18 Jan 2024
TV9Punjabi
ਭਾਰਤ ਦੀਆਂ ਬਹੁਤ ਸਾਰੀਆਂ ਔਰਤਾਂ ਆਪਣੇ ਹੱਥੋਂ ਹੀ ਆਪਣੀ Personal Life ਦਾ ਨੁਕਸਾਨ ਕਰਦੀਆਂ ਹਨ।
ਜ਼ਿਆਦਾਤਰ ਔਰਤਾਂ ਪੂਰੀ ਤਰ੍ਹਾਂ ਪਤੀ 'ਤੇ ਨਿਰਭਰ ਹੁੰਦੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ।
ਭਾਰਤ ਵਿੱਚ ਅੱਜ ਵੀ ਔਰਤਾਂ ਨੂੰ ਸਿਰਫ਼ ਰਸੋਈ ਤੱਕ ਹੀ ਸੀਮਿਤ ਰੱਖਿਆ ਜਾਂਦਾ ਹੈ। ਔਰਤਾਂ ਅੱਜ ਵੀ ਘਰ ਦੀ ਸਾਰੀ ਜ਼ਿੰਮੇਵਾਰੀਆਂ ਚੁੱਕ ਲੈਂਦੀਆਂ ਹੈ।
ਪਤਨੀ ਅਤੇ ਫੇਰ ਮਾਂ ਬਣਨ ਤੋਂ ਬਾਅਦ ਔਰਤਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ। ਜਿਸ ਕਾਰਨ ਉਹ ਆਪਣੀ ਸਿਹਤ ਦਾ ਖ਼ਿਆਲ ਨਹੀਂ ਰੱਖਣਾ ਭੁੱਲ ਜਾਂਦੀਆਂ ਹਨ।
ਜ਼ਿਆਦਾਤਰ ਔਰਤਾਂ ਘਰ ਜਾਂ ਬਾਹਰ ਦੇ ਸਾਰੇ ਫੈਸਲੇ ਆਪਣੇ ਪਤੀ 'ਤੇ ਛੱਡ ਦਿੰਦੀਆਂ ਹਨ। ਜਿਸ ਕਾਰਨ ਜੀਵਨ ਦੇ ਕਈ ਫੈਸਲੇ ਉਨ੍ਹਾਂ 'ਤੇ ਕਦੇ-ਕਦੇ ਭਾਰੀ ਪੈ ਜਾਂਦੇ ਹਨ।
ਔਰਤਾਂ ਆਪਣੇ ਪਾਰਟਨਰ ਦੇ ਨੱਖਰੇ ਉੱਠਾਣ ਦੀ ਆਦਤ ਪਾ ਲੈਂਦੀਆਂ ਹਨ। ਜੋ ਉਨ੍ਹਾਂ ਲਈ ਅੱਗੇ ਚਲਕੇ ਬਹੁਤ ਭਾਰੀ ਪੈ ਜਾਂਦਾ ਹੈ।
ਵਿਆਹ ਤੋਂ ਬਾਅਦ ਥੋੜੀ ਬਹੁਤ ਲੜਾਈਆਂ ਹੋਣਾ ਲਾਜ਼ਮੀ ਹੈ ਪਰ ਕਈ ਵਾਰ ਮਰਦ ਆਪਣੀ ਪਾਰਟਨਰ 'ਤੇ ਹੱਥ ਵੀ ਚੁੱਕ ਦਿੰਦੇ ਹਨ। ਜੋ ਔਰਤਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ।