Viral Video: ਕੁੱਤੇ ਨੇ ਮਿਠਾਈ ਸਮਝ ਕੇ ਖਾ ਲਈਆਂ ਲਾਲ ਮਿਰਚਾਂ, ਫਿਰ ਜੋ ਹੋਇਆ, Video ਵੇਖ ਕੇ ਨਹੀਂ ਰੁੱਕੇਗਾ ਹਾਸਾ
Dog Viral Video: ਕਈ ਵਾਰ ਸੋਸ਼ਲ ਮੀਡੀਆ 'ਤੇ ਕੁੱਤਿਆਂ ਦੀਆਂ ਜੁੜੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜੋ ਬਹੁਤ ਹੀ ਫਨੀ ਹੁੰਦੀਆਂ ਹਨ। ਇਸ ਵੀਡੀਓ ਵਿੱਚ, ਇੱਕ ਕੁੱਤੇ ਨੇ ਲਾਲ ਮਿਰਚ ਨੂੰ ਮਿਠਾਈ ਸਮਝ ਕੇ ਖਾ ਲਿਆ, ਉਸਤੋਂ ਬਾਅਦ ਉਸਦੀ ਜੋ ਹਾਲਤ ਹੋਈ, ਉਹ ਦੇਖਣ ਲਾਇਕ ਸੀ। ਉਸਦਾ ਐਕਸਪ੍ਰੈਸ਼ਨ ਇੰਨਾ ਜਿਆਦਾ ਫਨੀ ਸੀ ਕਿ ਵੀਡੀਓ ਵਾਇਰਲ ਹੋ ਗਿਆ।
ਸੋਸ਼ਲ ਮੀਡੀਆ ‘ਤੇ ਜਾਨਵਰਾਂ ਬਾਰੇ ਵੀਡੀਓਜ਼ ਵੀ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚੋਂ ਕੁਝ ਬਹੁਤ ਹੀ ਫਨੀ ਹੁੰਦੇ ਹਨ, ਜਦੋਂ ਕਿ ਕੁਝ ਭਾਵੁਕ ਅਤੇ ਹੈਰਾਨ ਕਰਨ ਵਾਲੇ। ਅਜਿਹਾ ਹੀ ਇੱਕ ਮਜ਼ਾਕੀਆ ਵੀਡੀਓ ਇਸ ਸਮੇਂ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਲੋਕ ਹੱਸ-ਹੱਸ ਕੇ ਲੋਟਪੋਟ ਹੋ ਰਹੇ ਹਨ। ਇਸ ਵੀਡੀਓ ਵਿੱਚ, ਇੱਕ ਕੁੱਤੇ ਨੇ ਲਾਲ ਮਿਰਚ ਨੂੰ ਮਿਠਾਈ ਸਮਝ ਲਿਆ ਅਤੇ ਬਾਅਦ ਉਸਦੀ ਜੋ ਹਾਲਤ ਹੋਈ, ਉਹ ਸੱਚਮੁੱਚ ਬਹੁਤ ਮਜੇਦਾਰ ਸੀ। ਇਸ ਕੁੱਤੇ ਦੀ ਗਲਤੀ ਨੇ ਸਾਰਿਆਂ ਨੂੰ ਹਾਸੇ ਦਾ ਇੱਕ ਜਬਰਦਸਤ ਡੋਜ ਦੇ ਦਿੱਤਾ।
ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਇੱਕ ਘਰ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਲਾਲ ਮਿਰਚਾਂ ਸੁੱਕਣ ਲਈ ਰੱਖੀਆਂ ਗਈਆਂ ਹਨ। ਇਹ ਦੇਖ ਕੇ, ਕੁੱਤੇ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ। ਉਸਨੂੰ ਲੱਗਦਾ ਹੈ ਕਿ ਇਹ ਖਾਣ ਵਿੱਚ ਸੁਆਦੀ ਚੀਜ਼ ਹੈ। ਇਸ ਲਈ, ਬਿਨਾਂ ਸੋਚੇ-ਸਮਝੇ ਦੋ-ਤਿੰਨ ਮਿਰਚਾਂ ਚਬਾ ਲੈਂਦਾ ਹੈ। ਪਰ ਜਿਵੇਂ ਹੀ ਮਿਰਚਾਂ ਉਸਦੇ ਮੂੰਹ ਵਿੱਚ ਜਾਂਦੀਆਂ ਹਨ, ਉਸਦੇ ਐਕਸਪ੍ਰੈਸ਼ਨ ਬਦਲ ਜਾਂਦੇ ਹਨ। ਮਿਰਚਾਂ ਦਾ ਤਿੱਖਾ ਸੁਆਦ ਜਦੋਂ ਉਸਦੀ ਹਾਲਤ ਖਰਾਬ ਕਰ ਦਿੰਦਾ ਹੈ,ਤਾਂ ਉਹ ਭੌਂਕਣਾਂ ਸ਼ੁਰੂ ਕਰ ਦਿੰਦਾ ਹੈ। ਜਿਵੇਂ ਇਨਸਾਨ ਮਸਾਲੇਦਾਰ ਮਿਰਚਾਂ ਖਾਣ ਤੋਂ ਬਾਅਦ ਪ੍ਰਤੀਕਿਰਿਆ ਕਰਦੇ ਹਨ, ਉਸੇ ਤਰ੍ਹਾਂ ਇਸ ਕੁੱਤੇ ਦੇ ਰਿਐਕਸ਼ਨਸ ਵੀ ਬੜੇ ਦੀ ਮਜੇਦਾਰ ਹਨ। ਇਹ ਵੀਡੀਓ ਇੰਨੀ ਮਜ਼ਾਕੀਆ ਹੈ ਕਿ ਜਿਸਨੇ ਵੀ ਇਸਨੂੰ ਦੇਖਿਆ ਉਹ ਹਾਸਾ ਨਹੀਂ ਰੋਕ ਸਕਿਆ।
ਲਾਲ ਮਿਰਚਾਂ ਖਾ ਕੇ ਕੁੱਤੇ ਨੇ ਦਿੱਤਾ ਅਜਿਹਾ ਰਿਐਕਸ਼ਨ
ਇਸ ਮਜ਼ਾਕੀਆ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @Sanatani_Queen ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ, ਜਿਸਦੇ ਕੈਪਸ਼ਨ ਵਿੱਚ ਲਿਖਿਆ ਹੈ “ਡੋਗੇਸ਼ ਭਾਈ ਲਾਲ ਮਿਰਚਾਂ ਮਿਠਾਈ ਸਮਝ ਕੇ ਖਾ ਗਏ, ਫਿਰ ਦੇਖੋ ਕੀ ਹੋਇਆ।” ਇਸ 15 ਸਕਿੰਟ ਦੇ ਵੀਡੀਓ ਨੂੰ ਪਹਿਲਾਂ ਹੀ 100,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਸੈਂਕੜੇ ਲੋਕਾਂ ਨੇ ਵੀਡੀਓ ਨੂੰ ਲਾਈਕ ਅਤੇ ਕੁਮੈਂਟ ਕੀਤਾ ਹੈ।
ਵੀਡੀਓ ਦੇਖਣ ਤੋਂ ਬਾਅਦ, ਕੁਝ ਲੋਕਾਂ ਨੇ ਕਿਹਾ, “ਡੋਗੇਸ਼ ਭਾਈ ਵਾਇਰਲ ਹੋ ਗਏ,” ਜਦੋਂ ਕਿ ਕੁਝ ਲੋਕਾਂ ਨੇ ਕਿਹਾ, “ਕੋਈ ਕਿਰਪਾ ਕਰਕੇ ਡੋਗੇਸ਼ ਭਾਈ ਨੂੰ ਪਾਣੀ ਪਿਲਾਓ।” ਇਸ ਦੌਰਾਨ, ਇੱਕ ਯੂਜਰ ਨੇ ਮਜ਼ਾਕ ਵਿੱਚ ਲਿਖਿਆ, ” ਕੁੱਤੇ ਨੂੰ ਹੁਣ ਪਤਾ ਲੱਗਾ ਕਿ ਹਰ ਚੀਜ਼ ਲਾਲ ਮਿੱਠੀ ਨਹੀਂ ਹੁੰਦੀ।” ਕਈ ਹੋਰਾਂ ਨੇ ਵੀਡੀਓ ਦੇਖਣ ਤੋਂ ਬਾਅਦ ਚਿੰਤਾ ਵੀ ਪ੍ਰਗਟ ਕੀਤੀ, ਕਿਹਾ ਕਿ ਜਾਨਵਰਾਂ ਨਾਲ ਇਸ ਤਰ੍ਹਾਂ ਮਜ਼ਾਕ ਨਹੀਂ ਕੀਤਾ ਜਾਣਾ ਚਾਹੀਦਾ।
ਇੱਥੇ ਦੇਖੋ ਵੀਡੀਓ
डॉगेश भाई मिठाई समझ कर लाल मिर्च खा गए,फिर देखो क्या हुआ।🤣🤣 pic.twitter.com/XDUyJisxEL
— Devasena/ देवसेना (@Sanatani_Queen) November 3, 2025ਇਹ ਵੀ ਪੜ੍ਹੋ


