ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗਜ਼ਬ! ਇਸ ਬੀਬੀ ਨੇ ਇਕ ਸਾਲ ‘ਚ ਕਮਾਏ 8 ਕਰੋੜ ਰੁਪਏ, ਲੋਕ ਪੁੱਛਦੇ ਸੀ ਸਿਰਫ ਇਹ ਸਵਾਲ

earned 8 crore in a year: ਬ੍ਰਿਟੇਨ ਦੀ ਰਹਿਣ ਵਾਲੀ ਹੈਨਾ ਵਿਲੀਅਮਸ ਇਨ੍ਹੀਂ ਦਿਨੀਂ ਇਸ ਲਈ ਸੁਰਖੀਆਂ 'ਚ ਹੈ ਕਿਉਂਕਿ ਉਸ ਨੇ 94 ਲੱਖ ਰੁਪਏ ਸਾਲਾਨਾ ਦੀ ਨੌਕਰੀ ਛੱਡ ਕੇ ਅਜਿਹਾ ਕੰਮ ਸ਼ੁਰੂ ਕੀਤਾ ਹੈ, ਜਿਸ ਤੋਂ ਉਸ ਨੇ ਸਿਰਫ ਇਕ ਸਾਲ 'ਚ 8 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਹੈਨਾ ਨੇ ਖੁਦ ਦੱਸਿਆ ਹੈ ਕਿ ਉਹ ਲੋਕਾਂ ਨੂੰ ਸਿਰਫ ਇੱਕ ਸਵਾਲ ਪੁੱਛਦੀ ਹੈ ਅਤੇ ਇਸ ਤੋਂ ਉਸ ਨੇ ਕਰੋੜਾਂ ਰੁਪਏ ਕਮਾਏ ਹਨ।

ਗਜ਼ਬ! ਇਸ ਬੀਬੀ ਨੇ ਇਕ ਸਾਲ ‘ਚ ਕਮਾਏ 8 ਕਰੋੜ ਰੁਪਏ, ਲੋਕ ਪੁੱਛਦੇ ਸੀ ਸਿਰਫ ਇਹ ਸਵਾਲ
ਆਪਣੇ ਪਤੀ ਨਾਲ ਸਾਲ ਵਿੱਚ 8 ਕਰੋੜ ਰੁਪਏ ਕਮਾਉਣ ਵਾਲੀ ਹੈਨਾ (pic credit: Instagram/salarytransparentstreet)
Follow Us
tv9-punjabi
| Updated On: 22 Jan 2024 10:54 AM

ਹਾਲਾਂਕਿ ਕਿਹਾ ਜਾਂਦਾ ਹੈ ਕਿ ਪੈਸਾ ਕਮਾਉਣਾ ਕੋਈ ਆਸਾਨ ਕੰਮ ਨਹੀਂ ਹੈ ਪਰ ਕੁਝ ਲੋਕਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਲਈ ਇਹ ਬਹੁਤ ਆਸਾਨ ਕੰਮ ਹੈ। ਕਰੋੜਪਤੀ ਕੌਣ ਨਹੀਂ ਬਣਨਾ ਚਾਹੁੰਦਾ ਪਰ ਇਹ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਲਿਖਿਆ ਹੁੰਦਾ। ਕੁਝ ਲੋਕ ਸਾਰੀ ਉਮਰ ਕਮਾਉਂਦੇ ਰਹਿੰਦੇ ਹਨ, ਤਾਂ ਹੀ ਉਹ ਸ਼ਾਇਦ 1-2 ਕਰੋੜ ਰੁਪਏ ਬਚਾ ਸਕਣ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਕੁਝ ਹੀ ਸਾਲਾਂ ਜਾਂ ਕੁਝ ਮਹੀਨਿਆਂ ‘ਚ ਕਰੋੜਪਤੀ ਬਣ ਜਾਂਦੇ ਹਨ ਅਤੇ ਉਹ ਵੀ ਅਜਿਹਾ ਕੰਮ ਕਰਕੇ, ਜਿਸ ਦੀ ਲੋਕਾਂ ਨੂੰ ਉਮੀਦ ਵੀ ਨਹੀਂ ਹੁੰਦੀ। ਅੱਜ ਕੱਲ੍ਹ ਇੱਕ ਅਜਿਹੀ ਔਰਤ ਸੁਰਖੀਆਂ ਵਿੱਚ ਹੈ, ਜਿਸ ਨੇ ਲੋਕਾਂ ਨੂੰ ਸਿਰਫ਼ ਇੱਕ ਸਵਾਲ ਪੁੱਛ ਕੇ ਕਰੋੜਾਂ ਰੁਪਏ ਕਮਾ ਲਏ ਹਨ।

