AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਚੱਲਦੀ ਟਰੇਨ ਵਿੱਚ ‘ਭੂਤਾਂ’ ਦਾ ਡੇਰਾ! ਮੁਸਾਫਰਾਂ ਦੀ ਕ੍ਰਿਏਟਿਵਿਟੀ ਦੇਖ ਕੇ ਹੈਰਾਨ ਲੋਕ; ਦੇਖੋ ਵੀਡੀਓ

Viral Video: ਟਰੇਨ ਵਿੱਚ ਕਈ ਵਾਰ ਕੁਝ ਅਜਿਹੀਆਂ ਚੀਜਾਂ ਦੇਖਣ ਨੂੰ ਮਿਲ ਜਾਂਦੀਆਂ ਹਨ, ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਹੁਣ ਇਹ ਵੀਡੀਓ ਹੀ ਦੇਖ ਲਵੋ। ਜਿਸ ਵਿੱਚ ਕੁਝ ਮੁਸਾਫਰ ਟਰੇਨ ਦੀਆਂ ਚਿੱਟੀਆਂ ਚਾਦਰਾਂ ਦੇ ਨਾਲ ਅਜਿਹੀ ਮਜ਼ੇਦਾਰ ਕ੍ਰਿਏਟਿਵਿਟੀ ਕਰਦੇ ਨਜਰ ਆਉਂਦੇ ਹਨ ਕਿ ਦੇਖ ਕੇ ਲੋਕਾਂ ਦਾ ਦਿਮਾਗ ਹੀ ਹਿੱਲ ਗਿਆ।

Viral Video: ਚੱਲਦੀ ਟਰੇਨ ਵਿੱਚ 'ਭੂਤਾਂ' ਦਾ ਡੇਰਾ! ਮੁਸਾਫਰਾਂ ਦੀ ਕ੍ਰਿਏਟਿਵਿਟੀ ਦੇਖ ਕੇ ਹੈਰਾਨ ਲੋਕ; ਦੇਖੋ ਵੀਡੀਓ
Image Credit source: X/@annu_1AD
tv9-punjabi
| Published: 19 Mar 2026 12:44 PM IST

ਦੁਨੀਆ ਵਿੱਚ ਗਜਬ-ਗਜਬ ਦੇ ਕ੍ਰਿਏਟਿਵ ਲੋਕ ਹਨ, ਜੋ ਕਦੇ ਆਪਣੀ ਕ੍ਰਿਏਟਿਵਿਟੀ ਨਾਲ ਕਦੇ ਲੋਕਾਂ ਨੂੰ ਹੈਰਾਨ ਕਰਦੇ ਹਨ ਅਤੇ ਕਦੇ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਅਜਿਹਾ ਨਜ਼ਾਰਾ ਦਿਖਾਇਆ ਗਿਆ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਵੀਡੀਓ ਇੱਕ ਟਰੇਨ ਦਾ ਹੈ, ਜਿੱਥੇ ਕੁਝ ਯਾਤਰੀ, ਚਿੱਟੀਆਂ ਚਾਦਰਾਂ ਦੀ ਵਰਤੋਂ ਕਰਦੇ ਹੋਏ ਅਜਿਹਾ ਰੂਪ ਧਰ ਲੈਂਦੇ ਹਨ ਕਿ ਦੇਖ ਕੇ ਕੋਈ ਵੀ ਡਰ ਜਾਵੇ। ਉਨ੍ਹਾਂ ਨੇ ਆਪਣੇ ਆਪ ਨੂੰ ਚਿੱਟੀਆਂ ਚਾਦਰਾਂ ਨਾਲ ਢੱਕਿਆ ਹੋਆ ਹੈ ਅਤੇ ਬਲੈਕ ਚਸ਼ਮੇ ਪਾਏ ਹੋਏ ਹਨ। ਉਨ੍ਹਾਂ ਦਾ ਇਹ ਰੂਪ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਉਹ ਇਨਸਾਨ ਨਹੀਂ, ਸਗੋਂ ਭੂਤ ਹੋਣ। ਤੁਸੀਂ ਸ਼ਾਇਦ ਹੀ ਕਿਸੇ ਯਾਤਰੀ ਨੂੰ ਟਰੇਨ ਵਿੱਚ ਅਜਿਹੀ ਅਜੀਬੋ-ਗਰੀਬ ਕ੍ਰਿਏਟਿਵਿਟੀ ਦਿਖਾਉਂਦੇ ਹੋਏ ਦੇਖਿਆ ਹੋਵੇਗਾ।

