OMG! ਲਹਿੰਗਾ XL ਹੈ ਤਾਂ ਕਾਰ ਵੀ XL ਹੋਣੀ ਚਾਹੀਦੀ ਸੀ….ਛੋਟੀ ਕਾਰ ਵੇਖ ਕੇ ਭੜਕੀ ਲਾੜੀ ਨੇ ਕੀਤਾ ਕੁਝ ਅਜਿਹਾ, ਵਾਇਰਲ ਹੋ ਗਿਆ VIDEO

Updated On: 

03 Mar 2026 12:28 PM IST

Chandigarh Wedding Viral Video: ਚੰਡੀਗੜ੍ਹ ਵਿੱਚ ਇੱਕ ਵਿਆਹ ਦੀ ਵਿਦਾਈ ਉਸ ਵੇਲ੍ਹੇ Dramatic ਹੋ ਗਈ ਜਦੋਂ ਲਾੜੇ ਵੱਲੋਂ ਲਿਆਂਦੀ ਗਈ ਵਿੰਟੇਜ ਕਾਰ ਵਿੱਚ ਲਾੜੀ ਦਾ ਭਾਰੀ ਅਤੇ ਚੌੜਾ ਲਹਿੰਗਾ ਫਿੱਟ ਨਹੀਂ ਹੋਇਆ। ਭਾਰੀ ਲਹਿੰਗੇ ਦੇ ਨਾਲ ਕਾਰ ਵਿੱਚ ਨਾ ਬੈਠ ਪਾਉਣ ਤੋਂ ਬਾਅਦ ਲਾੜੀ ਨਰਾਜ ਹੋ ਗਈ ਅਤੇ ਫੇਰ ਉਸਨੇ ਕੁਝ ਅਜਿਹਾ ਕੀਤਾ ਕਿ ਵੀਡੀਓ ਵੇਖ ਕੇ ਲੋਕਾਂ ਦੀ ਹੈਰਾਨੀ ਸੱਤਵੇਂ ਅਸਮਾਨ ਤੇ ਪਹੁੰਚ ਗਈ।

OMG! ਲਹਿੰਗਾ XL ਹੈ ਤਾਂ ਕਾਰ ਵੀ XL ਹੋਣੀ ਚਾਹੀਦੀ ਸੀ....ਛੋਟੀ ਕਾਰ ਵੇਖ ਕੇ ਭੜਕੀ ਲਾੜੀ ਨੇ ਕੀਤਾ ਕੁਝ ਅਜਿਹਾ, ਵਾਇਰਲ ਹੋ ਗਿਆ VIDEO

Photo Credit : Social Media

Follow Us On

ਸੋਸ਼ਲ ਮੀਡੀਆ ਤੇ ਕਦੋ ਕੀ ਵਾਇਰਲ ਹੋ ਜਾਵੇ, ਪਤਾ ਨਹੀਂ ਲੱਗਦਾ। ਵਿਆਹਾਂ ਦੇ ਮੌਸਮ ਵਿੱਚ ਤਾਂ ਲਗਾਤਾਰ ਕਈ ਅਜਿਹੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਕਦੇ ਲਾੜਾ, ਕਦੇ ਲਾੜੀ ਤੇ ਕਦੇ ਬਰਾਤੀ ਖਿੱਚ ਦਾ ਕੇਂਦਰ ਬਣ ਜਾਂਦੇ ਹਨ। ਕਈ ਵਾਰ ਕਿਸੇ ਦਾ ਡਾਂਸ ਤਾਂ ਵਿਆਹਾਂ ਵਿੱਚ ਹੋਣ ਵਾਲੇ ਝਗੜੇ ਦੇ ਵੀਡੀਓ ਵੀ ਤੇਜੀ ਨਾਲ ਵਾਇਰਲ ਹੁੰਦੇ ਹਨ। ਪਰ ਇਸ ਵਾਰ ਜਿਹੜਾ ਵੀਡੀਓ ਸਾਹਮਣੇ ਆਇਆ ਹੈ, ਉਹ ਨਾ ਸਿਰਫ ਇਨ੍ਹਾਂ ਵੀਡੀਓ ਨਾਲੋਂ ਵੱਖਰਾ ਹੈ…. ਸਗੋਂ ਲਾੜੀ ਦਾ ਸਵੈਗ ਵੀ ਇਸ ਵਿੱਚ ਵੇਖਣ ਨੂੰ ਮਿਲ ਰਿਹਾ ਹੈ।

