AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

‘ਮਾਵਾਂ-ਧੀਆਂ’ ਦਾ ਦਰਦ, ਫਿੱਕੀਆਂ ਪਈਆਂ ਹੱਥਾਂ ਦੀਆਂ ਲਕੀਰਾਂ, ਨਹੀਂ ਹੋ ਰਹੀ ਬਾਓਮੀਟ੍ਰਿਕ ਵੈਰੀਫਿਕੇਸ਼ਨ, ਭਾਵੁਕ ਹੋਏ ਸੀਐਮ ਮਾਨ

Mawan-Dhiyan Da Satkar Yojna: ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਔਰਤਾਂ ਲਈ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦਾ ਐਲਾਨ ਕੀਤਾ ਗਿਆ ਹੈ। ਜਿਸਦੇ ਤਹਿਤ ਸੂਬੇ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਹ ਪੈਸੇ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਆਉਣੇ ਹਨ। 13 ਅਪ੍ਰੈਲ ਨੂੰ ਵੈਸਾਖੀ ਵਾਲੇ ਦਿਨ ਇਸ ਸਕੀਮ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਣੀ ਹੈ।

'ਮਾਵਾਂ-ਧੀਆਂ' ਦਾ ਦਰਦ, ਫਿੱਕੀਆਂ ਪਈਆਂ ਹੱਥਾਂ ਦੀਆਂ ਲਕੀਰਾਂ, ਨਹੀਂ ਹੋ ਰਹੀ ਬਾਓਮੀਟ੍ਰਿਕ ਵੈਰੀਫਿਕੇਸ਼ਨ, ਭਾਵੁਕ ਹੋਏ ਸੀਐਮ ਮਾਨ
Photo: Meta AI/ X@Bhagwant Mann
kusum-chopra
| Updated On: 20 Mar 2026 10:46 AM IST

ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਸੂਬੇ ਦੀਆਂ ਔਰਤਾਂ ਲਈ ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਕੀਤੀ ਗਈ ਹੈ। ਜਿਸਨੂੰ ਲੈ ਕੇ ਔਰਤਾਂ ਵਿੱਚ ਕਾਫੀ ਉਤਸ਼ਾਹ ਹੈ, ਖਾਸਕਰ ਪਿੰਡਾਂ ਦੀਆਂ ਗਰੀਬ ਔਰਤਾਂ ਲਈ ਇਹ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ। ਇਸੇ ਕਰਕੇ ਹੀ ਵੱਡੀ ਗਿਣਤੀ ਵਿੱਚ ਇਹ ਔਰਤਾਂ ਬੈਂਕਾਂ ਵਿੱਚ ਖਾਤੇ ਖੁਲ੍ਹਵਾਉਣਾ ਚਾਹੁੰਦੀਆਂ ਹਨ। ਪਰ ਇਨ੍ਹਾਂ ਦੇ ਖਾਤੇ ਖੋਲ੍ਹਣ ਵਿੱਚ ਬੈਂਕ ਅਧਿਕਾਰੀਆਂ ਨੂੰ ਜਿਹੜੀ ਪਰੇਸ਼ਾਨੀ ਆ ਰਹੀ ਹੈ, ਉਸਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਭਾਵੁਕ ਕਰ ਹੀ ਦਿੱਤਾ ਹੈ। ਨਾਲ ਹੀ ਵੱਡੇ ਘਰਾਂ ਦੇ ਲੋਕ ਵੀ ਕਾਫੀ ਸੋਚੀ ਪੈ ਗਏ ਹਨ। ਨਾਲ ਹੀ 1000 ਰੁਪਏ ਨੂੰ ਲੈ ਕੇ ਸਿਆਸਤ ਕਰ ਰਹੇ ਵਿਰੋਧੀ ਗੁਟਾਂ ਨੂੰ ਵੀ ਆਪਣੇ ਆਪ ਇਸਦਾ ਜਵਾਬ ਮਿਲ ਗਿਆ ਹੈ।

ਦਰਅਸਲ, ਬੈਂਕਾਂ ਦੇ ਨਿਯਮਾਂ ਮੁਤਾਬਕ, ਖਾਤਾ ਖੁਲ੍ਹਵਾਉਣ ਲਈ ਬਾਓਮੀਟ੍ਰਿਕ ਵੈਰੀਫਿਕੇਸ਼ਨ ਹੋਣਾ ਜਰੂਰੀ ਹੈ। ਪਰ ਇਨ੍ਹਾਂ ਪੇਂਡੂ ਔਰਤਾਂ ਦੇ ਅਕਾਉਂਟ ਖੋਲ੍ਹਣ ਵਿੱਚ ਭਾਰੀ ਦਿੱਕਤ ਆ ਰਹੀ ਹੈ। ਵਜ੍ਹਾ ਹੈ ਬਾਓਮੀਟ੍ਰਿਕ ਵੈਰੀਫਿਕੇਸ਼ਨ ਵਿੱਚ ਮੁਸ਼ਕਲ। ਹੁਣ ਤੁਸੀਂ ਕਹੋਗੇ ਕਿ ਇਸ ਵਿੱਚ ਕਿਹੜੀ ਮੁਸ਼ਕਲ ਹੈ। ਅੰਗੂਠਾ ਅਤੇ ਉਂਗਲਾਂ ਮਸ਼ੀਨ ਤੇ ਰੱਖੋ ਤੇ ਹੋ ਗਈ ਬਾਓਮੀਟ੍ਰਿਕ ਵੈਰੀਫਿਕੇਸ਼ਨ। ਹਾਂਜੀ ਪ੍ਰਕਿਰਿਆ ਤਾਂ ਇਹੀ ਹੈ। ਇਹ ਔਰਤਾਂ ਵੀ ਇਹੀ ਕਰ ਰਹੀਆਂ ਹਨ। ਪਰ ਕੰਮ ਕਰ-ਕਰਕੇ ਇਨ੍ਹਾਂ ਦੀਆਂ ਉਂਗਲਾਂ ਅਤੇ ਅਗੂੰਠੇ ਦੀਆਂ ਲਕੀਰਾਂ ਹੀ ਘੱਸ ਗਈਆਂ।

ਦਰਅਸਲ, ਇਹ ਔਰਤਾਂ ਪਿੰਡਾਂ ਵਿੱਚ ਰੋਜਾਨਾ ਕਈ-ਕਈ ਘੰਟੇ ਗੋਹਾ ਚੁੱਕਣ ਜਾਂ ਘਰਾਂ ਵਿੱਚ ਭਾਂਡੇ ਮਾਜਣ ਅਤੇ ਸਾਫ ਸਫਾਈ ਦਾ ਕੰਮ ਕਰਦੀਆਂ ਹਨ। ਸਾਲਾਂ ਤੋਂ ਅਜਿਹੇ ਕੰਮ ਕਰ ਰਹੀਆਂ ਇਨ੍ਹਾਂ ਔਰਤਾਂ ਦੇ ਹੱਥਾਂ ਦੀਆਂ ਕਿਸਮਤ ਦੀਆਂ ਲਕੀਰਾਂ ਵੀ ਫਿੱਕੀਆਂ ਪੈ ਚੁੱਕੀਆਂ ਹਨ। ਫਿੱਕੀਆਂ ਵੀ ਇਸ ਹੱਦ ਤੱਕ ਕਿ ਉਹ ਆਪਣੀ ਸਰੀਰਿਕ ਪਛਾਣ ਵੀ ਦੱਸਣ ਤੋਂ ਵਾਂਝੀਆਂ ਹੋ ਰਹੀਆਂ ਹਨ।