ਇਸ ਔਰਤ ਦਾ ਨਾਂ ਹੈਨਾ ਵਿਲੀਅਮਜ਼ ਹੈ। ਉਹ ਬਰਤਾਨੀਆ ਦੀ ਵਸਨੀਕ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਹੈਨਾ ਅਤੇ ਉਸ ਦਾ ਪਤੀ ਡੇਨੀਅਲ ਪੇਸ਼ੇ ਤੋਂ ਫੋਟੋਗ੍ਰਾਫਰ ਹਨ। ਕਰੀਬ ਦੋ ਸਾਲ ਪਹਿਲਾਂ ਜਦੋਂ ਉਸ ਨੂੰ ਪਤਾ ਲੱਗਾ ਕਿ ਲੋਕ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾ ਕੇ ਲੱਖਾਂ ਰੁਪਏ ਕਮਾ ਰਹੇ ਹਨ ਤਾਂ ਉਸ ਨੇ ਜੋਸ਼ ਭਰਿਆ ਅਤੇ ਖੁਦ ਵੀ ਅਜਿਹਾ ਕਰਨ ਦਾ ਫੈਸਲਾ ਕੀਤਾ। ਹੁਣ ਉਹ ਆਪਣੇ ਆਸ ਪਾਸ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਸਿਰਫ਼ ਇੱਕ ਸਵਾਲ ਪੁੱਛਦੇ: ‘ਤੁਸੀਂ ਕਿੰਨੀ ਕਮਾਈ ਕਰਦੇ ਹੋ’। ਫਿਰ ਹੈਨਾ ਅਤੇ ਉਸਦਾ ਪਤੀ ਲੋਕਾਂ ਦੇ ਜਵਾਬ ਰਿਕਾਰਡ ਕਰਦੇ ਹਨ ਅਤੇ ਕੈਮਰੇ ‘ਤੇ ਆਪਣੇ ਕੰਮ ਬਾਰੇ ਦੱਸਦੇ ਹਨ ਅਤੇ ਇਸਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੇ ਹਨ। ਹੁਣ ਹੈਨਾ ਇਸ ਕੰਮ ਤੋਂ ਲੱਖਾਂ ਨਹੀਂ ਸਗੋਂ ਕਰੋੜਾਂ ਰੁਪਏ ਕਮਾ ਰਹੀ ਹੈ।

ਸਿਰਫ ਇਕ ਸਾਲ ‘ਚ 8 ਕਰੋੜ ਕਮਾਏ

27 ਸਾਲ ਦੀ ਹੈਨਾ ਦੱਸਦੀ ਹੈ ਕਿ ਲੋਕਾਂ ਤੋਂ ਉਨ੍ਹਾਂ ਦੀ ਕਮਾਈ ਬਾਰੇ ਪੁੱਛ ਕੇ ਉਸ ਨੇ ਸਿਰਫ ਇਕ ਸਾਲ ‘ਚ 10 ਲੱਖ 43 ਹਜ਼ਾਰ ਡਾਲਰ ਯਾਨੀ ਕਰੀਬ 8 ਕਰੋੜ 67 ਲੱਖ ਰੁਪਏ ਕਮਾ ਲਏ ਹਨ। ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਆਪਣੀ ਕਮਾਈ ਦਾ ਖੁਲਾਸਾ ਕੀਤਾ ਹੈ, ਜਿਸ ਨੂੰ ਜਾਣ ਕੇ ਲੋਕ ਵੀ ਹੈਰਾਨ ਹਨ।

ਦੇਖੋ ਵਾਇਰਲ ਪੋਸਟ

ਛੱਡ ਦਿੱਤੀ ਸੀ 94 ਲੱਖ ਰੁਪਏ ਦੀ ਨੌਕਰੀ

ਰਿਪੋਰਟਾਂ ਮੁਤਾਬਕ ਹੈਨਾ ਚੰਗੀ ਪੜ੍ਹੀ-ਲਿਖੀ ਹੈ ਅਤੇ ਕੰਟੈਂਟ ਬਣਾਉਣ ਦੀ ਦੁਨੀਆ ‘ਚ ਆਉਣ ਤੋਂ ਪਹਿਲਾਂ ਉਹ ਡਾਟਾ ਐਨਾਲਿਸਟ ਦੇ ਤੌਰ ‘ਤੇ ਕੰਮ ਕਰਦੀ ਸੀ, ਜਿੱਥੇ ਉਸ ਦੀ ਤਨਖਾਹ 94 ਲੱਖ ਰੁਪਏ ਪ੍ਰਤੀ ਸਾਲ ਸੀ ਪਰ ਉਸ ਨੇ ਸਾਲ 2022 ‘ਚ ਨੌਕਰੀ ਛੱਡ ਦਿੱਤੀ। ਹਾਲਾਂਕਿ ਹੈਨਾ ਦਾ ਕਹਿਣਾ ਹੈ ਕਿ ਉਹ ਨੌਕਰੀ ਛੱਡਣ ਤੋਂ ਬਹੁਤ ਝਿਜਕ ਰਹੀ ਸੀ ਪਰ ਫਿਰ ਉਸਨੇ ਆਖਰੀ ਫੈਸਲਾ ਲੈ ਲਿਆ ਅਤੇ ਨੌਕਰੀ ਛੱਡ ਕੇ ਵੀਡੀਓ ਬਣਾਉਣ ਦੇ ਕੰਮ ਵਿੱਚ ਪੂਰੀ ਤਰ੍ਹਾਂ ਰੁੱਝ ਗਈ, ਜਿਸ ਕਾਰਨ ਅੱਜ ਉਹ ਆਪਣੇ ਪਤੀ ਦੇ ਨਾਲ-ਨਾਲ ਕਰੋੜਾਂ ਰੁਪਏ ਕਮਾ ਰਹੀ ਹੈ।

ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ...
Punjab Board 10th Result: ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?
Punjab Board 10th Result:  ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?...
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?...
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ...
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ...
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ...
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ...
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!...