ਵੀਡੀਓ ਵਿਦਾਈ ਦੇ ਸੀਨ ਤੋਂ ਸ਼ੁਰੂ ਹੁੰਦਾ ਹੈ। ਲਾੜੀ ਦੀ ਵਿਦਾਈ ਮੂਮੈਂਟ ਨੂੰ ਸਪੈਸ਼ਲ ਬਣਾਉਣ ਲਈ ਲਾੜਾ ਵਿੰਟੇਜ ਕਾਰ ਲੈ ਕੇ ਆਇਆ ਹੈ। ਪਰ ਲਾੜੀ ਜਦੋਂ ਉਸ ਵਿੱਚ ਬਹਿਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸਦਾ ਭਾਰੀ ਲਹਿੰਗਾ ਕਾਰ ਵਿੱਚ ਫਿੱਟ ਨਹੀਂ ਆਉਂਦਾ। ਉਹ ਕਾਰ ਵਿੱਚ ਲਹਿੰਗੇ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਲਹਿੰਗਾ ਕਾਫੀ ਭਾਰੀ ਅਤੇ ਮਹਿੰਗਾ ਹੈ, ਇਸ ਲਈ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਪਾਉਂਦੀ ਹੈ। ਇਸਤੋਂ ਬਾਅਦ ਲਾੜੀ ਦਾ ਪਾਰਾ ਚੜ੍ਹਣ ਲੱਗਦਾ ਹੈ। ਉਹ ਲਾੜੇ ਤੇ ਭੜਕਦੇ ਹੋਏ ਕਹਿੰਦੀ ਹੈ ਕਿ ਤੁੰ ਜਲੂਸ ਕੱਢ ਦਿੱਤਾ ਹੈ ਮੇਰਾ। ਵੱਡੀ ਕਾਰ ਨਹੀਂ ਲਿਆ ਸਕਦਾ ਸੀ। ਲਾੜਾ ਉਸਨੂੰ ਰਿਕਵੈਸਟ ਕਰਦਾ ਹੈ ਕਿ ਤੂੰ ਇੱਕ ਵਾਰ ਟ੍ਰਾਈ ਤਾਂ ਕਰਕੇ ਵੇਖ, ਪਰ ਲਾੜੀ ਦਾ ਗੁੱਸਾ ਹੋਰ ਭੜਕ ਜਾਂਦਾ ਹੈ। ਉਹ ਹੋਰ ਟ੍ਰਾਈ ਕਰਨ ਤੋਂ ਇਨਕਾਰ ਕਰ ਦਿੰਦੀ ਹੈ।

ਛੇਟੀ ਕਾਰ ਵੇਖ ਕੇ ਲਾੜੀ ਨੇ ਲਿਆ ਅਜਿਹਾ ਫੈਸਲਾ

ਉੱਧਰ, ਲਾੜੀ ਦੇ ਰਿਸ਼ਤੇਦਾਰਾਂ ਦੇ ਕੁਮੈਂਟ ਵੀ ਲਗਾਤਾਰ ਵੀਡੀਓ ਵਿੱਚ ਸੁਣਨ ਨੂੰ ਮਿਲਦੇ ਹਨ। ਨੇੜੇ ਖੜੀ ਇੱਕ ਔਰਤ ਕਹਿੰਦੀ ਹੈ ਕਿ ਕਾਰ ਨਾਲੋਂ ਮਹਿੰਗਾ ਤਾਂ ਲਾੜੀ ਦਾ ਲਹਿੰਗਾ ਹੀ ਹੈ। ਦੂਜੀ ਕਹਿੰਦੀ ਹੈ ਕਿ lehenga XL size ਹੈ ਤਾਂ car ਵੀ XL size ਹੋਣੀ ਚਾਹੀਦੀ ਸੀ। ਇਕ ਹੋਰ ਔਰਤ ਕਹਿੰਦੀ ਹੈ ਕਿ ਕੁੜੀ ਤੇ ਲਹਿੰਗਾ ਵੱਖ-ਵੱਖ ਚੱਲ ਲੈਣਗੇ…ਹੋਰ ਕੀ…। ਬਸ ਇਸਤੋਂ ਬਾਅਦ ਲਾੜੀ ਆਪਣਾ ਫੋਨ ਚੁੱਕਦੀ ਹੈ ਅਤੇ XL size ਕੈਬ ਬੁੱਕ ਕਰਦੀ ਹੈ। ਕੁਝ ਹੀ ਦੇਰ ਵਿੱਚ ਕੈਬ ਆ ਜਾਂਦੀ ਹੈ ਅਤੇ ਲਾੜਾ ਅਤੇ ਲਾੜੀ ਉਸ ਵਿੱਚ ਆਰਾਮ ਨਾਲ ਬਹਿ ਕੇ ਜਾਂਦੇ ਦਿਖਾਈ ਦਿੰਦੇ ਹਨ।

ਹੁਣ ਵੇਖੋ ਵੀਡੀਓ

Follow Us