ਧੁੰਦਲੀਆਂ ਪਈਆਂ ਹੱਥਾਂ ਦੀਆਂ ਲਕੀਆਂ

ਸਰਕਾਰ ਵੱਲੋਂ ਐਲਾਨੇ ਗਏ 1000 ਰੁਪਏ ਇਨ੍ਹਾਂ ਔਰਤਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ, ਪਰ ਧੁੰਦਲੀਆਂ ਪਈਆਂ ਹੱਥਾਂ ਦੀਆਂ ਲਕੀਆਂ ਨੇ ਸ਼ਾਇਦ ਇਨ੍ਹਾਂ ਦੀ ਕਿਸਮਤ ਵੀ ਫਿੱਕੀ ਕਰ ਦਿੱਤੀ ਹੈ। ਬੈਂਕ ਅਧਿਕਾਰੀ ਬਾਓਮੀਟ੍ਰਿਕ ਵੈਰੀਫਿਕੇਸ਼ਨ ਨਾ ਹੋਣ ਕਰਕੇ ਇਨ੍ਹਾਂ ਨੂੰ ਵਾਪਸ ਭੇਜ ਰਹੇ ਹਨ। ਇਸ ਗੱਲ ਦੀ ਖ਼ਬਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚੀ ਤਾਂ ਉਹ ਬਹੁਤ ਹੀ ਭਾਵੁਕ ਹੋ ਗਏ ਹਨ। ਨਾਲ ਹੀ ਇਨ੍ਹਾਂ ਔਰਤਾਂ ਦੀ ਦੁਖਦਾਈ ਹਾਲਤ ਵੇਖ ਕੇ ਉਹ ਦੁਖੀ ਵੀ ਹਨ। ਇਸ ਪਰੇਸ਼ਾਨੀ ਦਾ ਹੱਲ ਕੱਢਣ ਲਈ ਉਨ੍ਹਾਂ ਨੇ ਆਪਣੇ ਆਲਾ ਅਧਿਕਾਰੀਆਂ ਨੂੰ ਕਈ ਬੈਕਾਂ ਨਾਲ ਮੀਟਿੰਗ ਕਰਵਾਉਣ ਦੇ ਹੁਕਮ ਦਿੱਤੇ ਹਨ।

ਮੁਖ ਮੰਤਰੀ ਚਾਹੁੰਦੇ ਹਨ ਅਜਿਹੀਆਂ ਔਰਤਾਂ ਨੂੰ ਹਰ ਹਾਲ ਵਿੱਚ ਇਸ ਸਕੀਮ ਦਾ ਫਾਇਦਾ ਮਿਲੇ। ਉਨ੍ਹਾਂ ਦੀਆਂ ਫਿੱਕੀਆਂ ਪਈਆਂ ਲਕੀਰਾਂ ਉਨ੍ਹਾਂ ਨੂੰ ਕਿਸਮਤ ਨੂੰ ਫਿੱਕਾ ਨਹੀਂ ਕਰ ਸਕਦੀਆਂ। ਇਸ ਲਈ ਉਹ ਛੇਤੀ ਤੋਂ ਛੇਤੀ ਇਸ ਸਮੱਸਿਆ ਦਾ ਹੱਲ ਕਰਨ ਵਿੱਚ ਲੱਗ ਗਏ ਹਨ।

ਕੀ ਹੈ ਯੋਜਨਾ?

ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਔਰਤਾਂ ਲਈ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਐਲਾਨ ਕੀਤਾ ਗਿਆ ਹੈ। ਜਿਸਦੇ ਤਹਿਤ ਸੂਬੇ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਹ ਪੈਸੇ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਆਉਣੇ ਹਨ। 13 ਅਪ੍ਰੈਲ ਨੂੰ ਵੈਸਾਖੀ ਵਾਲੇ ਦਿਨ ਇਸ ਸਕੀਮ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਣੀ ਹੈ। ਇਸ ਲਈ ਔਰਤਾਂ 13 ਅਪ੍ਰੈਲ ਤੋਂ ਪਹਿਲਾਂ ਬੈਂਕਾਂ ਵਿੱਚ ਖਾਤੇ ਖੁਲ੍ਹਵਾਉਣਾ ਚਾਹੁੰਦੀਆਂ ਹਨ। 1000 ਰੁਪਏ ਮਿਲਣ ਦਾ ਮਜਾਕ ਉਡਾ ਰਹੇ ਸਿਆਸਤਦਾਨ ਜੇਕਰ ਅਜਿਹੀਆਂ ਔਰਤਾਂ ਦੇ ਦਰਦ ਨੂੰ ਮਹਿਸੂਸ ਕਰ ਸਕਣ ਤਾਂ ਉਨ੍ਹਾਂ ਨੂੰ ਖੁਦ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇਗਾ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...