ਵਾਇਰਲ ਵੀਡੀਓ ਵਿੱਚ, ਇੱਕ ਟਰੇਨ ਆਪਣੀ ਰਫਤਾਰ ਨਾਲ ਚੱਲ ਰਹੀ ਹੈ, ਜਿਸ ਸਿਰ ਤੋਂ ਪੈਰਾਂ ਤੱਕ ਚਿੱਟੀ ਚਾਦਰ ਵਿੱਚ ਢੱਕਿਆ ਹੋਇਆ ਲੇਟਿਆ ਹੋਇਆ ਹੈ। ਉਸਨੇ ਐਨਕਾਂ ਵੀ ਲਗਾਈਆਂ ਹੋਈਆਂ ਹਨ। ਜਿਵੇਂ ਹੀ ਕੈਮਰਾ ਕਿਸੇ ਹੋਰ ਦਿਸ਼ਾ ਵੱਲ ਘੁੰਮਦਾ ਹੈ, ਉੱਥੇ ਕਈ ਯਾਤਰੀ ਭੂਤ ਬਣ ਕੇ ਬੈਠੇ ਦਿਖਾਈ ਦਿੰਦੇ ਹਨ। ਰਾਤ ਨੂੰ ਰੇਲਗੱਡੀ ਵਿੱਚ ਉਨ੍ਹਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਕੋਈ ਵੀ ਡਰ ਜਾਵੇਗਾ। ਹੁਣਸੋਸ਼ਲ ਮੀਡੀਆ ਦੇ ਇਸ ਜਮਾਨੇ ਵਿੱਚ ਅਜਿਹੀਆਂ ਚੀਜਾਂ ਵਾਇਰਲ ਹੋਣਾ ਆਮ ਗੱਲ ਹੈ, ਪਰ ਟਰੇਨ ਦੀਆਂ ਚਾਦਰਾਂ ਦਾ ਅਜਿਹਾ ਇਸਤੇਮਾਲ ਤੁਸੀਂ ਸ਼ਾਇਦ ਹੀ ਕਦੇ ਦੇਖਿਆ ਹੋਵੇਗਾ। ਇਹ ਕਾਫ਼ੀ ਹੈਰਾਨ ਕਰਨ ਵਾਲਾ ਹੈ।

‘ਪੂਰੇ ਡੱਬੇ ਵਿੱਚ ਡਰ ਦਾ ਮਾਹੌਲ’

ਇਸ ਵੀਡੀਓ ਨੂੰ ਅਕਾਊਂਟੈਂਟ @annu_1AD ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਇੱਕ ਹਾਸੋਹੀਣੀ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਗਿਆ ਸੀ, “ਜੇਕਰ ਟੀਟੀ ਆ ਜਾਵੇ ਤਾਂ ਕੀ ਹੋਵੇਗਾ? ਪੂਰੇ ਡੱਬੇ ਵਿੱਚ ਡਰ ਦਾ ਮਹੌਲ ਪੈਦਾ ਹੋ ਜਾਵੇਗਾ।” ਇਸ 18-ਸਕਿੰਟ ਦੇ ਵੀਡੀਓ ਨੂੰ ਪਹਿਲਾਂ ਹੀ 84,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਸੈਂਕੜੇ ਲਾਈਕਸ ਅਤੇ ਟਿੱਪਣੀਆਂਵੀ ਮਿਲੀਆਂ ਹਨ।

ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਮਜ਼ਾਕ ਵਿੱਚ ਟਿੱਪਣੀ ਕੀਤੀ, “ਟੀਟੀ ਨੂੰ ਦਿਲ ਦਾ ਦੌਰਾ ਪੈ ਜਾਵੇਗਾ,” ਜਦੋਂ ਕਿ ਇੱਕ ਹੋਰ ਨੇ ਕਿਹਾ, “ਇੰਝ ਲੱਗਦਾ ਹੈ ਕਿ ਟੀਟੀ ਅੱਜ ਘਰ ਨਹੀਂ ਵਾਪਸ ਜਾ ਸਕੇਗਾ।” ਇਸੇ ਤਰ੍ਹਾਂ, ਇੱਕ ਹੋਰ ਯੂਜਰ ਨੇ ਲਿਖਿਆ, “ਇਸ ਭਿਆਨਕ ਦ੍ਰਿਸ਼ ਨੂੰ ਦੇਖਣ ਤੋਂ ਬਾਅਦ, ਟੀਟੀ ਕਦੇ ਵੀ ਡੱਬੇ ਵਿੱਚ ਵਾਪਸ ਨਹੀਂ ਆਵੇਗਾ।” ਇੱਕ ਹੋਰ ਯੂਜਰ ਨੇ ਟਿੱਪਣੀ ਕੀਤੀ, “ਇਹ ਰੀਲ ਜਬਰਦਸਤ ਹੈ। ਰਾਤ ​​ਨੂੰ ਆਉਣ ਵਾਲਾ ਕੋਈ ਵੀ ਨਵਾਂ ਯਾਤਰੀ ਇਸਨੂੰ ਵੇਖ ਕੇ ਜਰੂਰ ਡਰ ਜਾਵੇਗਾ।”

ਇੱਥੇ ਦੇਖੋ ਵੀਡੀਓ

Follow Us
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?...
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ...
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ...
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ...
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...