ਇਨ੍ਹਾਂ ਤਰੀਕਿਆਂ ਨੂੰ ਅਪਣਾਉਣ ਨਾਲ ਤੁਹਾਡੀ ਨੀਂਦ ਬਿਹਤਰ ਹੋਵੇਗੀ

16 Jan 2024

TV9Punjabi

ਅੱਜ ਦੇ ਤਣਾਅ ਭਰੇ ਮਾਹੌਲ 'ਚ ਚੈਨ ਦੀ ਨੀਂਦ ਨਾ ਆਉਣਾ ਵੀ ਇੱਕ ਸਮੱਸਿਆ ਹੈ ਅਤੇ ਜੇਕਰ ਨੀਂਦ ਪੂਰੀ ਨਾ ਹੋਵੇ ਤਾਂ ਹੋਰ ਸਮੱਸਿਆਵਾਂ ਅਤੇ ਬਿਮਾਰੀਆਂ ਵੱਧ ਜਾਂਦੀਆਂ ਹਨ।

ਨੀਂਦ ਨਾ ਆਉਣ ਦੀ ਸਮੱਸਿਆ

ਜੇਕਰ ਤੁਸੀਂ ਵੀ ਇਨਸੌਮਨੀਆ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਆਪਣੀਆਂ ਆਦਤਾਂ 'ਚ ਕੁਝ ਬਦਲਾਅ ਕਰਨ ਦੀ ਲੋੜ ਹੈ ਤਾਂ ਕਿ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਸੌਂ ਸਕੋ।

ਇਨਸੌਮਨੀਆ

ਸੌਣ ਤੋਂ 1 ਘੰਟਾ ਪਹਿਲਾਂ ਮੋਬਾਈਲ, ਲੈਪਟਾਪ, ਟੀਵੀ ਅਤੇ ਹੋਰ ਗੇਮਿੰਗ ਗੈਜੇਟਸ ਤੋਂ ਦੂਰੀ ਬਣਾ ਕੇ ਰੱਖੋ, ਇਸ ਨਾਲ ਤੁਹਾਡੇ ਲਈ ਸੌਣਾ ਆਸਾਨ ਹੋ ਜਾਵੇਗਾ।

ਅਪਣਾਓ ਇਹ ਤਰੀਕਾ

ਸੌਣ ਤੋਂ ਪਹਿਲਾਂ ਚਾਹ ਜਾਂ ਕੌਫੀ ਨਾ ਪੀਓ, ਕੈਫੀਨ ਪੀਣ ਨਾਲ ਨੀਂਦ 'ਚ ਰੁਕਾਵਟ ਆਉਂਦੀ ਹੈ, ਇਸ ਲਈ ਜੇਕਰ ਤੁਹਾਡੀ ਇਹ ਆਦਤ ਹੈ ਤਾਂ ਇਸ ਨੂੰ ਤੁਰੰਤ ਬਦਲ ਦਿਓ।

ਕੌਫੀ ਨਾ ਪੀਓ

ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਆਪਣੀ ਮਨਪਸੰਦ ਕਿਤਾਬ ਪੜ੍ਹੋ ਪਰ ਆਪਣੇ ਮੋਬਾਈਲ ਦੀ ਵਰਤੋਂ ਨਾ ਕਰੋ, ਜਿੰਨੀ ਜ਼ਿਆਦਾ ਕਿਤਾਬ ਪੜ੍ਹੋਗੇ, ਤੁਹਾਡੀ ਨੀਂਦ ਉਨੀ ਹੀ ਚੰਗੀ ਹੋਵੇਗੀ।

ਕਿਤਾਬ ਪੜ੍ਹੋ

ਚੰਗਾ ਮਿਊਜ਼ੀਕ ਤੁਹਾਡੇ ਦਿਮਾਗ ਨੂੰ ਆਰਾਮ ਦਿੰਦਾ ਹੈ, ਇਸ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਸੰਗੀਤ ਸੁਣ ਸਕਦੇ ਹੋ। ਮਿਊਜ਼ੀਕ ਥੈਰੇਪੀ ਬਹੁਤ ਫਾਇਦੇਮੰਦ ਹੈ।

ਮਿਊਜ਼ੀਕ

ਰਾਤ ਨੂੰ ਲਾਈਟਾਂ ਨੂੰ ਡਿਮ ਰੱਖਣ ਨਾਲ ਸੌਣ 'ਚ ਮਦਦ ਮਿਲਦੀ ਹੈ, ਇਸ ਲਈ ਸੌਣ ਤੋਂ ਪਹਿਲਾਂ ਕਮਰੇ ਦੀਆਂ ਲਾਈਟਾਂ ਨੂੰ ਡਿਮ ਕਰੋ, ਇਹ ਲਾਈਟ ਥੈਰੇਪੀ ਵੀ ਬਹੁਤ ਮਦਦ ਕਰਦੀ ਹੈ।

ਲਾਈਟ ਥੈਰੇਪੀ

FD 'ਤੇ ਵੀ ਮਿਲਦੀ ਹੈ ਟੈਕਸ ਛੋਟ, ਇੰਝ ਚੁੱਕੋ ਫਾਇਦਾ