅਜਿਹਾ ਕਰਦੀ ਹੈ ਕਿ ਅੰਤ ਵਿੱਚ ਉਸਦੇ ਨਾਲ ਸੀਨ ਬਣ ਜਾਂਦਾ ਹੈ।

ਸਟੰਟ ਕਰਨਾ ਕੋਈ ਬੱਚਿਆਂ ਦੀ ਖੇਡ ਨਹੀਂ ਹੈ। ਇਸ ਲਈ ਕਾਫੀ ਪ੍ਰੈਕਟਿਸ ਦੀ ਜ਼ਰੂਰ ਹੁੰਦੀ ਹੈ। ਜਿਸ ਤੋਂ ਬਾਅਦ ਕ੍ਰੀਏਟਰ ਸਟੰਟ ਕਰਨ ਦੇ ਯੋਗ ਹੁੰਦੇ ਹਨ। ਜਿਸਨੂੰ ਦੇਖਣ ਤੋਂ ਬਾਅਦ ਲੋਕ ਵੀ ਕਾਫੀ Entertain ਹੁੰਦੇ ਹਨ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ ਜੋ ਬਿਨ੍ਹਾਂ Practice ਲਈ ਸਟੰਟ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਉਨ੍ਹਾਂ ਨਾਲ ਖੇਡ ਹੋ ਜਾਂਦਾ ਹੈ। ਹੁਣ ਇਸ ਵੀਡੀਓ ਨੂੰ ਹੀ ਦੇਖੋ ਜੋ ਸਾਹਮਣੇ ਆਈ ਹੈ ਜਿੱਥੇ ਇਕ ਕੁੜੀ ਮੰਜੇ ‘ਤੇ ਛਾਲ ਮਾਰ ਕੇ ਰੀਲ ਬਣਾ ਰਹੀ ਹੈ ਅਤੇ ਫਿਰ ਅਗਲੇ ਹੀ ਪਲ ਉਸ ਨਾਲ ਖੇਡ ਹੋ ਜਾਂਦੀ ਹੈ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਵਿਹੜੇ ਵਿੱਚ ਰੱਖੇ ਮੰਜੇ ‘ਤੇ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਆਪਣੀਆਂ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਸਫਲ ਹੋ ਜਾਂਦੀ ਹੈ ਅਤੇ ਫਿਰ ਉਸਦਾ ਆਤਮਵਿਸ਼ਵਾਸ ਇੰਨਾ ਵੱਧ ਜਾਂਦਾ ਹੈ ਕਿ ਉਹ ਆਪਣਾ ਪੱਧਰ ਹੋਰ ਵੀ ਮੁਸ਼ਕਲ ਬਣਾ ਦਿੰਦੀ ਹੈ, ਪਰ ਤੀਜੀ ਵਾਰ ਜਦੋਂ ਉਹ ਖੜ੍ਹੀ ਮੰਜੀ ਉੱਤੇ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਹ ਆਪਣਾ ਸੰਤੁਲਨ ਗੁਆ ​​ਬੈਠਦੀ ਹੈ ਅਤੇ ਮੰਜੀ ਪਾਰ ਕਰਨ ਵਿੱਚ ਅਸਮਰੱਥ ਹੋ ਜਾਂਦੀ ਹੈ ਅਤੇ ਡਿੱਗ ਜਾਂਦੀ ਹੈ।

ਇਹ ਵੀ ਪੜ੍ਹੋ- ਦੇਸੀ ਔਰਤ ਦਾ ਸ਼ਾਨਦਾਰ Transformation, Recreate ਕੀਤਾ Rihana ਦਾ ਲੁੱਕ

ਇਸ ਵੀਡੀਓ ਨੂੰ X ਪਲੇਟਫਾਰਮ ‘ਤੇ @urjfati ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ ਪੰਜ ਲੱਖ ਤੋਂ ਵੱਧ ਲੋਕ ਇਸਨੂੰ ਦੇਖ ਚੁੱਕੇ ਹਨ ਅਤੇ ਇਸ ‘ਤੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਪਾਪਾ ਦਾ ਫਰੀ ਜ਼ਮੀਨ ‘ਤੇ ਡਿੱਗ ਗਈ। ਇਕ ਹੋਰ ਨੇ ਲਿਖਿਆ ਕਿ ਦੀਦੀ ਨੂੰ ਜ਼ਰੂਰ ਹਸਪਤਾਲ ਜਾਣਾ ਹੋਵੇਗਾ। ਇਸ ਲਈ ਉਸਨੇ ਇਹ ਸ਼ਾਰਟਕੱਟ ਚੁਣਿਆ।